ਤੇਲੰਗਾਨਾ ਸਰਕਾਰ ਨੇ ਬੱਸ ਕਰਮਚਾਰੀਆਂ ਨੂੰ ਦਿੱਤੀ ਆਖਰੀ ਚਿਤਾਵਨੀ

11/05/2019 12:56:53 AM

ਹੈਦਰਾਬਾਦ — ਤੇਲੰਗਾਨਾ ਦੇ ਮੁੱਖ ਮੰਤਰੀ ਦਫਤਰ ਵੱਲੋਂ ਸੂਬਾ ਸੜਕ ਆਵਾਜਾਈ ਨਿਗਮ ਦੇ ਕਰਮਚਾਰੀਆਂ ਨੂੰ ਆਖਰੀ ਚਿਤਾਵਨੀ ਦਿੱਤੀ ਗਈ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਸੜਕ ਆਵਾਜਾਈ ਨਿਗਮ ਦੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਵਾਪਸ ਨੌਕਰੀ 'ਕਤੇ ਨਹੀਂ ਰੱਖੇਗੀ ਜੋ ਮੰਗਲਵਾਰ ਅੱਧੀ ਰਾਤ ਤਕ ਡਿਊਟੀ 'ਤੇ ਵਾਪਸ ਨਹੀਂ ਆਉਣਗੇ।
ਸੀ.ਐੱਮ.ਓ. ਵੱਲੋਂ ਕਿਹਾ ਗਿਆ ਹੈ ਕਿ 'ਸਰਕਾਰ ਨੇ ਇਹ ਸਪੱਸ਼ਟ ਕੀਤਾ ਕਿ ਜੇਕਰ ਮਜ਼ਦੂਰ ਅਤੇ ਕਰਮਚਾਰੀ ਬਾਕੀ 5000 ਰੂਟਸ 'ਤੇ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਕੰਮ 'ਤੇ ਨਾ ਪਰਤਦੇ ਤਾਂ ਨਿੱਜੀ ਬੱਸਾਂ ਨੂੰ ਪਰਮਿਟ ਦਿੱਤਾ ਜਾਵੇਗਾ ਅਤੇ ਫਿਰ ਸੜਕ ਆਵਾਜਾਈ ਨਿਗਮ ਦੇ ਸੂਬੇ 'ਚ ਕੋਈ ਯੂਨਿਟ ਨਹੀਂ ਹੋਵੇਗੀ।'

ਤੇਲੰਗਾਨਾ ਸਰਕਾਰ ਦੇ ਅਧਿਕਾਰੀਆਂ ਨੇ ਜਤਾਈ ਉਮੀਦ
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਹੜਤਾਲੀ ਕਰਮਚਾਰੀ ਕੰਮ 'ਤੇ ਪਰਤ ਆਉਣਗੇ ਕਿਉਂਕਿ ਸੂਬਾ ਸਰਕਾਰ ਨੇ ਕੰਮ 'ਤੇ ਵਾਪਸ ਆਉਣ ਦੀ ਸਮਾਂ ਸੀਮਾ 5 ਨਵੰਬਰ ਤੈਅ ਕੀਤੀ ਹੈ। ਆਰ.ਟੀ.ਸੀ. ਦੇ ਸੂਤਰਾਂ ਮੁਤਾਬਕ ਐਤਵਾਰ ਨੂੰ ਬਹੁਤ ਘੱਟ ਕਰਮਚਾਰੀ ਕੰਮ 'ਤੇ ਪਰਤੇ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸੂਬਾ ਮੰਤਰੀ ਮੰਡਲ ਨੇ ਨਿੱਜੀ ਆਪਰੇਟਰਾਂ ਨੂੰ 10,400 ਰੂਟਾਂ 'ਚੋਂ 5100  ਵੰਡਣ ਦਾ ਫੈਸਲਾ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਹੜਤਾਲੀ ਕਰਮਚਾਰੀ ਜੇਕਰ 5 ਨਵੰਬਰ ਦੀ ਮੱਧ ਰਾਤ ਤਕ ਕੰਮ 'ਤੇ ਨਹੀਂ ਪਰਤਦੇ ਹਨ, ਤਾਂ ਨਿੱਜੀ ਆਪਰੇਟਰਾਂ ਨੂੰ ਹੋਰ ਰਾਸਤੇ ਵੀ ਦਿੱਤੇ ਜਾਣਗੇ।


Inder Prajapati

Content Editor

Related News