ਇਕ ਹੀ ਪਰਿਵਾਰ ਦੇ 4 ਮੈਂਬਰ ਘਰ ''ਚੋਂ ਮਿਲੀਆਂ ਲਾਸ਼ਾਂ, ਕੋਲ ਪਿਆ ਸੀ ਨਾਰੀਅਲ, ਨਿੰਬੂ ਅਤੇ ਅਗਰਬੱਤੀ

8/14/2020 5:21:50 PM

ਹੈਦਰਾਬਾਦ- ਤੇਲੰਗਾਨਾ 'ਚ ਵਾਨਾਪਾਰਥੀ ਜ਼ਿਲ੍ਹੇ ਦੇ ਰੇਵੱਲੀ ਮੰਡਲ 'ਚ ਸ਼ੁੱਕਰਵਾਰ ਨੂੰ ਇਕ ਪਰਿਵਾਰ ਦੇ 4 ਮੈਂਬਰ ਰਹੱਸਮਈ ਸਥਿਤੀ 'ਚ ਆਪਣੇ ਘਰ 'ਚ ਮ੍ਰਿਤਕ ਪਾਏ ਗਏ, ਜਿਸ ਨਾਲ ਸਥਾਨਕ ਲੋਕਾਂ 'ਚ ਡਰ ਫੈਲ ਗਿਆ। ਪੁਲਸ ਨੇ ਦੱਸਿਆ ਕਿ ਰੇਵੱਲੀ ਮੰਡਲ ਦੇ ਨਾਗਪੁਰ ਪਿੰਡ 'ਚ ਕੁਝ ਲੋਕਾਂ ਨੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ 8 ਵਜੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਗੁਆਂਢੀ ਦੇ ਘਰ ਦਾ ਦਰਵਾਜ਼ਾ ਖੜਕਾਉਣ 'ਤੇ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਅਤੇ ਜਦੋਂ ਘਰ ਦੇ ਅੰਦਰ ਝਾਤ ਕੇ ਦੇਖਿਆ ਗਿਆ ਤਾਂ 2 ਜਨਾਨੀਆਂ, 10 ਸਾਲਾ ਕੁੜੀ ਅਤੇ ਇਕ ਪੁਰਸ਼ ਦੀ ਲਾਸ਼ ਨਜ਼ਰ ਆਈ।

ਮੌਕੇ 'ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਵੱਖ-ਵੱਖ ਜਗ੍ਹਾ ਮਿਲੀਆਂ। ਪੁਲਸ ਨੂੰ ਲਾਸ਼ਾਂ ਕੋਲੋਂ ਨਾਰੀਅਲ, ਨਿੰਬੂ ਅਤੇ ਅਗਰਬੱਤੀ ਵੀ ਮਿਲੀ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਮੌਤਾਂ ਜਾਦੂ-ਟੋਣੇ ਨਾਲ ਜੁੜੀਆਂ ਹੋਈਆਂ ਹਨ। ਘਟਨਾ ਦੇ ਬਾਅਦ ਤੋਂ ਪਿੰਡ ਵਾਸੀ ਡਰੇ ਹੋਏ ਹਨ। ਮ੍ਰਿਤਕਾਂ ਦੀ ਪਛਾਣ ਅਜਿਰੰਬੀ (63), ਬੇਟੀ ਅਸ਼ਮਾ ਬੇਗਮ (45), ਜਵਾਈ ਖਾਜਾ ਬਾਸ਼ਾ (42) ਅਤੇ ਪੋਤੀ ਹਸੀਨਾ (10) ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


DIsha

Content Editor DIsha