ਰੇਵੰਤ ਰੈੱਡੀ ਦੇ CM ਬਣਨ ''ਤੇ ਰਾਹੁਲ ਨੇ ਦਿੱਤੀ ਵਧਾਈ, ਭਲਕੇ ਸਹੁੰ ਚੁੱਕ ਸਮਾਗਮ ''ਚ ਪਹੁੰਚ ਸਕਦੀ ਹੈ ਸੋਨੀਆ ਗਾਂਧੀ

Wednesday, Dec 06, 2023 - 01:27 PM (IST)

ਨਵੀਂ ਦਿੱਲੀ- ਕਾਫੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਕਾਂਗਰਸ ਨੇ ਤੇਲੰਗਾਨਾ ਲਈ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਰੇਵੰਤ ਰੈੱਡੀ ਹੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਕੱਲ੍ਹ ਯਾਨੀ 7 ਦਸੰਬਰ ਨੂੰ ਸੀ.ਐੱਮ. ਅਹੁਦੇ ਹੀ ਸਹੁੰ ਚੁੱਕਣਗੇ। ਇਸ ਵਿਚਕਾਰ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੇਵੰਤ ਰੈੱਡੀ ਨੂੰ ਮੁੱਖ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। 

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ 'ਚ ਲਿਖਿਆ ਕਿ ਤੇਲੰਗਾਨਾ ਦੇ ਨਾਮਜ਼ਦ ਮੁੱਖ ਮੰਤਰੀ ਰੇਵੰਤ ਨੂੰ ਵਧਾਈ। ਉਨ੍ਹਾਂ ਦੇ ਅਗਵਾਈ 'ਚ ਕਾਂਗਰਸ ਸਰਕਾਰ ਤੇਲੰਗਾਨਾ ਦੇ ਲੋਕਾਂ ਲਈ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰੇਗੀ ਅਤੇ ਬਿਹਤਰ ਸਰਕਾਰ ਬਣਾਏਗੀ। 

 

ਸੱਦਾ ਦੇਣ ਪਹੁੰਚੇ ਰੇਵੰਤ ਰੈੱਡੀ

ਉਥੇ ਹੀ ਕੱਲ੍ਹ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੁੱਧਵਾਰ (6 ਦਸੰਬਰ) ਨੂੰ ਰੇਵੰਤ ਰੈੱਡੀ ਦਿੱਲੀ ਪਹੁੰਚੇ। ਇਥੇ ਉਨ੍ਹਾਂ ਨੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਵੀ ਕੱਲ੍ਹ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਤੇਲੰਗਾਨਾ ਜਾ ਸਕਦੀ ਹੈ। 


Rakesh

Content Editor

Related News