ਤੇਲੰਗਾਨਾ : ਸ਼ਰਾਬ ਦੇ ਨਸ਼ੇ ''ਚ ਜਵਾਈ ਨੇ ਸੱਸ ਨਾਲ ਕੀਤਾ ਰੇਪ
Saturday, Dec 14, 2019 - 03:43 PM (IST)

ਹੈਦਰਾਬਾਦ— ਹੈਦਰਾਬਾਦ ਦੇ ਪੰਜਾਗੁੱਟਾ ਇਲਾਕੇ 'ਚ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ 48 ਸਾਲ ਦੀ ਆਪਣੀ ਸੱਸ ਨਾਲ ਕਥਿਤ ਤੌਰ 'ਤੇ ਰੇਪ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਔਰਤ ਵਲੋਂ ਸ਼ੁੱਕਰਵਾਰ ਨੂੰ ਦਰਜ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਦੱਸਿਆ ਕਿ 13 ਨਵੰਬਰ ਦੀ ਰਾਤ ਔਰਤ ਜਦੋਂ ਆਪਣੇ ਕਮਰੇ 'ਚ ਸੌਂ ਰਹੀ ਸੀ। ਉਦੋਂ 34 ਸਾਲ ਦਾ ਦਾਮਾ ਉਸ ਦੇ ਕਮਰੇ 'ਚ ਆਇਆ ਅਤੇ ਕਥਿਤ ਤੌਰ 'ਤੇ ਉਸ ਦਾ ਯੌਨ ਸ਼ੋਸ਼ਣ ਕੀਤਾ।
ਔਰਤ ਪਿਛਲੇ ਕੁਝ ਸਾਲਾਂ ਤੋਂ ਆਪਣੀ ਬੇਟੀ ਅਤੇ ਜਵਾਈ ਨਾਲ ਰਹਿ ਰਹੀ ਸੀ ਅਤੇ ਘਟਨਾ ਵਾਲੇ ਦਿਨ ਉਸ ਦੀ ਬੇਟੀ ਕੰਮ ਲਈ ਬਾਹਰ ਗਈ ਸੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 376 (ਰੇਪ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਆਪਣੀ ਪਤਨੀ ਤੋਂ ਘਟਨਾ ਲਈ ਮੁਆਫ਼ੀ ਵੀ ਮੰਗੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।