ਤੇਲੰਗਾਨਾ ''ਚ ਨਕਸਲੀਆਂ ਨਾਲ ਮੁਕਾਬਲਾ, 8 ਨਕਸਲੀ ਢੇਰ
Friday, Dec 15, 2017 - 11:28 AM (IST)

ਹੈਦਰਾਬਾਦ— ਤੇਲੰਗਾਨਾ 'ਚ ਕੋਥਾਗੁਡੇਮ ਭਦ੍ਰਾਦ੍ਰੀ ਜ਼ਿਲੇ 'ਚ ਵੀਰਵਾਰ ਪੁਲਸ ਅਤੇ ਨਵਗਠਿਤ ਅੱਤਵਾਦੀ ਸੰਗਠਨ ਅਤੇ ਨਕਸਲੀਆਂ ਵਿਚਕਾਰ ਭਿਆਨਕ ਮੁਕਾਬਲੇ 'ਚ 8 ਨਕਸਲੀ ਮਾਰੇ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਤੇਕੁਪੱਲੀ ਦੇ ਜੰਗਲ 'ਚ ਸਵੇਰੇ 6.30 ਵਜੇ ਨਕਸਲੀਆਂ ਦੀ ਬੈਠਕ ਚੱਲ ਰਹੀ ਸੀ ਉਦੋਂ ਪੁਲਸ ਦਲ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਇਸੀ ਦੌਰਾਨ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਵਿਚਕਾਰ ਮੁਕਾਬਲੇ 'ਚ 8 ਨਕਸਲੀ ਮਾਰੇ ਗਏ। ਇਸ ਘਟਨਾ 'ਚ ਪੁਲਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਅਤੇ ਪੁਲਸ ਨੇ ਘਟਨਾ ਸਥਾਨ ਤੋਂ 5 ਹਥਿਆਰ ਬਰਾਮਦ ਕਰ ਲਏ। ਇਨ੍ਹਾਂ ਹਥਿਆਰਾਂ 'ਚ ਇਕ ਐਸ.ਐਲ.ਆਰ, 8 ਐਮ.ਐਮ ਰਾਇਫਲ ਅਤੇ ਦੋ ਐਸ.ਬੀ.ਬੀ.ਐਲ ਬੰਦੂਕ ਸ਼ਾਮਲ ਹਨ। ਇਸ ਦੇ ਇਲਾਵਾ 8 ਬੈਗ ਵੀ ਬਰਾਮਦ ਕੀਤੇ ਗਏ ਹਨ।
ਮਾਰੇ ਗਏ ਸਾਰੇ 8 ਨਕਸਲੀ ਮੂਲ ਰੂਪ ਤੋਂ ਭਾਕਪਾ-ਮਾ ਲੇਅ ਜਨਸ਼ਕਤੀ ਗੁੱਟ ਨਾਲ ਜੁੜੇ ਹੋਏ ਸਨ। ਇਹ ਸਾਰੇ ਜ਼ਿਲੇ ਠੇਕੇਦਾਰਾਂ ਤੋਂ ਵੱਡੇ ਪੈਮਾਨੇ 'ਤੇ ਰੰਗਦਾਰੀ ਵਸੂਲਣ 'ਚ ਸ਼ਾਮਲ ਸਨ। ਮਾਰੇ ਗਏ ਚਾਰ ਨਕਸਲੀਆਂ ਦੀ ਪਛਾਣ ਯੇਤੀ ਕੁਮਾਰ, ਇਸਾਮ ਨਰੇਸ਼, ਆਜਦ ਅਤੇ ਮਧੁ ਦੇ ਰੂਪ 'ਚ ਕੀਤੀ ਗਈ ਹੈ। ਚਾਰ ਹੋਰ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ ਅਤੇ ਪੁਲਸ ਅਭਿਆਨ ਜਾਰੀ ਸੀ।