ਤੇਲੰਗਾਨਾ : ਰਾਖਵਾਂਕਰਨ ਕਮੇਟੀ ਦੇ ਪ੍ਰਧਾਨ ''ਤੇ ਪ੍ਰੈੱਸ ਕਾਨਫਰੰਸ ਦੌਰਾਨ ਕੁੱਟਮਾਰ

Wednesday, May 22, 2019 - 01:38 PM (IST)

ਤੇਲੰਗਾਨਾ : ਰਾਖਵਾਂਕਰਨ ਕਮੇਟੀ ਦੇ ਪ੍ਰਧਾਨ ''ਤੇ ਪ੍ਰੈੱਸ ਕਾਨਫਰੰਸ ਦੌਰਾਨ ਕੁੱਟਮਾਰ

ਹੈਦਰਾਬਾਦ— ਤੇਲੰਗਾਨਾ ਦੇ ਹੈਦਰਾਬਾਦ ਪ੍ਰੈੱਸ ਕਲੱਬ 'ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਰਾਸ਼ਟਰੀ ਅਨੁਸੂਚਿਤ ਜਾਤੀ ਰਾਖਵਾਂਕਰਨ ਸੰਭਾਲ ਕਮੇਟੀ ਦੇ ਪ੍ਰਧਾਨ 'ਤੇ ਕੁਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਸੰਗਠਨ ਦੇ ਪ੍ਰਧਾਨ ਸ਼੍ਰੀਸ਼ੈਲਮ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ, ਇਸ ਦੌਰਾਨ ਇਕ ਸ਼ਖਸ ਨੇ ਟੇਬਲ 'ਤੇ ਚੜ੍ਹ ਕੇ ਹਮਲਾ ਬੋਲ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਦਰਅਸਲ ਸ਼੍ਰੀਸ਼ੈਲਮ ਸੂਬੇ ਦੀ ਗੁਰੂਕੁਲ ਪਾਠਸ਼ਾਲਾਵਾਂ 'ਚ ਬੇਨਿਯਮੀਆਂ ਦਾ ਦੋਸ਼ ਲਾਉਂਦੇ ਹੋਏ ਆਪਣੀ ਗੱਲ ਰੱਖ ਰਹੇ ਸਨ। ਤੇਲੰਗਾਨਾ ਵਿਚ ਅਨੁਸੂਚਿਤ ਜਾਤੀ-ਜਨਜਾਤੀ ਦੇ ਵਿਦਿਆਰਥੀਆਂ ਲਈ ਗੁਰੂਕੁਲ ਪਾਠਸ਼ਾਲਾ ਨਾਂ ਤੋਂ ਰਿਹਾਇਸ਼ੀ ਸਕੂਲ ਚਲਾਏ ਜਾਂਦੇ ਹਨ। ਇਸ ਮੁੱਦੇ 'ਤੇ ਸ਼੍ਰੀਸ਼ੈਲਮ ਨੇ ਤੇਲੰਗਾਨਾ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਬੁਲਾਈ ਸੀ ਪਰ ਕਾਨਫਰੰਸ ਵਿਚ ਅਚਾਨਕ ਕੁਝ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਟੈਲੀਵਿਜ਼ਨ ਚੈਨਲਾਂ ਦੇ ਕੈਮਰੇ ਵੀ ਟੁੱਟ ਗਏ।

ਆਪਣੇ ਉੱਪਰ ਹੋਏ ਹਮਲੇ ਦੇ ਮਾਮਲੇ ਵਿਚ ਸ਼੍ਰੀਸ਼ੈਲਮ ਨੇ ਉਸਮਾਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਪੀ. ਐਲੇਕਜੈਂਡਰ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਹੀ ਐਲੇਕਜੈਂਡਰ ਦਾ ਦੋਸ਼ ਹੈ ਕਿ ਸ਼੍ਰੀਸ਼ੈਲਮ ਦੇ ਸਮਰਥਕਾਂ ਨੇ ਵੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ। ਪੁਲਸ ਨੇ ਦੋਹਾਂ ਪੱਖਾਂ ਵਿਰੁੱਧ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਸ਼੍ਰੀਸ਼ੈਲਮ ਦਾ ਦੋਸ਼ ਹੈ ਕਿ ਆਈ. ਪੀ. ਐੱਸ. ਅਫਸਰ ਪ੍ਰਵੀਣ ਕੁਮਾਰ ਵਿਦਿਆਰਥੀਆਂ ਦੇ ਰਿਹਾਇਸ਼ੀ ਸਕੂਲਾਂ ਦੇ ਇਸ ਫਰਜ਼ੀਵਾੜੇ ਵਿਚ ਸ਼ਾਮਲ ਹਨ। ਇੱਥੇ ਦੱਸ ਦੇਈਏ ਕਿ ਤੇਲੰਗਾਨਾ ਸਰਕਾਰ ਸੂਬੇ ਵਿਚ ਅਜਿਹੇ ਤਕਰੀਬਨ 270 ਸਮਾਜਿਕ ਕਲਿਆਣ ਰਿਹਾਇਸ਼ੀ ਸਕੂਲਾਂ ਦਾ ਸੰਚਾਲਨ ਕਰਦੀ ਹੈ।


author

Tanu

Content Editor

Related News