ਸ਼ਰਦ ਯਾਦਵ ਦੇ ਦੇਹਾਂਤ ''ਤੇ ਤੇਜਸਵੀ ਯਾਦਵ ਵੱਲੋਂ ਦੁੱਖ ਦਾ ਪ੍ਰਗਟਾਵਾ
Friday, Jan 13, 2023 - 01:08 AM (IST)
ਨੈਸ਼ਨਲ ਡੈਸਕ: ਜੇ. ਡੀ. ਯੂ. ਦੇ ਸਾਬਕਾ ਕੌਮੀ ਪ੍ਰਧਾਨ ਸ਼ਰਦ ਯਾਦਵ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਟਵੀਟ ਕਰ ਕੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਚੱਲੀ ਗੋਲ਼ੀ, ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ
ਤੇਜਸਵੀ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ, - "ਮੰਡਲ ਮਸੀਹਾ, ਰਾਜਦ ਦੇ ਸੀਨੀਅਰ ਆਗੂ, ਮਹਾਨ ਸਮਾਜਵਾਦੀ ਆਗੂ ਮੇਰੇ ਸਰਪ੍ਰਸਤ ਮਾਣਯੋਗ ਸ਼ਰਦ ਯਾਦਵ ਜੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਕੁੱਝ ਕਹਿ ਸਕਣ ਤੋਂ ਅਸਮਰੱਥ ਹਾਂ। ਮਾਤਾ ਜੀ ਅਤੇ ਭਰਾ ਸ਼ਾਂਤਨੂ ਨਾਲ ਗੱਲ ਹੋਈ। ਦੁੱਖ ਦੀ ਇਸ ਘੜੀ ਵਿਚ ਸਾਰਾ ਸਮਾਜਵਾਦੀ ਪਰਿਵਾਰ ਸਕੇ-ਸਬੰਧੀਆਂ ਦੇ ਨਾਲ ਹੈ।"
ਇਹ ਖ਼ਬਰ ਵੀ ਪੜ੍ਹੋ - ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ
ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਦੇ ਸਾਬਕਾ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 75 ਸਾਲ ਦੀ ਉਮਰ ’ਚ ਆਖਰੀ ਸਾਹ ਲਏ। ਸ਼ਰਦ ਯਾਦਵ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸ਼ਰਦ ਯਾਦਵ 2003 ’ਚ ਜਨਤਾ ਦਲ ਦੇ ਗਠਨ ਤੋਂ ਬਾਅਦ ਲੰਬੇ ਸਮੇਂ ਤੱਕ ਪਾਰਟੀ ਦੇ ਪ੍ਰਧਾਨ ਰਹੇ। ਉਹ 7 ਵਾਰ ਲੋਕ ਸਭਾ ਮੈਂਬਰ ਵੀ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।