ਸਵੇਰ ਦੀ ਵਰਜਿਸ਼ ’ਚ ਜੀਪ ਖਿੱਚਦੇ ਵੇਖੇ ਗਏ ਤੇਜਸਵੀ, ‘ਬਾਹੂਬਲੀ’ ਨਾਲ ਹੋਣ ਲੱਗੀ ਤੁਲਨਾ

Tuesday, Jul 26, 2022 - 12:15 PM (IST)

ਸਵੇਰ ਦੀ ਵਰਜਿਸ਼ ’ਚ ਜੀਪ ਖਿੱਚਦੇ ਵੇਖੇ ਗਏ ਤੇਜਸਵੀ, ‘ਬਾਹੂਬਲੀ’ ਨਾਲ ਹੋਣ ਲੱਗੀ ਤੁਲਨਾ

ਪਟਨਾ (ਭਾਸ਼ਾ)– ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਅਤੇ ਉਨ੍ਹਾਂ ਦੇ ਸਿਆਸੀ ਉੱਤਰਾਧਿਕਾਰੀ ਮੰਨੇ ਜਾਂਦੇ ਤੇਜਸਵੀ ਯਾਦਵ ਸੋਮਵਾਰ ਨੂੰ ਆਪਣੀ ਸਵੇਰ ਦੀ ਵਰਜਿਸ ਦੌਰਾਨ ਇਕ ਜੀਪ ਖਿੱਚਦੇ ਦੇਖੇ ਗਏ।

ਵਰਜਿਸ਼ ਦਾ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ, ਤੇਜਸਵੀ ਦੀ ਤੁਲਨਾ ‘ਬਾਹੂਬਲੀ’ ਦੇ ਮੁੱਖ ਕਿਰਦਾਰ ਨਾਲ ਕੀਤੀ ਜਾ ਰਹੀ ਹੈ, ਜੋ ਫਿਲਮ ਵਿਚ ਇਕ ਵਿਸ਼ਾਲ ਰੱਥ ਨੂੰ ਇਕੱਲੇ ਖਿੱਚਦੇ ਨਜ਼ਰ ਆਏ ਸੀ। ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਦਾ ਇਹ ਵੀਡੀਓ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਵਟਸਐਪ ਗਰੁੱਪ ’ਚ ਸਾਂਝਾ ਕੀਤਾ ਗਿਆ ਸੀ।

ਵੀਡੀਓ ’ਚ, ਟੀ-ਸ਼ਰਟ ਅਤੇ ਸ਼ਾਰਟਸ ਪਹਿਨੇ ਤੇਜਸਵੀ ਆਪਣੇ ਨਿਵਾਸ ਦੇ ਕੰਪਲੈਕਸ ’ਚ ਇਕ ਜੀਪ ਨੂੰ ਅੱਗੇ-ਪਿੱਛੇ ਖਿੱਚਦੇ ਹੋਏ ਵਿਖਾਈ ਦੇ ਰਹੇ ਹਨ। ਇਸ ’ਚ ਇਕ ਪ੍ਰਾਈਵੇਟ ਕਰਮਚਾਰੀ ਗੱਡੀ ਦੇ ਸਟੀਅਰਿੰਗ ਨੂੰ ਕੰਟਰੋਲ ਕਰਦਾ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੀਡੀਆ ਵਿਚ ਆਈਆਂ ਅਪੁਸ਼ਟ ਖਬਰਾਂ ਮੁਤਾਬਕ, 12 ਜੁਲਾਈ ਨੂੰ ਬਿਹਾਰ ਵਿਧਾਨ ਸਭਾ ਕੰਪਲੈਕਸ ਭਵਨ ਦੇ ਸ਼ਤਾਬਦੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਜਸਵੀ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਸੀ।


author

Rakesh

Content Editor

Related News