Bihar Results : ਰਾਘੋਪੁਰ ''ਚ ਤੇਜਸਵੀ ਦੀ ਜਿੱਤ, 14,532 ਵੋਟਾਂ ਨਾਲ ਸਤੀਸ਼ ਕੁਮਾਰ ਨੂੰ ਹਰਾਇਆ

Friday, Nov 14, 2025 - 08:15 PM (IST)

Bihar Results : ਰਾਘੋਪੁਰ ''ਚ ਤੇਜਸਵੀ ਦੀ ਜਿੱਤ, 14,532 ਵੋਟਾਂ ਨਾਲ ਸਤੀਸ਼ ਕੁਮਾਰ ਨੂੰ ਹਰਾਇਆ

ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਅਤੇ 'ਇੰਡੀਆ' ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਜਿੱਤ ਕੇ ਰਾਘੋਪੁਰ ਵਿਧਾਨ ਸਭਾ ਸੀਟ ਆਪਣੇ ਕੋਲ ਬਰਕਰਾਰ ਰੱਖੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਨੂੰ 14,532 ਵੋਟਾਂ ਨਾਲ ਹਰਾਇਆ। 

ਚੋਣ ਕਮਿਸ਼ਨ ਮੁਤਾਬਕ, ਯਾਦਵ ਨੂੰ ਕੁਲ 1,18,597 ਵੋਟਾਂ ਮਿਲੀਆਂ, ਜਦੋਂਕਿ ਕੁਮਾਰ ਨੂੰ 1,04,065 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਬਲੀਰਾਮ ਸਿੰਘ 3,086 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। 

ਤੇਜਸਵੀ ਯਾਦਵ ਪਿਛਲੇ 10 ਸਾਲਾਂ ਤੋਂ ਰਾਘੋਪੁਰ ਸੀਟ ਦੀ ਅਗਵਾਈ ਕਰ ਰਹੇ ਹਨ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ 2015 ਅਤੇ 2020 ਦੋਵਾਂ ਵਿਧਾਨ ਸਭਾ ਚੋਣਾਂ 'ਚ ਸਤੀਸ਼ ਕੁਮਾਰ ਨੂੰ ਹਰਾਇਆ ਸੀ। 


author

Rakesh

Content Editor

Related News