ਤੇਜ ਪ੍ਰਤਾਪ ਯਾਦਵ ਨੇ ਸ਼ੁਰੂ ਕੀਤਾ ਅਗਰਬੱਤੀ ਦਾ ਕਾਰੋਬਾਰ, ਦੱਸੀ ਖ਼ਾਸੀਅਤ
Friday, Jul 09, 2021 - 02:16 PM (IST)
ਪਟਨਾ- ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਅਗਰਬੱਤੀ ਦਾ ਕਾਰੋਬਾਰ ਸ਼ੁਰੂ ਕੀਤਾ ਹੈ, ਜਿਸ ਕਾਰਨ ਉਹ ਚਰਚਾ 'ਚ ਹਨ। ਤੇਜ ਪ੍ਰਤਾਪ ਯਾਦਵ ਨੇ ਵੀਰਵਾਰ ਨੂੰ ਐੱਲ.ਆਰ. ਨਾਮ ਨਾਲ ਅਗਰਬੱਤੀ ਲਾਂਚ ਕੀਤੀ ਹੈ। ਤੇਜ ਪ੍ਰਤਾਪ ਅਨੁਸਾਰ ਇਸ ਅਗਰਬੱਤੀ ਨੂੰ ਬਣਾਉਣ 'ਚ ਕਿਸੇ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ, ਸਿਰਫ਼ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਹੈ। ਤੇਜ ਪ੍ਰਤਾਪ ਯਾਦਵ ਕਹਿੰਦੇ ਹਨ,''ਮੈਂ ਲੰਬੇ ਸਮੇਂ ਤੋਂ ਪੂਜਾ ਕਰ ਰਿਹਾ ਹਾਂ ਅਤੇ ਅਗਰਬੱਤੀ ਨਾਲ ਲਗਾਅ ਹੈ। ਮੈਂ ਦਿੱਲੀ ਦੇ ਇਕ ਦੋਸਤ ਤੋਂ ਪ੍ਰੇਰਿਤ ਹੋਇਆ, ਜੋ ਆਪੀ ਫੈਕਟਰੀ 'ਚ ਫੁੱਲਾਂ ਤੋਂ ਅਗਰਬੱਤੀ ਬਣਾਉਂਦਾ ਹੈ। ਉਸ ਦੇ ਇੱਥੇ ਜਾ ਕੇ ਮੈਂ ਕੰਮ ਦੇਖਿਆ।''
ਤੇਜ ਪ੍ਰਤਾਪ ਨੇ ਕਿਹਾ ਕਿ ਮੰਦਰ 'ਚ ਭਗਵਾਨ ਨੂੰ ਜੋ ਫੁੱਲ ਚੜ੍ਹਦੇ ਹਨ ਉਹ ਨਦੀ 'ਚ ਤਾਲਾਬ 'ਚ ਬੇਕਾਰ ਚੱਲੇ ਜਾਂਦੇ ਹਨ। ਅਜਿਹੇ 'ਚ ਅਸੀਂ ਉਨ੍ਹਾਂ ਫੁੱਲਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲੈਂਦੇ ਹਾਂ, ਫਿਰ ਅਗਰਬੱਤੀ ਬਣਾਉਂਦੇ ਹਾਂ। ਐੱਲ.ਆਰ. ਨਾਮ ਤੋਂ ਅਗਰਬੱਤੀ ਦਾ ਲਾਲੂ-ਰਾਬੜੀ ਨਾਲ ਜੋੜਨ 'ਤੇ ਤੇਜ ਪ੍ਰਤਾਪ ਨੇ ਕਿਹਾ ਕਿ ਇਸ ਦਾ ਮਤਲਬ ਹੈ ਲਾਰਜੇਸਟ ਰੀਚ, ਜੇਕਰ ਕੋਈ ਇਸ ਦਾ ਕੋਈ ਹੋਰ ਮਤਲਬ ਕੱਢਦਾ ਹੈ ਤਾਂ ਕੱਢੇ।