ਤੇਜ ਪ੍ਰਤਾਪ ਨੇ ਅਮਿਤ ਸ਼ਾਹ ਤੋਂ ਮੰਗੀ Y ਸਿਕਊਰਿਟੀ, ਬੋਲੇ-ਮੇਰੀ ਜਾਨ ਨੂੰ ਹੈ ਖ਼ਤਰਾ

Tuesday, Feb 15, 2022 - 12:29 PM (IST)

ਤੇਜ ਪ੍ਰਤਾਪ ਨੇ ਅਮਿਤ ਸ਼ਾਹ ਤੋਂ ਮੰਗੀ Y ਸਿਕਊਰਿਟੀ, ਬੋਲੇ-ਮੇਰੀ ਜਾਨ ਨੂੰ ਹੈ ਖ਼ਤਰਾ

ਨੈਸ਼ਨਲ ਡੈਸਕ— ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਪੁਲਸ ਡਾਇਰੈਕਟਰ ਜਨਰਲ ਤੋਂ Y ਸ਼੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਤੇਜ ਪ੍ਰਤਾਪ ਨੇ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਪੁਲਸ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਕਿਹਾ ਕਿ ‘ਮੇਰੀ ਜਾਨ ਨੂੰ ਖ਼ਤਰਾ ਹੈ, ਇਸ ਲਈ ਮੈਨੂੰ Y ਸ਼੍ਰੇਣੀ ਦੀ ਸੁਰੱਖਿਅ ਦਿੱਤੀ ਜਾਵੇ।’

ਤੇਜ ਪ੍ਰਤਾਪ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਮੈਨੂੰ ਪਹਿਲਾਂ ਵੀ ਇਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਸੀ ਪਰ ਸੂਬਾ ਸਰਕਾਰ ਨੇ ਇਸ ਮਾਮਲੇ ’ਚ ਹੁਣ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ। ਪਟਨਾ ’ਚ ਅਪਰਾਧ ਦੀ ਜੋ ਸਥਿਤੀ ਹੈ ਅਸੀਂ ਸਾਰੇ ਉਸ ਨੂੰ ਜਾਣਦੇ ਹਾਂ। ਦੱਸ ਦਈਏ ਕਿ ਐਤਵਰ ਸ਼ਾਮ ਨੂੰ ਕੁਝ ਸਮਾਜ ਵਿਰੋਧੀ ਤੱਤਾਂ ਨੇ ਤੇਜ ਪ੍ਰਤਾਪ ਦੀ ਸਰਕਾਰੀ ਰਿਹਾਇਸ਼ ’ਤੇ ਹਮਲਾ ਕਰ ਦਿੱਤਾ ਅਤੇ ਉਹ ਜ਼ਬਰਦਸਤੀ ਤੇਜ ਪ੍ਰਤਾਪ ਦੇ ਘਰ ’ਚ ਦਾਖ਼ਲ ਹੋ ਗਏ। ਉਨ੍ਹਾਂ ਨੇ ਤੇਜ ਪ੍ਰਤਾਪ ਦੇ ਸਹਿਯੋਗੀ ਅਤੇ ਨੌਜਵਾਨ ਰਾਸ਼ਟਰੀ ਜਨਤਾ ਦਲ ਦੇ ਉਪ-ਪ੍ਰਧਾਨ ਸ੍ਰੀਜਨ ਸਵਰਾਜ ਨੂੰ ਮਾਰਨ ਅਤੇ ਕੁੱਟਣ ਦੀ ਧਮਕੀ ਦਿੱਤੀ ਹੈ।


author

Rakesh

Content Editor

Related News