ਤੇਜ਼ ਪ੍ਰਤਾਪ ਦੀ ਵਧੀ ਮੁਸੀਬਤ, ਬੀ.ਪੀ.ਸੀ.ਐੱਲ. ਨੇ ਰੱਦ ਕੀਤਾ ਪੈਟਰੋਲ ਪੰਪ ਦਾ ਲਾਇਸੈਂਸ

Saturday, Jun 17, 2017 - 01:32 PM (IST)

ਤੇਜ਼ ਪ੍ਰਤਾਪ ਦੀ ਵਧੀ ਮੁਸੀਬਤ, ਬੀ.ਪੀ.ਸੀ.ਐੱਲ. ਨੇ ਰੱਦ ਕੀਤਾ ਪੈਟਰੋਲ ਪੰਪ ਦਾ ਲਾਇਸੈਂਸ

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੀ.ਪੀ.ਸੀ.ਐੱਲ. (ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ) ਨੇ ਕਾਰਵਾਈ ਕਰਦੇ ਹੋਏ ਲਾਲੂ ਦੇ ਵੱਡੇ ਬੇਟੇ ਅਤੇ ਬਿਹਾਰ ਸਰਕਾਰ 'ਚ ਸਿਹਤ ਮੰਤਰੀ ਤੇਜ਼ ਪ੍ਰਤਾਪ ਦਾ ਅਲੋਕੇਸ਼ਨ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੀ.ਪੀ.ਸੀ.ਐੱਲ. ਡੀਲਰਸ਼ਿਪ ਦੇ ਸੰਬੰਧ 'ਚ 2 ਸਵਾਲਾਂ ਦੇ ਜਵਾਬ ਮੰਗੇ ਸਨ। 
 

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਦਸੰਬਰ 2011 'ਚ ਪਟਨਾ ਦੇ ਬੇਉਰ ਜੇਲ ਕੋਲ ਇਕ ਪੈਟਰੋਲ ਪੰਪ ਲਈ ਅਰਜ਼ੀਆਂ ਮੰਗੀਆਂ ਸਨ। ਜਿਸ ਤੋਂ ਬਾਅਦ ਇਸ 'ਚ ਤੇਜ਼ ਪ੍ਰਤਾਪ ਨੇ ਵੀ ਅਰਜ਼ੀ ਦਿੱਤੀ ਸੀ। ਉਨ੍ਹਾਂ ਦੀ ਅਰਜ਼ੀ ਦੇ ਆਧਾਰ 'ਤੇ ਉਨ੍ਹਾਂ ਨੂੰ ਪੈਟਰੋਲ ਪੰਪ ਅਲੋਟ ਕਰ ਦਿੱਤਾ ਗਿਆ ਪਰ ਜਿਸ ਜ਼ਮੀਨ ਦੇ ਆਧਾਰ 'ਤੇ ਇਸ ਪੈਟਰੋਲ ਪੰਪ ਦਾ ਅਲੋਕੇਸ਼ਨ ਤੇਜ਼ ਪ੍ਰਤਾਪ ਨੂੰ ਦਿੱਤਾ ਸੀ, ਬਾਅਦ 'ਚ ਉਹ ਜ਼ਮੀਨ ਹੀ ਵਿਵਾਦਾਂ 'ਚ ਘਿਰ ਗਈ। ਜ਼ਿਕਰਯੋਗ ਹੈ ਕਿ ਤੇਜ਼ ਪ੍ਰਤਾਪ ਯਾਦਵ ਨੇ ਕੁਝ ਦਿਨ ਪਹਿਲਾਂ ਦੁਸ਼ਮਣ ਮਾਰਨ ਜਾਪ ਵੀ ਕਰਵਾਇਆ ਸੀ, ਫਿਰ ਵੀ ਉਨ੍ਹਾਂ ਦੇ ਪਰਿਵਾਰ 'ਤੇ ਸੰਕਟ ਬਰਕਰਾਰ ਹੈ।


Related News