ਤੇਜ ਬਹਾਦਰ ਨੂੰ ਝਟਕਾ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ

Thursday, May 09, 2019 - 01:39 PM (IST)

ਤੇਜ ਬਹਾਦਰ ਨੂੰ ਝਟਕਾ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ (ਵਾਰਤਾ)— ਸੁਪਰੀਮ ਕੋਰਟ ਨੇ ਵਾਰਾਨਸੀ ਸੀਟ ਤੋਂ ਪਰਚਾ ਰੱਦ ਕੀਤੇ ਜਾਣ ਵਿਰੁੱਧ ਬੀ. ਐੱਸ. ਐੱਫ. ਦੇ ਬਰਖਾਸਤ ਜਵਾਨ ਤੇਜ ਬਹਾਦਰ ਯਾਦਵ ਦੀ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਪਟੀਸ਼ਨ ਨੂੰ ਗੁਣ-ਦੋਸ਼ ਦੇ ਆਧਾਰ 'ਤੇ ਖਾਰਜ ਕਰ ਦਿੱਤਾ। ਜਸਟਿਸ ਗੋਗੋਈ ਨੇ ਕਿਹਾ, ''ਸਾਨੂੰ ਇਸ ਪਟੀਸ਼ਨ 'ਤੇ ਵਿਚਾਰ ਦਾ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ। ਅਸੀਂ ਇਸ ਨੂੰ ਗੁਣ-ਦੋਸ਼ ਦੇ ਆਧਾਰ 'ਤੇ ਖਾਰਜ ਕਰਦੇ ਹਾਂ।''

ਤੇਜ ਬਹਾਦਰ ਯਾਦਵ ਨੇ ਨਾਮਜ਼ਦਗੀ ਰੱਦ ਹੋਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਹ ਵਾਰਾਨਸੀ ਸੀਟ ਤੋਂ ਮੋਦੀ ਵਿਰੁੱਧ ਖੜ੍ਹੇ ਹੋਣਾ ਚਾਹੁੰਦੇ ਸਨ ਪਰ ਨਾਮਜ਼ਦਗੀ ਪੱਤਰ 'ਚ ਦੋ ਵੱਖ-ਵੱਖ ਪਹਿਲੂ ਭਰਨ ਕਾਰਨ ਉਨ੍ਹਾਂ ਦਾ ਪਰਚਾ ਰੱਦ ਕਰ ਦਿੱਤਾ ਗਿਆ। ਸਮਾਜਵਾਦੀ ਪਾਰਟੀ (ਸਪਾ) ਦੀ ਟਿਕਟ 'ਤੇ ਨਾਮਜ਼ਦਗੀ ਭਰਨ ਵਾਲੇ ਤੇਜ ਬਹਾਦਰ ਨੇ ਚੋਣ ਅਧਿਕਾਰੀ ਵਲੋਂ ਨਾਮਜ਼ਦਗੀ ਪੱਤਰ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਤੇਜ ਬਹਾਦਰ ਦਾ ਪਰਚਾ ਰੱਦ ਹੋਣ ਤੋਂ ਬਾਅਦ ਹੁਣ ਸਪਾ ਵਲੋਂ ਸ਼ਾਲਿਨੀ ਯਾਦਵ ਮੋਦੀ ਦੇ ਮੁਕਾਬਲੇ 'ਚ ਹੈ। 

ਜ਼ਿਕਰਯੋਗ ਹੈ ਕਿ ਤੇਜ ਬਹਾਦਰ ਦੇ ਇਕ ਵੀਡੀਓ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ਵਿਚ ਉਹ ਦੋਸ਼ ਲਾਉਂਦੇ ਹੋਏ ਕਹਿ ਰਹੇ ਸਨ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਘਟੀਆ ਕਿਸਮਾਂ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਬੀ. ਐੱਸ. ਐੱਫ. ਤੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਜ਼ਿਲਾ ਚੋਣ ਅਧਿਕਾਰੀ ਨੇ ਤੇਜ ਬਹਾਦਰ ਵਲੋਂ ਪੇਸ਼ ਨਾਮਜ਼ਦਗੀ ਪੱਤਰ ਦੀਆਂ 2 ਸੀਟਾਂ ਵਿਚ ਕਮੀਆਂ ਕਾਰਨ ਇਸ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ 24 ਅਪ੍ਰੈਲ ਨੂੰ ਆਜ਼ਾਦ ਅਤੇ 29 ਅਪ੍ਰੈਲ ਨੂੰ ਸਪਾ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਪੱਤਰ ਦਾਇਰ ਕੀਤਾ ਸੀ।


author

Tanu

Content Editor

Related News