ਬੁਲੰਦ ਹੌਸਲਿਆਂ ਨਾਲ ਤਹਿਸੀਨ ਅੰਬਰ ਨੇ ਫਤਹਿ ਕੀਤੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ

Friday, Oct 18, 2019 - 04:49 PM (IST)

ਬੁਲੰਦ ਹੌਸਲਿਆਂ ਨਾਲ ਤਹਿਸੀਨ ਅੰਬਰ ਨੇ ਫਤਹਿ ਕੀਤੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ

ਨਵੀਂ ਦਿੱਲੀ—ਕਹਿੰਦੇ ਹਨ, 'ਹੌਸਲੇ ਬੁਲੰਦ ਹੋਣ ਤਾਂ ਮੁਸ਼ਕਿਲ ਰਸਤੇ ਵੀ ਆਸਾਨ ਬਣ ਜਾਂਦੇ ਹਨ', ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਬੈਜਨਾਥ ਪਾਰੇ 'ਚ ਰਹਿਣ ਵਾਲੀ 25 ਸਾਲਾ ਤਹਿਸੀਨ ਅੰਬਰ ਨੇ, ਜਿਸ ਨੇ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਫਤਹਿ ਕਰਕੇ ਮਿਸਾਲ ਪੇਸ਼ ਕੀਤੀ ਹੈ। ਦੱਸ ਦੇਈਏ ਕਿ ਪੁਣੇ ਦੀ ਇੰਸਟੀਚਿਊਟ ਤੋਂ ਲਾਅ ਦੀ ਪੜ੍ਹਾਈ ਕਰਨ ਵਾਲੀ ਤਹਿਸੀਨ ਨੇ ਸਮੁੰਦਰ ਤਲ ਤੋਂ 5,895 ਮੀਟਰ (19 ਹਜ਼ਾਰ 341 ਫੁੱਟ) ਉੱਚੀ ਚੋਟੀ 'ਤੇ ਤਹਿਸੀਨ ਨੇ ਬੀ ਜੇਨਰਸ...ਮਤਲਬ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਮਦਦ ਕਰਨ ਦਾ ਸੁਨੇਹਾ ਵੀ ਦਿੱਤਾ ਹੈ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਹੱਡੀਆ ਕਬਾ ਦੇਣ ਵਾਲੀ ਠੰਡ ਵਿਚਾਲੇ ਸਾਡੇ ਗਰੁੱਪ ਨੇ 6 ਦਿਨ 'ਚ ਚੜ੍ਹਾਈ ਪੂਰੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਸਾਡੇ ਗਰੁੱਪ 'ਚ ਕੁੱਲ 4 ਮੈਂਬਰ ਸੀ। ਇਸ 'ਚ 2 ਟ੍ਰੈਕਰ ਜਰਮਨੀ ਅਤੇ 1 ਫਰਾਂਸ ਤੋਂ ਸੀ। ਬਿਨਾਂ ਰੌਸ਼ਨੀ ਸਾਡੇ ਤੋਂ ਬੈਟਰੀ ਦੇ ਸਹਾਰੇ ਪੂਰਾ ਰਸਤਾ ਤੈਅ ਕਰਨਾ ਕਾਫੀ ਜੋਖਿਮ ਭਰਿਆ ਸੀ, ਜੋ ਪਾਣੀ ਪੀਣ ਲਈ ਰੱਖਿਆ ਸੀ ਉਹ ਵੀ ਠੰਡ ਦੇ ਕਾਰਨ ਜੰਮ ਚੁੱਕਾ ਸੀ। ਸਾਡੇ ਗਰੁੱਪ ਦੇ ਮੈਂਬਰ ਕਾਫੀ ਹੌਲੀ ਚੱਲ ਰਹੇ ਸਨ, ਜਿਸ ਕਾਰਨ ਕਾਫੀ ਇੰਤਜ਼ਾਰ ਕਰਨਾ ਪਿਆ। ਅੰਤ ਅਸੀਂ ਕਿਲੀਮੰਜਾਰੋ ਦੀ ਸਭ ਤੋਂ ਉੱਚੀ ਚੋਟੀ 'ਤੇ ਉਹਰੂ ਪਹੁੰਚ ਗਏ।


author

Iqbalkaur

Content Editor

Related News