ਸਭ ਤੋਂ ਵੱਧ ਤੰਬਾਕੂ ਦੀ ਵਰਤੋਂ ਕਰਦੇ ਹਨ ਮਿਜ਼ੋਰਮ ਤੇ ਅਰੁਣਾਚਲ ਦੇ ਅੱਲੜ੍ਹ

03/23/2022 1:50:16 AM

ਆਇਜੋਲ– ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿਚ 13-15 ਸਾਲ ਦੇ ਉਮਰ ਵਰਗ ਦੇ ਵਿਦਿਆਰਥੀਆਂ ਵਿਚ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੇਸ਼ ਵਿਚ ਸਭ ਤੋਂ ਵੱਧ ਹੈ । ਮੀਡੀਆ ਕਰਮਚਾਰੀਆਂ ਲਈ ਵੈਸ਼ਵਿਕ ਯੁਵਾ ਤੰਬਾਕੂ ਸਰਵੇਖਣ ( ਜੀ. ਵਾਈ. ਟੀ. ਐੱਸ.)-4 ਅਤੇ ਤੰਬਾਕੂ ਮੁਕਤ ਵਿੱਦਿਅਕ ਸੰਸਥਾਵਾਂ ’ਤੇ ਇਕ ਦਿਨਾ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਤੰਬਾਕੂ-ਰੋਕੂ ਪ੍ਰੋਗਰਾਮ ਲਈ ਸੂਬਾ ਸਲਾਹਕਾਰ ਆਰ. ਲਾਲਰੇਮਰੁਤਾ ਨੇ ਕਿਹਾ ਕਿ ਮਿਜ਼ੋਰਮ ਵਿਚ 13-15 ਸਾਲ ਦੇ ਉਮਰ ਵਰਗ ਦੇ 58 ਫ਼ੀਸਦੀ ਵਿਦਿਆਰਥੀ ਤੰਬਾਕੂ ਦੀ ਵਰਤੋਂ ਕਰਦੇ ਹਨ। 

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਸੂਬੇ ਵਿਚ ਇਸ ਵੇਲੇ 44 ਫ਼ੀਸਦੀ ਵਿਦਿਆਰਥੀ ਸਿਗਰਟਨੋਸ਼ੀ ਕਰਦੇ ਹਨ। ਇਨ੍ਹਾਂ ਸੂਬਿਆਂ ਵਿਚ 35 ਫ਼ੀਸਦੀ ਅੱਲੜ੍ਹ ਸਿਗਰਟ ਪੀਂਦੇ ਹਨ ਜਦੋਂਕਿ 4.6 ਫ਼ੀਸਦੀ ਬੀੜੀ ਪੀਂਦੇ ਹਨ। ਵਿਦਿਆਰਥੀਆਂ ਵਿਚ ਤੰਬਾਕੂ ਉਤਪਾਦਾਂ ਦੀ ਵਰਤੋਂ ਦੀ ਉੱਚ ਦਰ ਦਾ ਪ੍ਰਮੁੱਖ ਕਾਰਨ ਸਾਥੀਆਂ ਤੋਂ ਪੈਣ ਵਾਲਾ ਅਸਰ ਹੈ।

ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News