14 ਸਾਲਾ ਕੁੜੀ ਦਾ ਸਮੂਹਿਕ ਜਬਰ ਜ਼ਿਨਾਹ ਮਗਰੋਂ ਕੀਤਾ ਕਤਲ, ਛੋਟੀ ਭੈਣ ਨੇ ਭੱਜ ਕੇ ਬਚਾਈ ਜਾਨ

Saturday, Dec 03, 2022 - 03:55 PM (IST)

14 ਸਾਲਾ ਕੁੜੀ ਦਾ ਸਮੂਹਿਕ ਜਬਰ ਜ਼ਿਨਾਹ ਮਗਰੋਂ ਕੀਤਾ ਕਤਲ, ਛੋਟੀ ਭੈਣ ਨੇ ਭੱਜ ਕੇ ਬਚਾਈ ਜਾਨ

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ 14 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੀੜਤਾ ਦੇ ਪਰਿਵਾਰ ਵਾਲੇ ਅਤੇ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਰਾਤ ਨੂੰ ਹੀ 2 ਦੋਸ਼ੀਆਂ ਨੂੰ ਫੜ ਲਿਆ ਅਤੇ ਕਰੀਬ ਡੇਢ ਘੰਟੇ ਤੱਕ ਜੰਮ ਕੇ ਹੰਗਾਮਾ ਕੀਤਾ। ਪੁਲਸ ਨੇ ਉਨ੍ਹਾਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ 2 ਦੋਸ਼ੀਆਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਥਾਣਾ ਮਹਾਵਨ ਖੇਤਰ 'ਚ ਰਹਿਣ ਵਾਲੇ ਪਰਿਵਾਰ ਦੀ 14 ਸਾਲਾ ਕੁੜੀ ਆਪਣੀ 9 ਸਾਲਾ ਭੈਣ ਨਾਲ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਟਾਇਲਟ ਲਈ ਘਰੋਂ ਦੂਰ ਜੰਗਲ 'ਚ ਗਈ ਸੀ, ਜਿੱਥੇ ਪਿੰਡ ਦੇ ਤਿੰਨ ਨੌਜਵਾਨਾਂ ਨੇ ਸਰ੍ਹੋਂ ਦੇ ਖੇਤ 'ਚ ਕੁੜੀ ਨੂੰ ਫੜ ਲਿਆ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਰਾਜੂ ਨੂੰ ਸ਼ਰੇਆਮ ਮਾਰੀ ਗੋਲੀ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਲਈ ਕਤਲ ਦੀ ਜ਼ਿੰਮੇਵਾਰੀ

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਕੁੜੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ, ਉਸ ਦੀ ਛੋਟੀ ਭੈਣ ਕਿਸੇ ਤਰ੍ਹਾਂ ਉੱਥੋਂ ਦੌੜ ਕੇ ਘਰ ਪਹੁੰਚੀ ਅਤੇ ਚਾਚਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਚਾਚਾ ਅਤੇ ਹੋਰ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਫਿਰ ਇਕੱਠੇ ਹੋਏ ਪਿੰਡ ਵਾਸੀਆਂ ਨੇ ਜੰਮ ਕੇ ਹੰਗਾਮਾ ਕੀਤਾ। ਹੰਗਾਮੇ ਦੀ ਸੂਚਨਾ 'ਤੇ ਪੁਲਸ ਸੁਪਰਡੈਂਟ ਤ੍ਰਿਗੁਣ ਬਿਸੇਨ ਅਤੇ ਮਹਾਵਨ ਦੇ ਖੇਤਰ ਅਧਿਕਾਰੀ ਆਲੋਕ ਸਿੰਘ ਮੌਕੇ 'ਤੇ ਪਹੁੰਚ ਗਏ। ਪੁਲਸ ਅਫ਼ਸਰਾਂ ਨੇ ਪਿੰਡ ਵਾਸੀਆਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪਿੰਡ ਵਾਸੀ ਫੜੇ ਗਏ ਦੇਸ਼ਰਾਜ ਅਤੇ ਯੋਗੇਂਦਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਹੁਣ ਤੀਜੇ ਫਰਾਰ ਦੋਸ਼ੀ ਸਚਿਨ ਦੀ ਭਾਲ ਕਰ ਰਹੀ ਹੈ। ਪੁਲਸ ਖੇਤਰ ਅਧਿਕਾਰੀ ਆਲੋਕ ਸਿੰਘ ਨੇ ਦੱਸਿਆ,''ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News