ਜੇਬ ''ਚ ਰੱਖੇ ਮੋਬਾਇਲ ''ਚੋਂ ਅਚਾਨਕ ਨਿਕਲਣ ਲੱਗਾ ਧੂੰਆਂ, ਹੋ ਗਿਆ ਧਮਾਕਾ
Sunday, Oct 13, 2024 - 05:35 PM (IST)
ਰਾਏਗੜ੍ਹ (ਵਾਰਤਾ)- ਦੁਰਗਾ ਵਿਸਰਜਨ 'ਚ ਪ੍ਰੋਗਰਾਮ ਪੇਸ਼ ਕਰਨ ਆਏ ਕਲਾਕਾਰਾਂ 'ਚੋਂ ਇਕ ਦੀ ਜੇਬ 'ਚ ਰੱਖਿਆ ਰੈੱਡਮੀ ਕੰਪਨੀ ਦਾ ਮੋਬਾਇਲ ਅਚਾਨਕ ਗਰਮ ਹੋ ਕੇ ਫਟ ਗਿਆ, ਜਿਸ ਨਾਲ ਨਾਬਾਲਗ ਜ਼ਖ਼ਮੀ ਹੋ ਗਿਆ। ਸਭ ਕੁਝ ਇੰਨੀ ਜਲਦੀ 'ਚ ਹੋਇਆ ਕਿ ਜਦੋਂ ਤੱਕ ਨਾਬਾਲਗ ਕੁਝ ਸਮਝ ਪਾਉਂਦਾ, ਉਦੋਂ ਤੱਕ ਮੋਬਾਇਲ ਫਟ ਗਿਆ। ਮਿਲੀ ਜਾਣਕਾਰੀ ਅਨੁਸਾਰ ਰਾਏਗੜ੍ਹ 'ਚ ਦੁਸਹਿਰੇ ਤੋਂ ਬਾਅਦ ਦੁਰਗਾ ਵਿਸਰਜਨ ਦੀ ਝਾਂਕੀ ਲਈ ਬਾਜੇ ਵਾਲੀ ਟੀਮ ਓਡੀਸ਼ਾ ਤੋਂ ਬੁਲਵਾਈ ਗਈ ਹੈ। ਜਿਸ ਗੱਡੀ 'ਚ ਟੀਮ ਆਈ ਸੀ, ਉਸ ਗੱਡੀ ਦਾ ਡਰਾਈਵਰ ਉਮਾਕਾਂਤ ਸੋਨਾ ਓਡੀਸ਼ਾ ਦੇ ਹੀਰਾਕੁੰਡ ਦਾ ਵਾਸੀ ਹੈ। ਉਮਾਕਾਂਤ ਆਪਣੇ 15 ਸਾਲਾ ਭਾਣਜੇ ਰਵੀ ਲੋਹਾਰ ਨੂੰ ਵੀ ਆਪਣੇ ਨਾਲ ਰਾਏਗੜ੍ਹ ਘੁਮਾਉਣ ਲਿਆਇਆ ਹੋਇਆ ਸੀ।
ਇਹ ਵੀ ਪੜ੍ਹੋ : ਸੜਕ 'ਤੇ ਦੌੜਣ ਲੱਗੀ ਅੱਗ ਦਾ ਗੋਲਾ ਬਣੀ ਕਾਰ, ਲੋਕਾਂ 'ਚ ਪਈ ਹਫੜਾ-ਦਫ਼ੜੀ
ਐਤਵਾਰ ਸਵੇਰੇ ਉਮਾਕਾਂਤ ਦਾ ਨਾਬਾਲਗ ਭਾਣਜਾ ਆਪਣੀ ਜੇਬ 'ਚ ਐੱਮ.ਆਈ. ਕੰਪਨੀ ਦਾ ਮੋਬਾਇਲ ਰੱਖਿਆ ਹੋਇਆ ਸੀ। ਅਚਾਨਕ ਮੋਬਾਇਲ ਤੋਂ ਧੂੰਆਂ ਨਿਕਲਣ ਲੱਗਾ ਅਤੇ ਧਮਾਕਾ ਹੋ ਗਿਆ। ਜਿਸ ਨਾਲ ਨਾਬਾਲਗ ਦੀ ਪੈਂਟ ਸੜ ਗਈ ਅਤੇ ਉਸ ਦੇ ਹੱਥ ਦੀ ਉਂਗਲੀ 'ਤੇ ਵੀ ਸੱਟ ਲੱਗੀ। ਮੋਬਾਇਲ ਧਮਾਕੇ ਦੇ ਧੂੰਏਂ ਕਾਰਨ ਨਾਬਾਲਗ ਬੇਹੋਸ਼ ਹੋ ਗਿਆ। ਜਿਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰ ਕੇ ਇਲਾਜ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਓਡੀਸ਼ਾ ਦੇ ਹੀਰਾਕੁੰਡ ਦਾ ਰਹਿਣ ਵਾਲਾ ਕਲਾਕਾਰ ਰਵੀ ਆਪਣੇ ਕਲਾਕਾਰ ਸਾਥੀਆਂ ਨਾਲ ਰਾਏਗੜ੍ਹ ਦੇ ਜ਼ਿਲ੍ਹਾ ਹੈੱਡ ਕੁਆਰਟਰ 'ਚ ਆਯੋਜਿਤ ਦੁਰਗਾ ਵਿਸਰਜਨ ਪ੍ਰੋਗਰਾਮ 'ਚ ਹਿੱਸਾ ਲੈਣ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8