ਉਡਾਣ ਭਰਨ ਮਗਰੋਂ ਹੀ ਵਾਪਸ ਮੁੜਿਆ ਇੰਡੀਗੋ ਦਾ ਜਹਾਜ਼, ਸਵਾਰ ਸਨ 140 ਯਾਤਰੀ

Monday, Jun 23, 2025 - 11:49 AM (IST)

ਉਡਾਣ ਭਰਨ ਮਗਰੋਂ ਹੀ ਵਾਪਸ ਮੁੜਿਆ ਇੰਡੀਗੋ ਦਾ ਜਹਾਜ਼, ਸਵਾਰ ਸਨ 140 ਯਾਤਰੀ

ਇੰਦੌਰ- ਇੰਡੀਗੋ ਏਅਰਲਾਈਨ ਦੀ ਇੰਦੌਰ-ਭੁਵਨੇਸ਼ਵਰ ਦੀ ਫਲਾਈਟ ਸੋਮਵਾਰ ਨੂੰ ਤਕਨੀਕੀ ਖਰਾਬੀ ਦੇ ਚੱਲਦੇ ਆਪਣੇ ਤੈਅ ਸਮੇਂ ਦੇ ਮੁਕਾਬਲੇ ਕਰੀਬ ਇਕ ਘੰਟੇ ਦੀ ਦੇਰੀ ਨਾਲ ਮੰਜ਼ਿਲ ਲਈ ਰਵਾਨਾ ਹੋ ਸਕੀ। ਜਹਾਜ਼ ਵਿਚ 140 ਯਾਤਰੀ ਸਵਾਰ ਸਨ। ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਵਾਈ ਅੱਡੇ ਦੇ ਡਾਇਰੈਕਟਰ ਵਿਪਿਨਕਾਂਤ ਸੇਠ ਨੇ ਦੱਸਿਆ ਕਿ ਇੰਡੀਗੋ ਦੀ ਉਡਾਣ ਨੰਬਰ '6E 6332' ਵਿਚ ਤਕਨੀਕੀ ਖਰਾਬੀ ਦਾ ਪਤਾ ਪਾਇਲਟ ਨੂੰ ਉਦੋਂ ਲੱਗਾ, ਜਦੋਂ ਜਹਾਜ਼ ਉਡਾਣ ਭਰਨ ਲਈ ਰਨ-ਵੇਅ ਵੱਲ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਹਵਾਈ ਜਹਾਜ਼ ਨੂੰ ਵਾਪਸ 'ਐਪਰਨ' 'ਤੇ ਲਿਆਂਦਾ ਗਿਆ ਅਤੇ ਇੰਜੀਨੀਅਰਾਂ ਵਲੋਂ ਤਕਨੀਕੀ ਖਰਾਬੀ ਵਿਚ ਸੁਧਾਰ ਕੀਤੇ ਜਾਣ ਮਗਰੋਂ ਜਹਾਜ਼ ਨੂੰ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਇਕ ਹੋਰ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ! ਅੱਧੇ ਰਸਤਿਓਂ ਸੱਦਿਆ ਗਿਆ ਵਾਪਸ

'ਐਪਰਨ' ਹਵਾਈ ਅੱਡੇ ਦਾ ਉਹ ਹਿੱਸਾ ਹੁੰਦਾ ਹੈ, ਜਿੱਥੇ ਜਹਾਜ਼ਾਂ ਨੂੰ ਖੜ੍ਹਾ ਕੀਤਾ ਜਾਂਦਾ ਹੈ, ਯਾਤਰੀਆਂ ਨੂੰ ਚੜ੍ਹਾਇਆ ਜਾਂ ਉਤਾਰਿਆ ਜਾਂਦਾ ਹੈ, ਈਂਧਨ ਭਰਿਆਂ ਜਾਂਦਾ ਹੈ ਅਤੇ ਰੱਖ-ਰਖਾਅ ਕੀਤਾ ਜਾਂਦਾ ਹੈ। ਵਿਪਿਨਕਾਂਤ ਸੇਠ ਨੇ ਤਕਨੀਕੀ ਖਰਾਬੀ ਦਾ ਬਿਓਰਾ ਦਿੱਤੇ ਬਿਨਾਂ ਦੱਸਿਆ ਕਿ ਸੁਧਾਰ ਕੰਮਾਂ ਦੌਰਾਨ ਯਾਤਰੀਆਂ ਨੂੰ ਜਹਾਜ਼ ਤੋਂ ਨਹੀਂ ਉਤਾਰਿਆ ਗਿਆ। ਹਵਾਈ ਅੱਡੇ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਮੁਤਾਬਕ ਇੰਡੀਗੋ ਦੀ ਇੰਦੌਰ-ਭੁਵਨੇਸ਼ਵਰ ਉਡਾਣ ਨੂੰ ਸੋਮਵਾਰ ਸਵੇਰੇ 9 ਵਜੇ ਨਿਕਲਣਾ ਸੀ ਪਰ ਤਕਨੀਕੀ ਮੁਰੰਮਤ ਕਾਰਨ ਇਹ ਸਵੇਰੇ 10:16 ਵਜੇ ਮੰਜ਼ਿਲ ਲਈ ਰਵਾਨਾ ਹੋ ਸਕੀ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ 140 ਯਾਤਰੀ ਸਵਾਰ ਸਨ। 

ਇਹ ਵੀ ਪੜ੍ਹੋ- 23,24,25,26 ਜੂਨ ਤੱਕ ਪਵੇਗਾ ਮੋਹਲੇਧਾਰ ਮੀਂਹ, IMD ਦਾ ਅਲਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News