ਹਰ ਘੰਟੇ 5 ਔਰਤਾਂ ਦਾ ਕੀਤਾ ਜਾ ਰਿਹੈ ਕਤਲ ! ਪ੍ਰੇਮੀ ਜਾਂ ਪਰਿਵਾਰਕ ਮੈਂਬਰ ਹੀ ਦਿੰਦੇ ਵਾਰਦਾਤ ਨੂੰ ਅੰਜਾਮ

Thursday, Nov 26, 2026 - 03:14 PM (IST)

ਹਰ ਘੰਟੇ 5 ਔਰਤਾਂ ਦਾ ਕੀਤਾ ਜਾ ਰਿਹੈ ਕਤਲ ! ਪ੍ਰੇਮੀ ਜਾਂ ਪਰਿਵਾਰਕ ਮੈਂਬਰ ਹੀ ਦਿੰਦੇ ਵਾਰਦਾਤ ਨੂੰ ਅੰਜਾਮ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਦੀ ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਦੁਨੀਆ ਭਰ 'ਚ 47,000 ਤੋਂ ਵੱਧ ਔਰਤਾਂ ਅਤੇ ਬੱਚੀਆਂ ਦਾ ਕਤਲ ਉਨ੍ਹਾਂ ਦੇ ਨਜ਼ਦੀਕੀਆਂ ਜਾਂ ਪਰਿਵਾਰਕ ਮੈਂਬਰਾਂ ਹੱਥੋਂ ਹੋਇਆ। ਇਹ ਅੰਕੜਾ ਹਰ ਰੋਜ਼ 129 ਅਤੇ ਹਰ ਘੰਟੇ ਲਗਭਗ 5 ਔਰਤਾਂ ਤੇ ਬੱਚੀਆਂ ਦੀ ਮੌਤ ਦੇ ਬਰਾਬਰ ਹੈ, ਜੋ ਪਿਛਲੇ ਸਾਲਾਂ ਦੇ ਲਗਭਗ ਬਰਾਬਰ ਹੀ ਬਣਿਆ ਹੋਇਆ ਹੈ, ਇਸ 'ਚ ਕੋਈ ਖ਼ਾਸ ਕਮੀ ਦਰਜ ਨਹੀਂ ਕੀਤੀ ਗਈ।

'ਯੂ.ਐੱਨ. ਵੂਮੈਨ' ਤੇ 'ਸੰਯੁਕਤ ਰਾਸ਼ਟਰ ਨਸ਼ੀਲੇ ਪਦਾਰਥ ਤੇ ਅਪਰਾਧ ਦਫ਼ਤਰ' ਵੱਲੋਂ 122 ਦੇਸ਼ਾਂ ਤੇ ਖੇਤਰਾਂ ਦੇ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਇਸ ਰਿਪੋਰਟ ਮੁਤਾਬਕ, 2025 'ਚ ਇਰਾਦਾ ਕਤਲ ਦਾ ਸ਼ਿਕਾਰ ਹੋਈਆਂ ਕੁੱਲ 78,000 ਔਰਤਾਂ ਤੇ ਬੱਚੀਆਂ 'ਚੋਂ ਕਰੀਬ 60 ਫ਼ੀਸਦੀ ਘਰੇਲੂ ਜਾਂ ਪਰਿਵਾਰਕ ਦਾਇਰੇ 'ਚ ਮਾਰੀਆਂ ਗਈਆਂ ਸਨ। ਇਸ ਦੇ ਉਲਟ, ਕਤਲ ਕੀਤੇ ਗਏ ਮਰਦਾਂ 'ਚੋਂ ਸਿਰਫ਼ 11 ਫ਼ੀਸਦੀ ਹੀ ਅਜਿਹੇ ਹਾਲਾਤ 'ਚ ਮਾਰੇ ਗਏ।

ਇਹ ਵੀ ਪੜ੍ਹੋ- ਰੁਪਏ ਦੀ ਸ਼ਾਨਦਾਰ ਰਿਕਵਰੀ ! ਪੂਰੇ ਸਾਲ 'ਚ ਹੋਈ ਗਿਰਾਵਟ ਦੀ ਕੀਤੀ ਭਰਪਾਈ

ਰਿਪੋਰਟ ਅਨੁਸਾਰ, ਭਾਵੇਂ ਕਿਸੇ ਵੀ ਖੇਤਰ 'ਚ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ, ਪਰ ਅਫ਼ਰੀਕਾ 'ਚ ਸਭ ਤੋਂ ਵੱਧ 22,100 ਔਰਤਾਂ ਤੇ ਬੱਚੀਆਂ ਅਜਿਹੇ ਕਤਲਾਂ ਦਾ ਸ਼ਿਕਾਰ ਹੋਈਆਂ। ਇਸ ਤੋਂ ਬਾਅਦ ਏਸ਼ੀਆ 'ਚ 15,100, ਅਮਰੀਕੀ ਮਹਾਂਦੀਪ 'ਚ 7,400, ਯੂਰਪ ਵਿੱਚ 2,100 ਅਤੇ ਓਸ਼ੇਨੀਆ 'ਚ 300 ਮੌਤਾਂ ਦਰਜ ਕੀਤੀਆਂ ਗਈਆਂ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਗਲੋਬਲ ਪੱਧਰ 'ਤੇ ਕਤਲਾਂ ਦੀ ਦਰ ਘਟੀ ਹੈ, ਪਰ ਔਰਤਾਂ ਦੇ ਕਤਲ ਦੀ ਦਰ 'ਚ ਗਿਰਾਵਟ ਕਾਫ਼ੀ ਹੌਲੀ ਹੈ, ਜੋ ਕਿ ਲਿੰਗ ਪੱਖਪਾਤ ਅਤੇ ਨਿਆਂ ਪ੍ਰਣਾਲੀ ਤੱਕ ਪਹੁੰਚ 'ਚ ਰੁਕਾਵਟਾਂ ਨੂੰ ਦਰਸਾਉਂਦੀ ਹੈ।

ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਲਿੰਗ-ਅਧਾਰਤ ਕਤਲ 'ਚ ਸੰਗਠਿਤ ਅਪਰਾਧ, ਮਨੁੱਖੀ ਤਸਕਰੀ ਜਾਂ ਬੰਧੂਆ ਮਜ਼ਦੂਰੀ ਨਾਲ ਜੁੜੇ ਮਾਮਲੇ ਵੀ ਸ਼ਾਮਲ ਹੋ ਸਕਦੇ ਹਨ, ਪਰ ਘਰੇਲੂ ਦਾਇਰੇ ਤੋਂ ਬਾਹਰ ਹੋਣ ਵਾਲੇ ਅਜਿਹੇ ਕਤਲਾਂ ਬਾਰੇ ਅੰਕੜੇ ਬਹੁਤ ਸੀਮਿਤ ਹਨ, ਜਿਸ ਕਾਰਨ ਇਨ੍ਹਾਂ ਦਾ ਪੂਰਾ ਆਲਮੀ ਪੈਮਾਨਾ ਮਾਪਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ- ਬਾਰਡਰ ਦੇ 20 KM ਅੰਦਰ ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News