ਹਰਿਆਣਾ ’ਚ ਬਿਜਲੀ ਮਹਿਕਮੇ ਦੀ ਟੀਮ ਨਾਲ ਕੁੱਟਮਾਰ, JE ਦੇ ਕੱਪੜੇ ਪਾੜੇ

Friday, Mar 11, 2022 - 05:46 PM (IST)

ਰੇਵਾੜੀ, (ਮਹਿੰਦਰ)– ਪਿੰਡ ਗੰਗਾਯਚਾ ਜਾਟ ’ਚ ਸੀ.ਐੱਮ. ਵਿੰਡੋ ’ਤੇ ਲੱਗੀ ਸ਼ਿਕਾਇਤ ਤੋਂ ਬਾਅਦ ਬਿਜਲੀ ਮਹਿਕਮੇ ਦੀ ਟੀਮ ਸ਼ੁੱਕਰਵਾਰ ਨੂੰ ਉੱਥੇ ਕੰਮ ਸ਼ੁਰੂ ਕਰਵਾਉਣ ਪਹੁੰਚੀ। ਇਸ ਦੌਰਾਨ ਉੱਥੇ 2 ਲੋਕਾਂ ਨੇ ਜੇ.ਈ. ਦੇ ਕੱਪੜੇ ਪਾੜ ਦਿੱਤੇ। ਸਦਰ ਥਾਣਾ ਪੁਲਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ, ਰੇਵਾੜੀ ਦੇ ਪਾਲਹਾਵਾਸ ਸਥਿਤ ਬਿਜਲੀ ਨਿਗਮ ਦੇ ਪਾਵਰ ਹਾਊਸ ’ਚ ਤਾਇਨਾਤ ਜੇ.ਈ. ਹਰੀ ਪ੍ਰਕਾਸ਼, ਏ.ਐੱਸ.ਐੱਮ. ਰਵਿੰਦਰ ਅਤੇ ਡਰਾਈਵਰ ਰਿੰਕੂ ਸਰਕਾਰੀ ਗੱਡੀ ਲੈ ਕੇ ਪਿੰਡ ਗੰਗਾਯਚਾ ਜਾਟ ’ਚ ਬਿਜਲੀ ਨਾਲ ਸੰਬੰਧਿਤ ਇਕ ਸ਼ਿਕਾਇਤ ਹੱਲ ਕਰਨ ਲਈ ਪਹੁੰਚੇ ਸਨ। ਇਸ ਨਾਲ ਸੰਬੰਧਿਤ ਇਕ ਸ਼ਿਕਾਇਤ ਸੀ.ਐੱਮ. ਵਿੰਡੋ ’ਤੇ ਵੀ ਲੱਗੀ ਹੋਈ ਹੈ। ਇਸ ਦੌਰਾਨ ਨਿਗਮ ਦੇ ਠੇਕੇਦਾਰ ਨੇ ਕੰਮ ਸ਼ੁਰੂ ਕੀਤਾ ਤਾਂ ਕੁਝ ਪਿੰਡ ਵਾਲਿਆਂ ਨੇ ਇਤਰਾਜ਼ ਜਤਾਇਆ। 

ਇਸਤੋਂ ਬਾਅਦ ਜੇ.ਈ. ਅਤੇ ਹੋਰ ਕਾਮਿਆਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਹੱਲ ਕੱਢ ਲਿਆ। ਜੇ.ਈ. ਹਰੀ ਪ੍ਰਕਾਸ਼ ਨੇ ਕਿਹਾ ਕਿ ਉਸਦੇ ਪਿੰਡ ਗੰਗਾਯਚਾ ਜਾਟ ਨਿਵਾਸੀ ਜਗਬੀਰ ਅਤੇ ਰਾਜਪਾਲ ਨੇ ਕੰਮ ਕਰਨ ਦੀ ਧਮਕੀ ਦਿੱਤੀ। ਜੇ.ਈ. ਨੇ ਕੰਮ ਚਾਲੂ ਰੱਖਣ ਦੀ ਗੱਲ ਕੀਤੀ ਤਾਂ ਦੋਵੇਂ ਦੋਸ਼ੀ ਤੈਸ਼ ’ਚ ਆ ਗਏ ਅਤੇ ਫਿਰ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਵਿਚਕਾਰ ਸਹਾਇਕ ਲਾਈਨਮੈਨ ਰਵਿੰਦਰ ਨੋ ਆਪਣੇ ਮੋਬਾਇਲ ’ਚ ਦੋਵਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਸਦਾ ਮੋਬਾਇਲ ਖੋਹ ਕੇ ਵੀਡੀਓ ਡਿਲੀਟ ਕਰ ਦਿੱਤੀ। ਇੰਨਾ ਹੀ ਨਹੀਂ ਦੋਸ਼ੀਆਂ ਨੇ ਉਸਤੋਂ ਬਾਅਦ ਜੇ.ਈ. ਨਾਲ ਕੁੱਟਮਾਰ ਕਰਦੇ ਹੋਏ ਉਸਦੇ ਕੱਪੜੇ ਪਾੜ ਦਿੱਤੇ। 

ਮੁਸ਼ਕਿਲ ਨਾਲ ਜਾਨ ਬਚਾਕੇ ਬਿਜਲੀ ਨਿਗਮ ਦੇ ਕਾਮੇਂ ਉੱਥੋਂ ਦੌੜੇ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ। ਸਦਰ ਪੁਲਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Rakesh

Content Editor

Related News