ਨਾਬਾਲਗ ਨਾਲ ਅਧਿਆਪਕ ਕਰਦਾ ਰਿਹਾ ਜਬਰ-ਜ਼ਨਾਹ, ਗਰਭਪਾਤ ਦੌਰਾਨ ਹੋਈ ਮੌਤ
Wednesday, Sep 24, 2025 - 12:42 AM (IST)

ਯਵਤਮਾਲ (ਭਾਸ਼ਾ) - ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ’ਚ ਇਕ ਟਿਊਸ਼ਨ ਅਧਿਆਪਕ ਨੂੰ 17 ਸਾਲਾ ਵਿਦਿਆਰਥਣ ਨਾਲ ਵਾਰ-ਵਾਰ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਦੱਸਿਆ ਕਿ 27 ਸਾਲਾ ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤਾ ਦਾ 9 ਮਹੀਨਿਆਂ ਤੱਕ ਸੈਕਸ ਸ਼ੋਸ਼ਣ ਕੀਤਾ ਜਿਸ ਕਾਰਨ ਉਹ ਗਰਭਵਤੀ ਹੋ ਗਈ।
ਇਸ ਪਿੱਛੋਂ ਮੁਲਜ਼ਮ ਉਸ ਨੂੰ ਇਕ ਨਾਲ ਲੱਗਦੇ ਸ਼ਹਿਰ ਲੈ ਗਿਆ, ਜਿੱਥੇ ਉਸ ਨੇ ਉਸ ਨੂੰ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ ਪਰ ਉਸ ਦੀ ਹਾਲਤ ਵਿਗੜ ਗਈ। ਸੋਮਵਾਰ ਨਾਂਦੇੜ ’ਚ ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ। ਮੁਲਜ਼ਮ ਵਿਰੁੱਧ ਆਈ. ਪੀ. ਸੀ. ਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।