ਅਧਿਆਪਕ ਭਰਤੀ ਘਪਲਾ: ਪੱਛਮੀ ਬੰਗਾਲ ਦੇ ਮੰਤਰੀ ਚੰਦਰਨਾਥ ਸਿਨ੍ਹਾ ED ਸਾਹਮਣੇ ਹੋਏ ਪੇਸ਼

Friday, Sep 26, 2025 - 09:20 AM (IST)

ਅਧਿਆਪਕ ਭਰਤੀ ਘਪਲਾ: ਪੱਛਮੀ ਬੰਗਾਲ ਦੇ ਮੰਤਰੀ ਚੰਦਰਨਾਥ ਸਿਨ੍ਹਾ ED ਸਾਹਮਣੇ ਹੋਏ ਪੇਸ਼

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਜੇਲ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਬਾਰੇ ਮੰਤਰੀ ਚੰਦਰਨਾਥ ਸਿਨ੍ਹਾਂ ਵੀਰਵਾਰ ਨੂੰ ਪ੍ਰਾਇਮਰੀ ਸਕੂਲ ਅਧਿਆਪਕ ਭਰਤੀ ਘਪਲੇ ਦੇ ਸਬੰਧ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ’ਚ ਪੇਸ਼ ਹੋਏ। ਈ. ਡੀ. ਨੇ ਹਾਲਾਂਕਿ ਸਿਨ੍ਹਾ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਬੁੱਧਵਾਰ ਨੂੰ ਉਸ ਦੀ ਅਰਜ਼ੀ ਖਾਰਿਜ ਕਰ ਦਿੱਤੀ। ਅਦਾਲਤ ਦੇ ਹੁਕਮ ਅਨੁਸਾਰ ਈ. ਡੀ. ਅਜੇ ਮੰਤਰੀ ਨੂੰ ਹਿਰਾਸਤ ਵਿਚ ਨਹੀਂ ਲੈ ਸਕਦੀ ਪਰ ਉਨ੍ਹਾਂ ਕੋਲੋਂ ਆਪਣੇ ਦਫ਼ਤਰ ਵਿਚ ਪੁੱਛਗਿੱਛ ਕਰ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਸਕੂਲ ਦੇ ਬਾਹਰ ਚੱਲੀਆਂ ਤਾੜ-ਤਾੜ ਗੋਲੀਆਂ, 2 ਵਿਦਿਆਰਥੀਆਂ ਦੀ ਮੌਤ

ਦੱਸ ਦੇਈਏ ਕਿ ਸਿਨ੍ਹਾ ਸਵੇਰੇ ਸੀ. ਜੀ. ਓ. ਕੰਪਲੈਕਸ ਵਿਚ ਸਥਿਤ ਈ. ਡੀ. ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਜਦੋਂ ਉਹ ਦਫ਼ਤਰ ’ਚ ਦਾਖਲ ਹੋ ਰਹੇ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦੇ ਹੋਏ ਇਸ ਮੌਕੇ ਉਨ੍ਹਾਂ ਨੂੰ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਕਰਨਗੇ। ਉਹ ਖਾਲੀ ਹੱਥ ਦਫ਼ਤਰ ’ਚ ਜਾਂਦੇ ਦਿਸੇ। ਸੂਤਰਾਂ ਦੇ ਅਨੁਸਾਰ ਈ. ਡੀ. ਨੇ ਅਜੇ ਤੱਕ ਉਨ੍ਹਾਂ ਨੂੰ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਨਹੀਂ ਕਿਹਾ ਹੈ। ਸਿਨ੍ਹਾ ਨੇ ਪ੍ਰਾਇਮਰੀ ਅਧਿਆਪਕ ਭਰਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ’ਚ 6 ਸਤੰਬਰ ਨੂੰ ਅਦਾਲਤ ਵਿਚ ਆਤਮ- ਸਮਰਪਣ ਕੀਤਾ ਸੀ।

ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News