ਇਸ ਅਧਿਆਪਕ ਦੇ ਕੀ ਕਹਿਣੇ, ਆਪਣੀ ਤਨਖਾਹ ''ਚੋਂ ਸਰਕਾਰੀ ਸਕੂਲ ਦੀ ਬਦਲੀ ਤਸਵੀਰ

09/05/2019 12:02:35 PM

ਨਵੀਂ ਦਿੱਲੀ— 5 ਸਤੰਬਰ ਯਾਨੀ ਕਿ ਅੱਜ ਦੇਸ਼ ਭਰ 'ਚ ਟੀਚਰਜ਼ ਡੇਅ ਵਜੋਂ ਮਨਾਇਆ ਜਾ ਰਿਹਾ ਹੈ। ਇਕ ਅਧਿਆਪਕ ਆਪਣੇ ਵਿਦਿਆਰਥੀ ਦੇ ਭਵਿੱਖ ਨੂੰ ਸੰਵਾਰਨ ਲਈ ਜਿੱਥੇ ਪੂਰੀ ਮਿਹਨਤ ਨਾਲ ਉਸ ਨੂੰ ਪੜ੍ਹਾਉਂਦਾ ਹੈ, ਉੱਥੇ ਹੀ ਅੱਜ ਦੇ ਆਧੁਨਿਕ ਯੁੱਗ ਵਿਚ ਅਰਵਿੰਦ ਕੁਮਾਰ ਵਰਗੇ ਅਧਿਆਪਕ ਮਿਸਾਲ ਬਣ ਰਹੇ ਹਨ। ਗੌਤਮਬੁੱਧ ਨਗਰ ਜ਼ਿਲੇ ਦੇ ਤੁਗਲਪੁਰ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਾਉਣ ਵਾਲੇ ਅਰਵਿੰਦ ਨੇ ਪਿਛਲੇ 4 ਸਾਲਾਂ 'ਚ ਖਸਤਾ ਹਾਲਤ ਵਿਚ ਚੱਲ ਰਹੇ ਸਕੂਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਅਧਿਆਪਕ ਅਰਵਿੰਦ ਆਪਣੀ ਤਨਖਾਹ ਤੋਂ ਕਰੀਬ 2 ਲੱਖ ਰੁਪਏ ਸਕੂਲ ਨੂੰ ਸੰਵਾਰਨ ਵਿਚ ਲਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦੂਜੇ ਅਧਿਆਪਕਾਂ ਅਤੇ ਬਾਹਰੀ ਸੰਸਥਾਵਾਂ ਤੋਂ ਮਦਦ ਲੈ ਕੇ ਖਸਤਾ ਹਾਲਤ 'ਚ ਚੱਲ ਰਹੇ ਸਕੂਲ ਨੂੰ ਉਨ੍ਹਾਂ ਨੇ ਇਕ ਮਾਡਲ ਸਕੂਲ ਬਣਾ ਦਿੱਤਾ ਹੈ। 

मिसाल है ये शिक्षक, अपनी सैलरी से स्टूडेंट्स के लिए बना दिया मॉडल स्कूल
ਇਸ ਦਾ ਨਤੀਜਾ ਇਹ ਹੈ ਕਿ 4 ਸਾਲ ਪਹਿਲਾਂ ਜਿੱਥੇ ਸਕੂਲ 'ਚ 100 ਬੱਚੇ ਵੀ ਨਹੀਂ ਸੀ, ਅੱਜ ਪ੍ਰਾਇਮਰੀ ਸਕੂਲ 'ਚ ਕੁੱਲ 325 ਵਿਦਿਆਰਥੀ ਹਨ। ਸਕੂਲ 'ਚ ਵਿਦਿਆਰਥੀਆਂ ਲਈ ਕੰਪਿਊਟਰ, ਪ੍ਰਿੰਟਰ ਅਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਜੋ ਕਿ ਅਰਵਿੰਦ ਨੇ ਆਪਣੇ ਖਰਚ ਨਾਲ ਲਗਵਾਏ ਹਨ। ਇਸ ਤੋਂ ਇਲਾਵਾ ਸਕੂਲ ਵਿਚ ਬੈਂਚ, ਪਾਣੀ ਲਈ ਆਰ. ਓ. ਵਾਟਰ ਕੂਲਰ, ਕਮਰਿਆਂ ਵਿਚ ਪੱਖੇ ਇਹ ਸਭ ਕੁਝ ਬਾਹਰੀ ਯੋਗਦਾਨ ਤੋਂ ਲਗਵਾਏ ਹਨ। ਅਰਵਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸਕੂਲ ਲਈ ਸਭ ਤੋਂ ਮਦਦ ਮੰਗੀ ਤਾਂ ਜਾ ਕੇ ਸਕੂਲ ਦਾ ਨਕਸ਼ਾ ਬਦਲਿਆ ਹੈ। 

मिसाल है ये शिक्षक, अपनी सैलरी से स्टूडेंट्स के लिए बना दिया मॉडल स्कूल
ਅੰਗਰੇਜ਼ੀ ਅਤੇ ਵਿਗਿਆਨ ਦੇ ਅਧਿਆਪਕ ਹਨ ਅਰਵਿੰਦ ਕੁਮਾਰ। ਉਨ੍ਹਾਂ ਦੇ ਵਿਦਿਆਰਥੀ-ਵਿਦਿਆਰਥਣਾਂ ਉਨ੍ਹਾਂ ਨੂੰ ਆਦਰਸ਼ ਟੀਚਰ ਮੰਨਦੇ ਹਨ। ਅਰਵਿੰਦ ਦੱਸਦੇ ਹਨ ਕਿ ਉਹ ਮਹਿਜ 15 ਸਾਲ ਦੀ ਉਮਰ ਵਿਚ ਸਿੱਖਿਆ ਦੇ ਖੇਤਰ ਵਿਚ ਹਨ। ਪਹਿਲਾਂ ਘਰ ਵਿਚ ਹੀ ਪੜ੍ਹਾਇਆ ਕਰਦੇ ਸਨ। ਉਸ ਤੋਂ ਬਾਅਦ ਨੌਕਰੀ ਲੱਗ ਗਈ ਤਾਂ ਸਰਕਾਰੀ ਸਕੂਲ ਵਿਚ 25 ਸਾਲਾਂ ਤੋਂ ਅਧਿਆਪਕ ਹਨ। ਆਪਣੇ ਵਿਦਿਆਰਥੀਆਂ ਨੂੰ ਅੱਗੇ ਵੱਧਦੇ ਦੇਖ ਕੇ ਹੀ ਮੈਨੂੰ ਸਕੂਨ ਮਿਲ ਜਾਂਦਾ ਹੈ। ਉਨ੍ਹਾਂ ਵਲੋਂ ਪੜ੍ਹਾਏ ਗਏ ਵਿਦਿਆਰਥੀ ਅੱਜ ਡਾਕਟਰ, ਇੰਜੀਨੀਅਰ ਅਤੇ ਅਧਿਆਪਕ ਦੇ ਅਹੁਦੇ 'ਤੇ ਹਨ।


Tanu

Content Editor

Related News