ਸਕੂਲ ''ਚ ਮੁਸਲਿਮ ਟੀਚਰ ਨੂੰ ''ਰਾਮ-ਰਾਮ'' ਦਾ ਜਵਾਬ ਨਾ ਦੇਣਾ ਪਿਆ ਭਾਰੀ, ਡਿੱਗੀ ਗਾਜ਼

Monday, Dec 11, 2023 - 10:14 AM (IST)

ਹਾਥਰਸ (ਏਜੰਸੀ)- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਸਕੂਲ 'ਚ ਇਕ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਨੇ 11ਵੀਂ ਜਮਾਤ ਦੇ ਇਕ ਵਿਦਿਆਰਥੀ ਦੇ ਸੁਆਗਤ ਦਾ ਜਵਾਬ ਨਹੀਂ ਦਿੱਤਾ ਸੀ। ਸਕੂਲ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਦਿਆਰਥੀ ਨੇ ਦੋਸ਼ ਲਗਾਇਆ ਕਿ ਉਸ ਦੇ ਅਧਿਆਪਕ ਮੁਹੰਮਦ ਅਦਨਾਨ ਨੇ ਉਸ ਦੇ 'ਰਾਮ-ਰਾਮ' ਬੋਲਣ 'ਤੇ ਜਵਾਬ ਨਹੀਂ ਦਿੱਤਾ ਅਤੇ ਉਸ ਦੇ ਬਜਾਏ ਉਸ ਨੂੰ ਇਸ਼ਾਰੇ ਲਈ ਝਿੜਕਿਆ। ਇਹ ਘਟਨਾ ਜਲਦ ਹੀ ਫਿਰਕੂ ਮੁੱਦੇ 'ਚ ਬਦਲ ਗਈ ਅਤੇ ਦੱਖਣਪੰਥੀ ਸਮੂਹਾਂ ਦੇ ਮੈਂਬਰ ਸਕੂਲ ਦੇ ਗੇਟ 'ਤੇ ਜਮ੍ਹਾ ਹੋ ਗਏ ਅਤੇ ਵਿਰੋਧ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲੱਗੇ। ਸਕੂਲ ਪ੍ਰਿੰਸੀਪਲ ਨੇ ਅਦਨਾਨ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਰੋਕਣ ਦੇ ਉਪਾਅ ਦਾ ਦਵਾਅਦਾ ਕਰਦੇ ਹੋਏ ਉਨ੍ਹਾਂ ਵਲੋਂ ਮੁਆਫ਼ੀ ਮੰਗੀ।

ਇਹ ਵੀ ਪੜ੍ਹੋ : ਹੈਵਾਨੀਅਤ : ਨੌਕਰਾਣੀ ਦਾ ਕੰਮ ਕਰ ਰਹੀ 13 ਸਾਲਾ ਕੁੜੀ ਨੂੰ ਤੇਜ਼ਾਬ ਨਾਲ ਸਾੜਿਆ, ਨਗਨ ਕਰ ਬਣਾਈ ਵੀਡੀਓ

ਹਾਥਰਸ ਦੀ ਜ਼ਿਲ੍ਹਾ ਅਧਿਕਾਰੀ ਅਰਚਨਾ ਵਰਮਾ ਨੇ ਜਾਂਚ ਕਮੇਟੀ ਗਠਿਤ ਕੀਤੀ ਹੈ, ਜਿਸ 'ਚ ਐੱਸ.ਡੀ.ਐੱਮ. ਅਤੇ ਇਕ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰ ਸ਼ਾਮਲ ਹਨ। ਜ਼ਿਲ੍ਹਾ ਅਧਿਕਾਰੀ ਨੇ ਉਨ੍ਹਾਂ ਨੂੰ 2 ਦਿਨਾਂ ਅੰਦਰ ਰਿਪੋਰਟ ਦੇਣ ਨੂੰ ਕਿਹਾ ਹੈ। ਅਧਿਕਾਰੀਆਂ ਨਾਲ ਇਕ ਬੈਠਕ ਦੌਰਾਨ, ਸਕੂਲ ਦੇ ਪ੍ਰਿੰਸੀਪਲ ਸਲਮਾਨ ਕਿਦਵਈ ਨੇ ਕਿਹਾ,''ਦੋਵੇਂ ਭਾਈਚਾਰਿਆਂ ਦੇ ਬੱਚੇ ਪਿਛਲੇ 30 ਸਾਲਾਂ ਤੋਂ ਸਾਡੇ  ਸਕੂਲ 'ਚ ਪੜ੍ਹ ਰਹੇ ਹਨ ਅਤੇ ਸਾਨੂੰ ਪਹਿਲਾਂ ਕਦੇ ਇਸ ਤਰ੍ਹਾਂ ਦੇ ਦੋਸ਼ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਂਕਿ ਅਸੀਂ ਮੁਹੰਮਦ ਅਦਨਾਨ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ ਅਤੇ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਇਕ ਜਾਂਚ ਕਮੇਟੀ ਗਠਿਤ ਕੀਤੀ ਹੈ।'' ਸਦਰ ਸਬ-ਡਿਵੀਜ਼ਨਲ ਮੈਜਿਸਟ੍ਰੇਟ ਰਵਿੰਦਰ ਕੁਮਾਰ ਨੇ ਕਿਹਾ,''ਇਕ ਬੱਚੇ ਨੇ ਆਪਣੇ ਅਧਿਆਪਕ ਨੂੰ 'ਰਾਮ-ਰਾਮ' ਕਿਹਾ ਪਰ ਉਨ੍ਹਾਂ ਨੇ ਉਸ ਦਾ ਜਵਾਬ ਨਹੀਂ ਦਿੱਤਾ। ਪੁੱਛ-ਗਿੱਛ ਦੌਰਾਨ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਰੋਕਣ ਲਈ ਵਚਨਬੱਧ ਕੀਤਾ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਸਕੂਲ ਪ੍ਰਬੰਧ ਨੇ ਅਧਿਆਪਕ ਨੂੰ ਬਰਖ਼ਾਸਤ ਕਰ ਕੇ ਕਾਰਵਾਈ ਕੀਤੀ ਹੈ।'' ਇਸ ਵਿਚ ਹਾਦਸੇ ਵਾਲੀ ਜਗ੍ਹਾ 'ਤੇ ਭਾਰੀ ਪੁਲਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਾਥਰਸ ਦੇ ਏ.ਐੱਸ.ਪੀ. ਅਸ਼ੋਕ ਕੁਮਾਰ ਨੇ ਕਿਹਾ,''ਘਟਨਾ 8 ਦਸੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਸਾਡੀ ਜਾਣਕਾਰੀ 'ਚ ਆਈ। ਪੁਲਸ ਨੇ ਜਾਂਚ ਕੀਤੀ ਪਰ ਕੋਈ ਪ੍ਰਤੀਕੂਲ ਤੱਥ ਸਾਹਮਣੇ ਨਹੀਂ ਆਇਆ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News