ਘਰ 'ਚ ਟਿਊਸ਼ਨ ਪੜ੍ਹਾ ਰਿਹਾ ਸੀ ਟੀਚਰ, ਅਚਾਨਕ ਚੀਕਾ ਮਾਰਨ ਲੱਗੀ ਕੁੜੀ, ਗੁਆਂਢੀਆਂ ਨੇ ਆ ਕੇ ਫਿਰ ਜੋ ਕੀਤਾ...
Wednesday, Sep 25, 2024 - 10:35 PM (IST)
ਸੀਤਾਪੁਰ- ਯੂ.ਪੀ. ਦੇ ਸੀਤਾਪੁਰ ਵਿੱਚ ਇੱਕ ਅਧਿਆਪਕ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਘਰ ਵਿੱਚ ਟਿਊਸ਼ਨ ਪੜ੍ਹਾ ਰਿਹਾ ਸੀ। ਇਸ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਫੇਲ ਕਰਨ ਦੀ ਧਮਕੀ ਦਿੰਦੇ ਹੋਏ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਧਿਆਪਕ ਨੇ ਵਿਦਿਆਰਥਣ ਨੂੰ ਘਰ ਅੰਦਰ ਬੰਦ ਕਰਕੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤਾਂ ਵਿਦਿਆਰਥਣ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਘਰ ਵੱਲ ਭੱਜੇ ਆ ਗਏ। ਕੁਝ ਹੀ ਦੇਰ ਵਿਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ। ਉਸ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਘਰ 'ਚ ਬੰਦ ਕਰ ਦਿੱਤਾ ਅਤੇ ਪੁਲਸ ਨੂੰ ਬੁਲਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਅਧਿਆਪਕ ਨੂੰ ਹਿਰਾਸਤ 'ਚ ਲੈ ਲਿਆ ਅਤੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ। ਮਾਮਲੇ ਨੂੰ ਲੈ ਕੇ ਪੀੜਤ ਵਿਦਿਆਰਥਣ ਦੇ ਪਿਓ ਨੇ ਦੋਸ਼ੀ ਅਧਿਆਪਕ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਇਹ ਪੂਰਾ ਮਾਮਲਾ ਸੀਤਾ ਇੰਟਰ ਕਾਲਜ ਬ੍ਰਿਜ ਮੋਹਨ ਲਾਲ ਮੈਮੋਰੀਅਲ ਇੰਟਰ ਕਾਲਜ ਮਹਿਮੂਦਾਬਾਦ ਦਾ ਹੈ। ਮਹਿਮੂਦਾਬਾਦ ਦਿਨੇਸ਼ ਸ਼ੁਕਲਾ ਦਾ ਕਹਿਣਾ ਹੈ ਕਿ ਅਧਿਆਪਕ ਸੰਜੇ ਗੁਪਤਾ ਜੋ ਕਿ ਸੀਤਾ ਇੰਟਰ ਕਾਲਜ ਦਾ ਅਧਿਆਪਕ ਹੈ, ਵਿਦਿਆਰਥਣ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਉਸ ਨੇ ਵਿਦਿਆਰਥਣ ਨੂੰ ਬੰਦੀ ਬਣਾ ਲਿਆ ਸੀ।
ਮਹਿਮੂਦਾਬਾਦ ਕੋਤਵਾਲੀ ਇਲਾਕੇ ਦੇ ਮੁਹੱਲਾ ਬੰਨੀ 'ਚ ਕਿਰਾਏ ਦੇ ਮਾਕਨ 'ਚ ਰਹਿਣ ਵਾਲਾ ਅਧਿਆਪਕ ਸੰਜੇ ਗੁਪਤਾ ਸੀਤਾ ਇੰਟਰ ਕਾਲਜ 'ਚ ਪੜ੍ਹਾਉਂਦਾ ਹੈ। ਦੋਸ਼ ਹੈ ਕਿ ਅਧਿਆਪਕ ਸੰਜੇ ਨੇ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਬੰਦੀ ਬਣਾਇਆ ਅਤੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।