ਮਹਿਲਾ ਬੈਂਕ ਮੈਨੇਜਰ ਦੀ ਦਲੇਰੀ ! ਅੱਧੀ ਰਾਤੀਂ ATM 'ਚ ਆ ਵੜੇ ਲੁਟੇਰੇ, ਫ਼ਿਰ ਜੋ ਹੋਇਆ...
Tuesday, Sep 29, 2026 - 05:36 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਮਾਰਵਾੜ ਮੂੰਡਵਾ ਥਾਣਾ ਖੇਤਰ ਅਧੀਨ ਨਾਗੌਰ ਰੋਡ 'ਤੇ ਸਥਿਤ ਯੂਕੋ ਬੈਂਕ ਦੇ ਏਟੀਐੱਮ 'ਚ ਅੱਧੀ ਰਾਤ ਨੂੰ ਲੁੱਟ ਦੀ ਇੱਕ ਵੱਡੀ ਵਾਰਦਾਤ ਨੂੰ ਮਹਿਲਾ ਬੈਂਕ ਮੈਨੇਜਰ ਦੀ ਸਮਝਦਾਰੀ ਨਾਲ ਨਾਕਾਮ ਕਰ ਦਿੱਤਾ ਗਿਆ। ਬੈਂਕ ਦੀ ਬ੍ਰਾਂਚ ਮੈਨੇਜਰ ਸਾਰਿਕਾ ਚੌਧਰੀ ਨੇ ਅੱਧੀ ਰਾਤ ਨੂੰ ਏਟੀਐਮ ਲੁੱਟਣ ਵੜੇ ਦੋ ਚੋਰਾਂ ਨੂੰ ਏਟੀਐੱਮ ਬੂਥ ਦੇ ਅੰਦਰ ਹੀ ਬਾਹਰੋਂ ਸ਼ਟਰ ਲਾਕ ਕਰ ਕੇ ਫਸਾ ਦਿੱਤਾ ਅਤੇ ਪੁਲਸ ਹਵਾਲੇ ਕਰਵਾ ਦਿੱਤਾ।
ਜਾਣਕਾਰੀ ਅਨੁਸਾਰ ਬੈਂਕਾਂ ਦੀ ਹੜਤਾਲ ਦੇ ਮੱਦੇਨਜ਼ਰ ਏਟੀਐੱਮ 'ਚ 16 ਲੱਖ 900 ਰੁਪਏ ਦੀ ਨਕਦੀ ਪਾਈ ਗਈ ਸੀ। ਰਾਤ ਕਰੀਬ 2:04 ਵਜੇ ਬੈਂਕ ਦੇ ਅਜਮੇਰ ਰੀਜਨਲ ਸੁਰੱਖਿਆ ਅਧਿਕਾਰੀ ਗੌਤਮ ਨਾਗਰ ਨੂੰ ਈ-ਸਰਵਿਲੈਂਸ ਪ੍ਰਣਾਲੀ ਰਾਹੀਂ ਏਟੀਐਮ ਵਿੱਚ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲੀ। ਉਨ੍ਹਾਂ ਨੇ ਤੁਰੰਤ ਬ੍ਰਾਂਚ ਮੈਨੇਜਰ ਸਾਰਿਕਾ ਚੌਧਰੀ ਨੂੰ ਜਾਣਕਾਰੀ ਦਿੱਤੀ, ਜੋ ਆਪਣੇ ਪਰਿਵਾਰ ਸਮੇਤ ਬੈਂਕ ਦੇ ਉੱਪਰ ਬਣੇ ਕੁਆਰਟਰ 'ਚ ਹੀ ਰਹਿੰਦੀ ਹੈ।
नागौर में दो जने ATM 🏧 लूटने आय थे।
— Hariram (@HR_Nokha) September 29, 2026
कटर भी साथ लाए थे।
एक महिला ने बाहर से शटर बंद कर दिया 😆
फिर पुलिस आई और दोनों पकड़े गए।
Mission Fail 😭 pic.twitter.com/q3NWTyRgpF
ਸੂਚਨਾ ਮਿਲਦਿਆਂ ਹੀ ਮੈਨੇਜਰ ਸਾਰਿਕਾ ਚੌਧਰੀ ਆਪਣੇ ਪਤੀ ਨਾਲ ਏਟੀਐੱਮ ਬੂਥ 'ਤੇ ਪਹੁੰਚੀ। ਉੱਥੇ ਸ਼ਟਰ ਹੇਠਾਂ ਸੀ ਅਤੇ ਅੰਦਰ ਹਲਚਲ ਹੋ ਰਹੀ ਸੀ। ਉਨ੍ਹਾਂ ਨੇ ਤੁਰੰਤ ਫੁਰਤੀ ਦਿਖਾਉਂਦੇ ਹੋਏ ਸ਼ਟਰ ਨੂੰ ਬਾਹਰੋਂ ਲੌਕ ਕਰ ਦਿੱਤਾ, ਜਿਸ ਨਾਲ ਅੰਦਰ ਗੈਸ ਕਟਰ ਅਤੇ ਹੋਰ ਔਜ਼ਾਰਾਂ ਨਾਲ ਲੁੱਟ ਕਰਨ ਆਏ ਚੋਰ ਅੰਦਰ ਹੀ ਫਸ ਗਏ। ਮੈਨੇਜਰ ਵੱਲੋਂ ਪੁਲਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਮਾਤਰ 8 ਮਿੰਟਾਂ ਵਿੱਚ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਥਾਣਾ ਇੰਚਾਰਜ ਪੂਰਬਾਰਾਮ ਅਨੁਸਾਰ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਭਰਤ ਪ੍ਰਜਾਪਤ ਅਤੇ ਕੋਮਲ ਕੁਮਾਰ ਰਾਜਪੂਤ ਵਜੋਂ ਹੋਈ ਹੈ।
ਦੋਵੇਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ। ਭਰਤ ਮੂੰਡਵਾ ਵਿੱਚ ਢਾਬਾ ਚਲਾਉਂਦਾ ਹੈ ਅਤੇ ਕੋਮਲ ਉਸ ਕੋਲ ਕੰਮ ਕਰਦਾ ਹੈ। ਮੁਲਜ਼ਮਾਂ ਨੇ ਸੀਸੀਟੀਵੀ ਕੈਮਰਿਆਂ 'ਤੇ ਗਰੀਸ ਲਗਾ ਦਿੱਤੀ ਸੀ ਅਤੇ ਕਨੈਕਟੀਵਿਟੀ ਤਾਰਾਂ ਵੀ ਕੱਟ ਦਿੱਤੀਆਂ ਸਨ, ਪਰ ਉਹ ਨਕਦੀ ਵਾਲਾ ਦਰਵਾਜ਼ਾ ਤੋੜਨ ਵਿੱਚ ਅਸਫਲ ਰਹੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
