‘ਜੈ ਸ਼੍ਰੀ ਰਾਮ’ ਲਿਖਣ ’ਤੇ ਅਧਿਆਪਕ ਨੇ ਬੱਚੇ ਨੂੰ ਕੁੱਟਿਆ, ਵਿਦਿਆਰਥੀ ਹਸਪਤਾਲ ਦਾਖ਼ਲ, ਅਧਿਆਪਕ ਗ੍ਰਿਫ਼ਤਾਰ

Sunday, Aug 27, 2023 - 04:18 AM (IST)

‘ਜੈ ਸ਼੍ਰੀ ਰਾਮ’ ਲਿਖਣ ’ਤੇ ਅਧਿਆਪਕ ਨੇ ਬੱਚੇ ਨੂੰ ਕੁੱਟਿਆ, ਵਿਦਿਆਰਥੀ ਹਸਪਤਾਲ ਦਾਖ਼ਲ, ਅਧਿਆਪਕ ਗ੍ਰਿਫ਼ਤਾਰ

ਕਠੂਆ (ਭਾਸ਼ਾ, ਇੰਟ.)- ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਇਕ ਨਿੱਜੀ ਸਕੂਲ ’ਚ ਵਿਸ਼ੇਸ਼ ਵਰਗ ਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਭਖਿਆ ਸੀ ਅਤੇ ਹੁਣ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਨੀ ’ਚ ਇਕ ਸਰਕਾਰੀ ਅੱਪਰ ਸੈਕੰਡਰੀ ਸਕੂਲ ’ਚ ਵੀ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕਤਲ! ਭੇਤਭਰੀ ਹਾਲਤ 'ਚ ਰਸੋਈ ਘਰ 'ਚ ਮਿਲੀ ਲਾਸ਼

ਹਸਪਤਾਲ ’ਚ ਦਾਖ਼ਲ ਵਿਦਿਆਰਥੀ ਨੇ ਕਿਹਾ ਕਿ ਉਸ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਉਸ ਨੇ ਕਲਾਸ ਦੇ ਬਲੈਕਬੋਰਡ ’ਤੇ ‘ਜੈ ਸ਼੍ਰੀ ਰਾਮ’ ਲਿਖਿਆ ਸੀ। ਪੁਲਸ ਨੇ ਦੋਸ਼ੀ ਅਧਿਆਪਕ ਅਤੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ

ਕਠੂਆ ਦੇ ਡਿਪਟੀ ਕਮਿਸ਼ਨਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News