''ਪਹਿਲਾਂ ਪਿਲਾਈ ਸ਼ਰਾਬ ਫਿਰ...'', ਸਕੂਲ ਦੀ ਇਹ ਘਟਨਾ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ

Wednesday, Jul 02, 2025 - 03:33 PM (IST)

''ਪਹਿਲਾਂ ਪਿਲਾਈ ਸ਼ਰਾਬ ਫਿਰ...'', ਸਕੂਲ ਦੀ ਇਹ ਘਟਨਾ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ

ਮੁੰਬਈ- ਮੁੰਬਈ ਦੇ ਇਕ ਮਸ਼ਹੂਰ ਸਕੂਲ 'ਚ ਪੜ੍ਹਾਉਣ ਵਾਲੀ ਅੰਗਰੇਜ਼ੀ ਦੀ ਅਧਿਆਪਿਕਾ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਪੁਲਸ ਨੇ ਅਧਿਆਪਕਾ ਨੂੰ 16 ਸਾਲਾ ਵਿਦਿਆਰਥੀ ਨਾਲ ਕਈ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ 40 ਸਾਲਾ ਅਧਿਆਪਿਕਾ, ਜੋ ਵਿਆਹੁਤਾ ਹੈ ਅਤੇ ਉਸ ਦੇ ਆਪਣੇ ਦੋ ਬੱਚੇ ਵੀ ਹਨ। ਉਹ 16 ਸਾਲਾ ਵਿਦਿਆਰਥੀ ਨੂੰ ਪੜ੍ਹਾਉਂਦੀ ਸੀ। ਪੁਲਸ ਪੁੱਛਗਿੱਛ ਵਿਚ ਅਧਿਆਪਕਾ ਨੇ ਦੱਸਿਆ ਕਿ ਦਸੰਬਰ 2023 'ਚ ਹਾਈ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਡਾਂਸ ਗਰੁੱਪ ਬਣਾਉਣ ਸਮੇਂ ਉਹ ਕਈ ਵਾਰ ਵਿਦਿਆਰਥੀ ਦੇ ਸੰਪਰਕ ਵਿਚ ਆਈ, ਉਦੋਂ ਉਹ ਉਸ ਦੇ ਪ੍ਰਤੀ ਆਕਰਸ਼ਿਤ ਹੋ ਗਈ। ਜਨਵਰੀ 2024 ਵਿਚ ਉਸ ਨੇ ਪਹਿਲੀ ਵਾਰ ਵਿਦਿਆਰਥੀ ਸਾਹਮਣੇ ਸਬੰਧਾਂ ਦਾ ਪ੍ਰਸਤਾਵ ਰੱਖਿਆ। 

ਅਧਿਆਪਕਾ ਦੀ ਮਹਿਲਾ ਮਿੱਤਰ 'ਤੇ ਵੀ ਕੇਸ ਦਰਜ

ਹਾਲਾਂਕਿ ਵਿਦਿਆਰਥੀ ਨੇ ਅਧਿਆਪਕਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਧਿਆਪਕਾ ਨੇ ਸਕੂਲ 'ਚ ਆਪਣੀ ਮਹਿਲਾ ਮਿੱਤਰ ਦਾ ਸਹਾਰਾ ਲਿਆ ਅਤੇ ਗੱਲ ਅੱਗੇ ਵਧਾਈ। ਇਸ ਮਾਮਲੇ ਵਿਚ ਮਹਿਲਾ ਮਿੱਤਰ ਖਿਲਾਫ਼ ਵੀ ਕੇਸ ਦਰਜ ਹੋਇਆ ਹੈ। ਅਧਿਆਪਕਾ ਦੀ ਮਹਿਲਾ ਮਿੱਤਰ ਨੇ ਨਾਬਾਲਗ ਵਿਦਿਆਰਥੀ ਨੂੰ ਦੱਸਿਆ ਕਿ ਵੱਡੀ ਉਮਰ ਦੀਆਂ ਔਰਤਾਂ ਅਤੇ ਨਾਬਾਲਗ ਮੁੰਡਿਆਂ ਵਿਚਾਲੇ ਸਬੰਧ ਕਾਫੀ ਆਮ ਹੋ ਗਏ ਹਨ। ਪੁਲਸ ਸੂਤਰਾਂ ਮੁਤਾਬਕ ਉਸ ਨੇ ਵਿਦਿਆਰਥੀ ਨੂੰ ਇਹ ਵੀ ਕਿਹਾ ਕਿ ਅਧਿਆਪਕਾ ਅਤੇ ਉਹ ਇਕ-ਦੂਜੇ ਲਈ ਬਣੇ ਹਨ। ਮਹਿਲਾ ਮਿੱਤਰ ਦੇ ਫੋਨ ਕਾਲ ਮਗਰੋਂ ਵਿਦਿਆਰਥੀ ਨੇ ਅਧਿਆਪਕਾ ਨੂੰ ਮਿਲਣ ਦਾ ਫ਼ੈਸਲਾ ਕੀਤਾ। ਅਧਿਆਪਕਾ ਉਸ ਨੂੰ ਇਕ ਸੁੰਨਸਾਨ ਥਾਂ 'ਤੇ ਲੈ ਗਈ ਅਤੇ ਜ਼ਬਰਦਸਤੀ ਉਸ ਨਾਲ ਸਬੰਧ ਬਣਾਏ। 

ਸਬੰਧ ਬਣਾਉਣ ਤੋਂ ਪਹਿਲਾਂ ਵਿਦਿਆਰਥੀ ਨੂੰ ਸ਼ਰਾਬ ਪਿਲਾਉਂਦੀ ਸੀ ਅਧਿਆਪਕਾ

ਪੁਲਸ ਮੁਤਾਬਕ ਕੁਝ ਦਿਨਾਂ ਵਿਚ ਵਿਦਿਆਰਥੀ ਪਰੇਸ਼ਾਨ ਰਹਿਣ ਲੱਗਾ, ਤਾਂ ਉਸ ਨੇ ਚਿੰਤਾ ਵਿਰੋਧੀ ਗੋਲੀਆਂ ਵੀ ਲਈਆਂ। ਅਧਿਆਪਿਕਾ ਨੇ ਵਿਦਿਆਰਥੀ ਨੂੰ ਪੰਜ-ਤਾਰਾ ਹੋਟਲਾਂ 'ਚ ਵੀ ਲੈ ਜਾਂਦੀ ਸੀ, ਜਿੱਥੇ ਉਸ ਨੇ ਕਈ ਵਾਰ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਏ। ਅਧਿਆਪਕਾ ਹਰ ਵਾਰ ਵਿਦਿਆਰਥੀ ਨੂੰ ਸ਼ਰਾਬ ਪਿਲਾਉਂਦੀ ਸੀ। ਪੁਲਸ ਨੇ POSCO ਐਕਟ ਅਤੇ IPC ਦੀਆਂ ਕਈ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਧਿਆਪਕਾ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਵਿਦਿਆਰਥੀ ਦੇ ਮਾਪਿਆਂ ਨੇ ਅਧਿਆਪਕਾ ਖਿਲਾਫ਼ ਮਾਮਲਾ ਦਰਜ ਕਰਵਾਇਆ। 


author

Tanu

Content Editor

Related News