ਮੁੱਖ ਮੰਤਰੀ ਦਾ ਪੋਸਟਰ ਹਟਾਉਣ ''ਤੇ ਕੁੱਤੇ ਖ਼ਿਲਾਫ਼ ਮਾਮਲਾ ਦਰਜ, TDP ਆਗੂ ਨੇ ਦਿੱਤੀ ਸ਼ਿਕਾਇਤ

Friday, Apr 14, 2023 - 03:49 AM (IST)

ਮੁੱਖ ਮੰਤਰੀ ਦਾ ਪੋਸਟਰ ਹਟਾਉਣ ''ਤੇ ਕੁੱਤੇ ਖ਼ਿਲਾਫ਼ ਮਾਮਲਾ ਦਰਜ, TDP ਆਗੂ ਨੇ ਦਿੱਤੀ ਸ਼ਿਕਾਇਤ

ਆਂਧਰਾ ਪ੍ਰਦੇਸ਼ (ਏ.ਐੱਨ.ਆਈ.): ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਨੇਤਾ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਦੇ ਪੋਸਟਰ ਨੂੰ ਕਥਿਤ ਤੌਰ 'ਤੇ ਹਟਾਉਣ ਲਈ ਇਕ ਕੁੱਤੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਇਕ ਕੁੱਤਾ ਪੋਸਟਰ ਨੂੰ ਹਟਾਉਂਦੇ ਹੋਏ ਦੇਖਿਆ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪੈਸਾ ਕਮਾਉਣ ਦੇ ਚਾਹਵਾਨ ਹੋ ਜਾਓ ਸਾਵਧਾਨ! ਵਿਅਕਤੀ ਨੇ 50 ਰੁਪਏ ਦੇ ਲਾਲਚ 'ਚ ਗੁਆਏ 30 ਲੱਖ

ਜਾਣਕਾਰੀ ਮੁਤਾਬਕ ਇਹ ਘਟਨਾ ਵਿਜੇਵਾੜਾ ਦੀ ਹੈ। ਟੀ.ਡੀ.ਪੀ. ਆਗੂ ਦਾਸਰੀ ਉਦਯਸ਼੍ਰੀ ਨੇ ਕੁੱਤੇ ਦੇ ਖ਼ਿਲਾਫ਼ ਪਯਾਕਰਾਓਪੇਟ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। ਪੁਲਸ ਨੇ ਕੁੱਤੇ ਅਤੇ ਉਸ ਦੇ ਮਾਲਕ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News