ਆਂਧਰਾ ਪ੍ਰਦੇਸ਼ ਦੇ ਸਾਬਕਾ CM ਚੰਦਰਬਾਬੂ ਨਾਇਡੂ ਜ਼ਮਾਨਤ ''ਤੇ ਰਿਹਾਅ ਹੋਣ ਤੋਂ ਪਹੁੰਚੇ ਘਰ

Wednesday, Nov 01, 2023 - 12:21 PM (IST)

ਆਂਧਰਾ ਪ੍ਰਦੇਸ਼ ਦੇ ਸਾਬਕਾ CM ਚੰਦਰਬਾਬੂ ਨਾਇਡੂ ਜ਼ਮਾਨਤ ''ਤੇ ਰਿਹਾਅ ਹੋਣ ਤੋਂ ਪਹੁੰਚੇ ਘਰ

ਅਮਰਾਵਤੀ (ਭਾਸ਼ਾ)- ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਮੁਖੀ ਐੱਨ. ਚੰਦਰਬਾਬੂ ਨਾਇਡੂ ਕੌਸ਼ਲ ਵਿਕਾਸ ਨਿਗਮ ਘਪਲਾ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਬੁੱਧਵਾਰ ਤੜਕੇ ਇੱਥੇ ਉਂਦਾਵੱਲੀ ਸਥਿਤੀ ਆਪਣੇ ਘਰ ਪਹੁੰਚੇ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਾਜਾਮਹੇਂਦਰਵਰਮ ਜੇਲ੍ਹ ਤੋਂ 13 ਘੰਟਿਆਂ ਦੀ ਲੰਬੀ ਯਾਤਰਾ ਤੋਂ ਬਾਅਦ ਸਵੇਰੇ ਲਗਭਗ 6 ਵਜੇ ਆਪਣੇ ਘਰ ਪਹੁੰਚੇ, ਜਿੱਥੇ ਪਰਿਵਾਰ ਦੇ ਮੈਂਬਰਾਂ ਅਤੇ ਪਾਰਟੀ ਸਮਰਥਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ।

ਇਹ ਵੀ ਪੜ੍ਹੋ : ਮਣੀਪੁਰ ’ਚ ਅੱਤਵਾਦੀਆਂ ਵਲੋਂ ਗੋਲੀ ਮਾਰ ਕੇ ਐੱਸ.ਡੀ.ਪੀ.ਓ. ਦਾ ਕਤਲ

ਤੇਦੇਪਾ ਮੁਖੀ ਨੇ ਬਾਅਦ 'ਚ ਪਤਨੀ ਐੱਨ. ਭੁਵਨੇਸ਼ਵਰੀ ਅਤੇ ਰਿਸ਼ਤੇਦਾਰਾਂ ਨਾਲ ਪ੍ਰਾਰਥਨਾ 'ਚ ਹਿੱਸਾ ਲਿਆ। ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਮੰਗਲਵਾਰ ਨੂੰ ਸਿਹਤ ਆਧਾਰ 'ਤੇ ਨਾਇਡੂ ਨੂੰ 4 ਹਫ਼ਤਿਆਂ ਦੀ ਮਿਆਦ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਨਾਇਡੂ ਦਾ ਕਾਫ਼ਿਲਾ ਮੰਗਲਵਾਰ ਸ਼ਾਮ ਕਰੀਬ 5 ਵਜੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਜਾਮਹੇਂਦਰਵਰਮ ਤੋਂ ਨਿਕਲਿਆ। ਗੁੰਟੂਰ ਜ਼ਿਲ੍ਹੇ ਦੇ ਉਂਦਾਵੱਲੀ ਦੇ ਰਸਤੇ 'ਚ ਉਨ੍ਹਾਂ ਦੇ ਸੈਂਕੜੇ ਸਮਰਥਕ ਸੜਕ ਦੇ ਕਿਨਾਰੇ ਇਕੱਠੇ ਹੋਏ ਸਨ। ਵੱਡੀ ਗਿਣਤੀ 'ਚ ਸਮਰਥਕਾਂ ਦੇ ਜੁਟੇ ਹੋਣ ਕਾਰਨ ਉਨ੍ਹਾਂ ਦੀ ਯਾਤਰਾ ਦੇ ਸ਼ੁਰੂਆਤੀ ਮਾਰਗ 'ਚ ਲਗਭਗ 5 ਕਿਲੋਮੀਟਰ ਤੱਕ ਜਾਮ ਰਿਹਾ। ਤੇਦੇਪਾ ਦੇ ਕਈ ਨੇਤਾ ਵੀ ਉਨ੍ਹਾਂ ਦੇ ਕਾਫ਼ਿਲੇ ਨਾਲ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News