ਕਿਸਾਨਾਂ ਲਈ ਵੱਡੀ ਖੁਸ਼ਖਬਰੀ! HP 'ਚ ਗਾਂ ਦੇ ਦੁੱਧ 'ਤੇ 31 ਤੇ ਮੱਝ ਦੇ ਦੁੱਧ 'ਤੇ 14 ਰੁਪਏ ਵਧੀ MSP

Monday, Jun 15, 2026 - 06:04 PM (IST)

ਕਿਸਾਨਾਂ ਲਈ ਵੱਡੀ ਖੁਸ਼ਖਬਰੀ! HP 'ਚ ਗਾਂ ਦੇ ਦੁੱਧ 'ਤੇ 31 ਤੇ ਮੱਝ ਦੇ ਦੁੱਧ 'ਤੇ 14 ਰੁਪਏ ਵਧੀ MSP

ਸ਼ਿਮਲਾ/ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਦੇ ਡੇਅਰੀ ਕਾਰੋਬਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਦੁੱਧ ਦੀਆਂ ਕੀਮਤਾਂ 'ਚ ਇਤਿਹਾਸਕ ਵਾਧਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਰਹਿਣ ਵਾਲੇ ਛੋਟੇ ਦੁੱਧ ਵਪਾਰੀਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਹੈ।

ਦੁੱਧ ਦੀ MSP 'ਚ ਰਿਕਾਰਡ ਵਾਧਾ
ਹਿਮਾਚਲ ਪ੍ਰਦੇਸ਼ 'ਚ ਹੁਣ ਗਾਂ ਤੇ ਮੱਝ ਦੇ ਦੁੱਧ ਲਈ MSP 'ਚ ਜ਼ਬਰਦਸਤ ਵਾਧਾ ਕੀਤਾ ਗਿਆ ਹੈ। ਗਾਂ ਦੇ ਦੁੱਧ ਦੀ MSP ₹32 ਤੋਂ ਵਧਾ ਕੇ ₹61 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਮੱਝ ਦੇ ਦੁੱਧ ਦੀ MSP ₹47 ਪ੍ਰਤੀ ਲੀਟਰ ਤੋਂ ਵਧਾ ਕੇ ₹61 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਸਰਕਾਰ ਦੇ ਇਸ ਕਦਮ ਨਾਲ ਗਾਂ ਦੇ ਦੁੱਧ ਵਿੱਚ ₹31 ਅਤੇ ਮੱਝ ਦੇ ਦੁੱਧ ਵਿੱਚ ₹14 ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਛੋਟੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਨਵਾਂ ਨਿਯਮ
ਹਿਮਾਚਲ ਪ੍ਰਦੇਸ਼ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ (Milkfed) ਨੇ ਆਪਣੀ ਖਰੀਦ ਪ੍ਰਕਿਰਿਆ 'ਚ ਇੱਕ ਅਹਿਮ ਬਦਲਾਅ ਕੀਤਾ ਹੈ। ਹੁਣ ਹਰੇਕ ਡੇਅਰੀ ਉਤਪਾਦਕ ਤੋਂ ਰੋਜ਼ਾਨਾ ਸਿਰਫ਼ 20 ਲੀਟਰ ਦੁੱਧ ਹੀ ਖਰੀਦਿਆ ਜਾਵੇਗਾ। ਇੱਕ ਸਰਕਾਰੀ ਪ੍ਰਵਕਤਾ ਨੇ ਦੱਸਿਆ ਕਿ ਇਹ ਸੀਮਾ ਇਸ ਲਈ ਤੈਅ ਕੀਤੀ ਗਈ ਹੈ ਤਾਂ ਜੋ ਵਧਾਈ ਗਈ MSP ਦਾ ਫਾਇਦਾ ਸਿਰਫ਼ ਵੱਡੇ ਡੇਅਰੀ ਫਾਰਮਰਾਂ ਤੱਕ ਹੀ ਸੀਮਤ ਨਾ ਰਹੇ, ਸਗੋਂ ਛੋਟੇ ਕਿਸਾਨਾਂ ਨੂੰ ਵੀ ਇਸਦਾ ਪੂਰਾ ਲਾਭ ਮਿਲ ਸਕੇ।

ਡੇਅਰੀ ਖੇਤਰ 'ਚ ਦੇਖਣ ਨੂੰ ਮਿਲਿਆ ਉਛਾਲ
ਸਰਕਾਰ ਵੱਲੋਂ ਦਿੱਤੀ ਜਾ ਰਹੀ ਲਗਾਤਾਰ ਸਹਾਇਤਾ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਦੋ ਸਾਲਾਂ 'ਚ ਸਹਿਕਾਰੀ ਪ੍ਰਣਾਲੀ ਨਾਲ ਜੁੜੇ ਡੇਅਰੀ ਕਿਸਾਨਾਂ ਦੀ ਗਿਣਤੀ 28,645 ਤੋਂ ਵਧ ਕੇ 42,500 ਹੋ ਗਈ ਹੈ। ਦੁੱਧ ਦੀ ਰੋਜ਼ਾਨਾ ਕੁਲੈਕਸ਼ਨ 1.57 ਲੱਖ ਲੀਟਰ ਤੋਂ ਵਧ ਕੇ 2.20 ਲੱਖ ਲੀਟਰ ਪ੍ਰਤੀ ਦਿਨ ਤੱਕ ਪਹੁੰਚ ਗਈ ਹੈ। ਰਾਜ ਸਰਕਾਰ ਲਗਾਤਾਰ ਪਸ਼ੂ ਪਾਲਕਾਂ ਨੂੰ ਸਪੋਰਟ ਕਰ ਰਹੀ ਹੈ ਤਾਂ ਜੋ ਪੇਂਡੂ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News