ਪੰਡੋਹ ਡੈਮ ''ਚ ਵਧਿਆ ਪਾਣੀ ਵਧਣ ਦਾ ਖ਼ਤਰ, ਲੋਕਾਂ ਲਈ ਐਡਵਾਇਜ਼ਰੀ ਜਾਰੀ

Friday, Jun 12, 2026 - 03:37 PM (IST)

ਪੰਡੋਹ ਡੈਮ ''ਚ ਵਧਿਆ ਪਾਣੀ ਵਧਣ ਦਾ ਖ਼ਤਰ, ਲੋਕਾਂ ਲਈ ਐਡਵਾਇਜ਼ਰੀ ਜਾਰੀ

ਹਮੀਰਪੁਰ- ਬਿਆਸ ਨਦੀ ਦੇ ਜਲਗ੍ਰਹਿਣ ਖੇਤਰ 'ਚ ਬਰਫ਼ ਪਿਘਲਣ ਅਤੇ ਮੀਂਹ ਪੈਣ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪੰਡੋਹ ਡੈਮ ਦੇ ਹੇਠਲੇ ਇਲਾਕਿਆਂ 'ਚ ਪਾਣੀ ਦਾ ਪੱਧਰ ਅਤੇ ਵਹਾਅ ਅਚਾਨਕ ਵਧ ਸਕਦਾ ਹੈ। ਸ਼ੁੱਕਰਵਾਰ ਨੂੰ ਇੱਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬੰਨ੍ਹ ਦੇ ਹੇਠਲੇ ਇਲਾਕਿਆਂ 'ਚ ਰਹਿਣ ਜਾਂ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਚੌਕਸ ਰਹਿਣ ਅਤੇ ਨਦੀ ਦੇ ਕਿਨਾਰਿਆਂ ਜਾਂ ਹੇਠਲੇ ਇਲਾਕਿਆਂ ਕੋਲ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਜਦੋਂ ਜਲਗ੍ਰਹਿਣ ਖੇਤਰ 'ਚ ਭਾਰੀ ਮੀਂਹ ਜਾਂ ਬਰਫ਼ ਪਿਘਲਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ। ਬਿਆਸ ਨਦੀ ਦੇ ਜਲਗ੍ਰਹਿਣ ਖੇਤਰ 'ਚ ਬਰਫ਼ ਪਿਘਲਣ ਅਤੇ ਮੀਂਹ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਦੌਰਾਨ ਬੰਨ੍ਹ ਦੇ ਹੇਠਲੇ ਇਲਾਕਿਆਂ 'ਚ ਪਾਣੀ ਦਾ ਪੱਧਰ ਅਤੇ ਵਹਾਅ ਅਚਾਨਕ ਵਧ ਸਕਦਾ ਹੈ।

ਅਧਿਕਾਰਤ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡੈਮ ਦੇ ਹੇਠਲੇ ਇਲਾਕਿਆਂ 'ਚ ਰਹਿਣ ਜਾਂ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਅਲਰਟ ਰਹਿਣ ਅਤੇ ਨਦੀ ਦੇ ਕਿਨਾਰਿਆਂ/ਹੇਠਲੇ ਇਲਾਕਿਆਂ ਕੋਲ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਕ ਬਿਆਨ 'ਚ ਉਨ੍ਹਾਂ ਕਿਹਾ,''ਕਿਰਪਾ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰੋ। ਬਿਆਸ ਨਦੀ ਦੇ ਕਿਨਾਰਿਆਂ ਕੋਲ ਜਾਂ ਨਦੀ ਦੇ ਕਿਨਾਰੇ ਕਿਸੇ ਵੀ ਗਤੀਵਿਧੀ- ਘੁੰਮਣ, ਫਿਰਨ, ਫੋਟੋਗ੍ਰਾਫ਼ੀ ਲਈ ਨਾ ਜਾਓ।'' ਉਨ੍ਹਾਂ ਨੇ ਮੰਡੀ, ਕਾਂਗੜਾ ਅਤੇ ਹਮੀਰਪੁਰ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਠੇਕੇਦਾਰਾਂ ਅਤੇ ਨਦੀ ਦੇ ਕਿਨਾਰੇ ਮਸ਼ੀਨਰੀ ਵਾਲੇ ਕਾਮਿਆਂ ਨੂੰ ਸਲਾਹ ਦਿੱਤੀ ਕਿ ਉਹ ਨੁਕਸਾਨ ਤੋਂ ਬਚਣ ਲਈ ਉਪਕਰਣਾਂ ਨੂੰ ਤੁਰੰਤ ਉੱਚੀ ਜਗ੍ਹਾ ਲਿਜਾਉਣ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਨਵੀਨਤਮ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News