ਗੁਜਰਾਤ ਸਰਕਾਰ ਨੂੰ ਟਾਟਾ ਮੋਟਰਸ ਨੇ ਸੌਂਪੀਆਂ 25 ਵਿੰਗਰ ਐਂਬੂਲੈਂਸ

06/12/2021 5:26:49 PM

ਨੈਸ਼ਨਲ ਡੈਸਕ– ਟਾਟਾ ਮੋਟਰਸ ਨੇ ਗੁਜਰਾਤ ਦੇ ਸਿਹਤ ਵਿਭਾਗ ਨੂੰ 25 ਟਾਟਾ ਵਿੰਗਰ ਐਂਬੂਲੈਂਸ ਦੀ ਸਪਲਾਈ ਕੀਤੀ ਹੈ। ਦੱਸ ਦੇਈਏ ਕਿ ਇਹ ਸਰਕਾਰ ਦੁਆਰਾ ਕੰਪਨੀ ਨੂੰ ਦਿੱਤੇ ਗਏ 115 ਐਂਬੂਲੈਂਸ ਦੇ ਆਰਡਰ ਦਾ ਹੀ ਹਿੱਸਾ ਹਨ। ਗੁਜਰਾਤ ਸਰਕਾਰ ਦੀਆਂ ਕਈ ਪ੍ਰਮੁੱਖ ਰਾਜਨੀਤਿਕ ਹਸਤੀਆਂ ਦੀ ਮੌਜੂਦਗੀ ’ਚ ਗਾਂਧੀਨਗਰ ’ਚ ਸਮਾਰੋਹ ਦਾ ਆਯੋਜਨ ਕਰਕੇ ਇਨ੍ਹਾਂ 25 ਟਾਟਾ ਵਿੰਗਰ ਐਂਬੂਲੈਂਸ ਨੂੰ ਸਰਕਾਰ ਨੂੰ ਸੌਂਪਿਆ ਗਿਆ ਹੈ। 

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਟਾਟਾ ਮੋਟਰਸ ਨੂੰ ਸਰਕਾਰ ਨੇ ਜੋ ਪੂਰਾ ਆਰਡਰ ਦਿੱਤਾ ਹੈ, ਉਨ੍ਹਾਂ ’ਚ 25 ਬੇਸਿਕ ਲਾਈਫ ਸਪੋਰਟ ਐਂਬੂਲੈਂਸ ਅਤੇ 90 ਐਂਬੂਲੈਂਸ ਸ਼ੈਲ ਸ਼ਾਮਲ ਹਨ। ਟਾਟਾ ਮੁਤਾਬਕ, ਟਾਟਾ ਵਿੰਗਰ ਡਾਕਟਰੀ ਪੇਸ਼ੇਵਰਾਂ ਦੀ ਮਦਦ ਕਰਨ ਅਤੇ ਤੁਰੰਤ ਦੇਖਭਾਲ ਦੀ ਲੋੜ ਵਾਲੇ ਰੋਗੀਆਂ ਦੀ ਮਦਦ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। 

PunjabKesari

ਕੋਵਿਡ-19 ਰੋਗੀਆ ਲਈ ਖ਼ਾਸ ਤਿਆਰ ਕੀਤੀ ਗਈ ਹੈ ਇਹ ਐਂਬੂਲੈਂਸ
ਟਾਟਾ ਮੋਟਰਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਐਂਬੂਲੈਂਸ ਨੂੰ ਕੋਵਿਡ-19 ਰੋਗੀ ਦੀ ਆਵਾਜਾਈ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਐਂਬੂਲੈਂਸ ’ਚ ਡਰਾਈਵਰ ਕੈਬਿਨ ਨੂੰ ਰੋਗੀ ਕੈਬਿਨ ਤੋਂ ਅਲੱਗ ਰੱਖਣ ਲਈ ਵਿਚਕਾਰ ਇਕ ਪਾਰਟੀਸ਼ਨ ਕੀਤਾ ਗਿਆ ਹੈ। ਇਸ ਮੌਕੇ ਟਾਟਾ ਮੋਟਰਸ ਦੇ ਪ੍ਰੋਡਕਟ ਲਾਈਨ (ਐੱਸ.ਸੀ.ਵੀ.) ਦੇ ਵੀ.ਪੀ. ਪਠਾਨ ਨੇ ਕਿਹਾ ਹੈ ਕਿ ਟਾਟਾ ਵਿੰਗਰ ਐਂਬੂਲੈਂਸ ਨੇ ਹੁਣ ਤਕ ਆਪਣੇ ਐਰਗੋਨੋਮਿਕ, ਕੁਸ਼ਲ ਡਿਜ਼ਾਇਨ ਅਤੇ ਪ੍ਰਦਰਸ਼ਨ ਦੇ ਨਤੀਜੇ ਵਜੋ ਅਣਗਿਣਤ ਲੋਕਾਂ ਦੀ ਜਾਨ ਬਚਾਈ ਹੈ। 


Rakesh

Content Editor

Related News