ਜੈਨ ਮੁਨੀ ਤਰੁਣ ਸਾਗਰ ਦੀ ਸਿਹਤ ''ਚ ਹੋਇਆ ਸੁਧਾਰ, ਕੰਮ ਆਈਆਂ ਲੋਕਾਂ ਦੀਆਂ ਦੁਆਵਾਂ

Friday, Aug 31, 2018 - 12:55 PM (IST)

ਜੈਨ ਮੁਨੀ ਤਰੁਣ ਸਾਗਰ ਦੀ ਸਿਹਤ ''ਚ ਹੋਇਆ ਸੁਧਾਰ, ਕੰਮ ਆਈਆਂ ਲੋਕਾਂ ਦੀਆਂ ਦੁਆਵਾਂ

ਨਵੀਂ ਦਿੱਲੀ—  ਜੈਨ ਮੁਨੀ ਅਤੇ ਰਾਸ਼ਟਰ ਸੰਤ ਤਰੁਣ ਸਾਗਰ ਦੀ ਸਿਹਤ 'ਚ ਕੁਝ ਸੁਧਾਰ ਹੋਇਆ ਹੈ। 20 ਦਿਨ ਪਹਿਲਾਂ ਉਨ੍ਹਾਂ ਨੂੰ ਪੀਲੀਆ ਦੀ ਸ਼ਿਕਾਇਤ ਸੀ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਿਹਤ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੇ ਚਾਤੁਰਮਾਸ ਸਥਾਨ 'ਤੇ ਜਾਣ ਦਾ ਫੈਸਲਾ ਲਿਆ ਸੀ। ਵੀਰਵਾਰ ਸਵੇਰੇ ਉਨ੍ਹਾਂ ਦੀ ਤਬੀਅਤ ਮੁੜ ਵਿਗੜ ਗਈ। ਇਸ ਦੇ ਬਾਅਦ ਉਨ੍ਹਾਂ ਨੂੰ ਮੁੜ ਹਸਪਤਾਲ ਲਿਜਾਇਆ ਗਿਆ। ਮੁਨੀਸ਼੍ਰੀ ਦੀ ਦੇਖਭਾਲ ਕਰ ਰਹੇ ਬ੍ਰਹਮਚਾਰੀ ਸਤੀਸ਼ ਨੇ ਦੱਸਿਆ ਕਿ ਮੁਨੀਸ਼੍ਰੀ ਆਪਣੇ ਚੇਲਿਆਂ ਨਾਲ ਚਾਤੁਰਮਾਸ ਸਥਾਨ 'ਤੇ ਹਨ। ਲੋਕਾਂ ਦੀਆਂ ਦੁਆਵਾਂ ਅਤੇ ਪ੍ਰਾਰਥਨਾਵਾਂ ਰੰਗ ਲਿਆ ਰਹੀਆਂ ਹਨ।
ਜੈਨ ਮੁਨੀ ਤਰੁਣ ਸਾਗਰ ਦਾ ਜਨਮ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਪਿੰਡ ਗ੍ਰਹਿਜੀ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਪਵਨ ਕੁਮਾਰ ਜੈਨ ਹੈ। ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਂ ਸ਼ਾਂਤੀਬਾਈ ਜੈਨ ਅਤੇ ਪ੍ਰਤਾਪ ਚੰਦਰ ਜੈਨ ਸੀ। ਦੱਸਿਆ ਜਾ ਰਿਹਾ ਹੈ ਕਿ ਮੁਨੀ ਸ਼੍ਰੀ ਨੇ 8 ਮਾਰਚ 1981 'ਚ ਘਰ ਛੱਡ ਦਿੱਤਾ ਸੀ। ਇਸ ਦੇ ਬਾਅਦ ਉਨ੍ਹਾਂ ਦੀ ਸਿੱਖਿਆ-ਦਿਕਸ਼ਾ ਛੱਤੀਸਗੜ੍ਹ 'ਚ ਹੋਇਆ ਹੈ। ਆਪਣੇ ਕੜਵੇ ਪ੍ਰਵਚਨ ਕਾਰਨ ਉਨ੍ਹਾਂ ਨੂੰ ਕ੍ਰਾਂਤੀਕਾਰੀ ਸੰਤ ਕਿਹਾ ਜਾਂਦਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ 6 ਫਰਵੀ 2002 ਨੂੰ ਰਾਜਸੀ ਮਹਿਮਾਨ ਦਾ ਦਰਜਾ ਦਿੱਤਾ ਸੀ।


Related News