ਵਿਸ਼ਵ ਪੱਧਰੀ ਸ਼ਖ਼ਸੀਅਤ ਦੇ ਮਹਾਨਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਤੁਰਣ ਚੁੱਘ

Monday, Sep 18, 2023 - 12:36 PM (IST)

ਵਿਸ਼ਵ ਪੱਧਰੀ ਸ਼ਖ਼ਸੀਅਤ ਦੇ ਮਹਾਨਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਤੁਰਣ ਚੁੱਘ

ਨਵੀਂ ਦਿੱਲੀ : 17 ਸਤੰਬਰ, 1950 ਨੂੰ ਗੁਜਰਾਤ ਦੇ ਵਾਡਨਗਰ ’ਚ ਜਨਮ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਿਆਸਤ ’ਚ ਯਕੀਨ ਅਤੇ ਵਿਕਾਸ ਦੇ ਨਾਇਕ ਹਨ ਤਾਂ ਵਿਸ਼ਵ ਮੰਚ ’ਤੇ ਮਹਾਨਾਇਕ ਬਣ ਕੇ ਦੇਸ਼ ਅਤੇ ਦੁਨੀਆ ਨੂੰ ਦਿਸ਼ਾ ਦਿਖਾ ਰਹੇ ਹਨ। ਸੰਜੋਗ ਅਜਿਹਾ ਕਿ ਜਿਸ ਦਿਨ ਦੇਸ਼ ਦੇ ਵਧੇਰੇ ਹਿੱਸਿਆਂ ’ਚ ਨਿਰਮਾਣ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਜੈਯੰਤੀ ਮਨਾਈ ਜਾਂਦੀ ਹੈ, ਉਸੇ ਦਿਨ ਮੋਦੀ ਜੀ ਦਾ ਜਨਮ ਦਿਨ ਹੁੰਦਾ ਹੈ। ਉਨ੍ਹਾਂ ਦੀ ਛਤਰ-ਛਾਇਆ ’ਚ ਭਾਰਤ ’ਚ ਰਾਸ਼ਟਰਵਾਦ ਦਾ ਰੰਗ ਡੂੰਘਾ ਹੋਇਆ ਹੈ ਅਤੇ ਭਾਰਤ ਵਿਸ਼ਵਗੁਰੂ ਬਣਨ ਦੀ ਰਾਹ ’ਤੇ ਚੱਲ ਪਿਆ ਹੈ। ਅੱਜ ਦੇ ਸਮੇਂ ਭਾਰਤ ਹੀ ਨਹੀਂ, ਸਗੋਂ ਦੁਨੀਆ ’ਚ ਜੇ ਕੋਈ ਸਭ ਤੋਂ ਵੱਧ ਹਰਮਨ ਪਿਆਰੀ ਹਸਤੀ ਹੈ ਤਾਂ ਉਹ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਵਿਸ਼ਵ ਦੇ ਆਗੂਆਂ ਦਰਮਿਆਨ ਸਰਵਉੱਚ ਸਥਾਨ ਬਣਾਉਂਦੇ ਹੋਏ ਭਾਰਤ ਨੂੰ ਵੀ ਸਿਖ਼ਰ ’ਤੇ ਪਹੁੰਚਾਇਆ ਹੈ। ਦੁਨੀਆ ਦੀਆਂ ਸਭ ਤੋਂ ਹਰਮਨ ਪਿਆਰੀਆਂ ਸਿਆਸੀ ਹਸਤੀਆਂ ’ਚ ਸ਼ਾਮਲ ਨਰਿੰਦਰ ਮੋਦੀ ਜੀ ਦਾ ਨਾਂ ਉਨ੍ਹਾਂ ਦੀ ਸ਼ਖ਼ਸੀਅਤ, ਕਾਰਜਸ਼ੈਲੀ, ਦ੍ਰਿੜ੍ਹ ਨਿਸ਼ਚੈ ਅਤੇ ਸਮਰੱਥਾ ਕਾਰਨ ਨਾ ਸਿਰਫ ਭਾਰਤ ’ਚ ਸਗੋਂ ਵਿਸ਼ਵ ਮੰਚ ’ਤੇ ਗੂੰਜ ਰਿਹਾ ਹੈ। ਇਹੀ ਕਾਰਨ ਹੈ ਕਿ ਕੌਮਾਂਤਰੀ ਪੱਧਰ ’ਤੇ ਹੋਣ ਵਾਲੇ ਸਰਵੇਖਣ ’ਚ ਨਰਿੰਦਰ ਮੋਦੀ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਹਰਮਨ ਪਿਆਰੇ ਵਿਅਕਤੀ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ।

ਕੁੱਝ ਦਿਨ ਪਹਿਲਾਂ ਹੋਏ ਮਾਰਨਿੰਗ ਕੰਸਲਟ ਦੇ ਇਕ ਸਰਵੇਖਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 76 ਫ਼ੀਸਦੀ ਪ੍ਰਵਾਨਗੀ ਰੇਟਿੰਗ ਨਾਲ ਦੁਨੀਆ ਦੇ ‘ਸਭ ਤੋਂ ਹਰਮਨ ਪਿਆਰੇ’ ਆਗੂ ਮੰਨੇ ਗਏ ਹਨ। ਉਂਝ ਵੀ ‘ਗਲੋਬਲ ਲੀਡਰ ਅਪਰੂਵਲ’ ਸਰਵੇਖਣ ਅਨੁਸਾਰ ਉਹ ਲਗਾਤਾਰ ਦੁਨੀਆ ’ਚ ਟਾਪ ’ਤੇ ਬਣੇ ਹੋਏ ਹਨ। ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਦੇ ਨਾਅਰੇ ਨਾਲ ਭਾਰਤ ਨੇ ਜੋ ਹਾਲ ਹੀ ’ਚ ਚੰਦਰਯਾਨ-3 ਦੀ ਸਫ਼ਤਾ ਹਾਸਲ ਕੀਤੀ ਹੈ, ਉਸ ਨਾਲ ਦੁਨੀਆ ’ਚ ਭਾਰਤ ਦੀ ਤਾਕਤ ਅਤੇ ਮੋਦੀ ਜੀ ਦਾ ਹੁਨਰ ਦੇਖਣ ਨੂੰ ਮਿਲਿਆ ਹੈ। ਇਸੇ ਮਹੀਨੇ ਸੰਪੰਨ ਜੀ-20 ਦੀ ਇਤਿਹਾਸਕ ਬੈਠਕ ਨੇ ਮੋਦੀ ਦੀ ਵਿਸ਼ਾਲ ਸ਼ਖ਼ਸੀਅਤ ਤੋਂ ਜਾਣੂੰ ਕਰਵਾਇਆ ਹੈ। 2014 ਪਿੱਛੋਂ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਰਨ ਵਿਸ਼ਵ ਪੱਧਰ ’ਤੇ ਭਾਰਤ ਦੀ ਤਾਕਤ ਵੱਧਦੀ ਰਹੀ ਹੈ। ਯੂਕ੍ਰੇਨ ਜੰਗ ਦੇ ਸਮੇਂ ਉੱਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਉਣਾ, ਕੋਰੋਨਾ ਦੌਰਾਨ ਦੁਨੀਆ ਭਰ ’ਚ ਟੀਕੇ ਭੇਜਣੇ, ਇਹ ਸਭ ਨਰਿੰਦਰ ਮੋਦੀ ਜੀ ਦੀ ਵਿਸ਼ਵ ਸੋਚ ਦਾ ਨਤੀਜਾ ਹੈ। ਪਹਿਲਾਂ ਵਿਦੇਸ਼ ਨੀਤੀ ਤੋਂ ਦੇਸ਼ ਦੀ ਜਨਤਾ ਦੂਰ ਸੀ ਪਰ ਜਦੋਂ ਭਾਰਤ ’ਚ ਇੰਨਾ ਵੱਡਾ ਕੂਟਨੀਤਕ ਪ੍ਰੋਗਰਾਮ ਹੋਇਆ ਤਾਂ ਹਰ ਭਾਰਤਵਾਸੀ ਜਾਣੂੰ ਹੋਇਆ ਅਤੇ ਖ਼ੁਦ ਨੂੰ ਮਾਣਮੱਤਾ ਮਹਿਸੂਸ ਕੀਤਾ।

ਜੀ-20 ’ਚ ਨਾਲੰਦਾ ਯੂਨੀਵਰਸਿਟੀ ਅਤੇ ਕੋਣਾਰਕ ਦੇ ਸੂਰਜ ਮੰਦਰ ਦਾ ਪ੍ਰਤੀਕ ਦਿਖਾ ਕੇ ਦੁਨੀਆ ਨੂੰ ਭਾਰਤ ਦੀ ਵਿਰਾਸਤ ਅਤੇ ਮਜ਼ਬੂਤ ਇਤਿਹਾਸ ਤੋਂ ਜਾਣੂੰ ਕਰਾਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ। ਜੀ-20 ਪਿੱਛੋਂ ਤਾਂ ਪੂਰੀ ਦੁਨੀਆ ਨੇ ਮੋਦੀ ਜੀ ਦੇ ਹੁਨਰ ਅਤੇ ਭਾਰਤ ਦੀ ਤਾਕਤ ਦਾ ਲੋਹਾ ਮੰਨਿਆ। ਮੋਦੀ ਨੇ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਨਾ ਤਾਂ ਕਿਸੇ ਦਬਾਅ ਦੇ ਸਾਹਮਣੇ ਝੁਕਣ ਵਾਲਾ ਹੈ ਅਤੇ ਨਾ ਹੀ ਰੁਕਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਵੀ ਆਵਾਜ਼ ਬਣ ਕੇ ਉੱਭਰੇ ਹਨ। ਉਨ੍ਹਾਂ ਨੇ ਵਿਸ਼ਵ ਨੂੰ ‘ਵਸੂਧੈਵ ਕੁਟੁੰਬਕਮ’ ਦਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦੀ ਹੁਨਰ ਅਗਵਾਈ ਕਾਰਨ ਭਾਰਤ ਨੇ ਸਾਡੇ ’ਤੇ 200 ਸਾਲ ਤਕ ਰਾਜ ਕਰਨ ਵਾਲੇ ਬਰਤਾਨੀਆ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਅਰਥ ਵਿਵਸਥਾ ਬਣ ਕੇ ਚੁਣੌਤੀਆਂ ਨਾਲ ਲੜਨ ਦੀ ਆਪਣੀ ਸਮਰੱਥਾ ਨੂੰ ਦਿਖਾਇਆ ਹੈ। ਅੱਜ ਭਾਰਤ ਸਟੀਲ ਉਤਪਾਦਨ ’ਚ ਦੂਜੇ, ਆਟੋਮੋਬਾਈਲ ’ਚ ਤੀਜੇ ਸਥਾਨ ’ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਣਥੱਕ ਮਿਹਨਤ ਨਾਲ ਦੁਨੀਆ ਦਾ ਨਜ਼ਰੀਆ ਭਾਰਤ ਪ੍ਰਤੀ ਬਦਲਿਆ ਹੈ। ਮੋਦੀ ਦੇ ਯਤਨ ਨਾਲ ਯੋਗ ਨੂੰ ਕੌਮਾਂਤਰੀ ਪਛਾਣ ਮਿਲੀ ਅਤੇ ਕੌਮਾਂਤਰੀ ਪੱਧਰੀ ’ਤੇ ਯੋਗ ਦਿਵਸ ਮਨਾਇਆ ਜਾਂਦਾ ਹੈ। ਪਹਿਲਾਂ ਭਾਰਤ ਦੀ ਵਿਦੇਸ਼ ਨੀਤੀ ਨਾ ਸਿਰਫ ਕਮਜ਼ੋਰ ਰਹੀ ਹੈ, ਸਗੋਂ ਫ਼ੈਸਲਾ ਲੈਣ ਦੀ ਸਮਰੱਥਾ ਵੀ ਕਮਜ਼ੋਰ ਸੀ ਪਰ ਅੱਜ ਨਰਿੰਦਰ ਮੋਦੀ ਨੇ ਆਪਣੀ ਮਜ਼ਬੂਤੀ ਦਾ ਅਹਿਸਾਸ ਕਰਾਇਆ ਹੈ।

ਮੋਦੀ ਕਾਰਨ ਭਾਰਤ ਦੀ ਵਿਦੇਸ਼ ਨੀਤੀ ਸਫ਼ਲ ਰਹੀ ਹੈ, ਵਿਹਾਰਕ ਅਤੇ ਠੋਸ ਰਣਨੀਤੀ ’ਤੇ ਕੰਮ ਕਰਦੇ ਹੋਏ ਭਾਰਤ ਨੇ ਸਾਰੇ ਦਬਾਅ ਨੂੰ ਖਾਰਜ ਕਰਦੇ ਹੋਏ ਦੇਸ਼ ਨੂੰ ਵਿਸ਼ਵ ਬੁਲੰਦੀ ਦਿੱਤੀ ਹੈ। ਅੱਜ ਹਰ ਕੌਮਾਂਤਰੀ ਮਸਲਿਆਂ ’ਤੇ ਆਪਣਾ ਸਪੱਸ਼ਟ ਨਜ਼ਰੀਆ ਰੱਖਣ ਦੀ ਤਾਕਤ ਸਿਰਫ ਭਾਰਤ ਕੋਲ ਹੈ। ਤਾਂ ਹੀ ਅਸੀਂ ਸਰਜੀਕਲ ਸਟ੍ਰਾਈਕ ਕਰਨ ਵਾਲੇ ਤੀਜੇ ਰਾਸ਼ਟਰ ਬਣੇ। ਅੱਜ ਹਰ ਭਾਰਤ ਵਾਸੀ ਮਾਣ ਨਾਲ ਕਹਿੰਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਆਗੂ ਹਨ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੂਲਮੰਤਰ ਨਾਲ ਭਾਰਤ ਨੂੰ ਜੋ ਲੋਕ ਮੁਖੀ ਲੀਡਰਸ਼ਿਪ ਮਿਲੀ ਹੈ, ਉਸ ਨਾਲ ਭਾਰਤ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਹੋ ਚੱਲਿਆ ਹੈ। ਮੋਦੀ ਦੀ ਅਗਵਾਈ ’ਚ ਚੱਲਣ ਵਾਲੀਆਂ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਾਰੀਆਂ ਯੋਜਨਾਵਾਂ ’ਚ ਗਰੀਬ, ਵਾਂਝੇ, ਸ਼ੋਸ਼ਿਤ, ਪੀੜਤ, ਦਲਿਤ, ਔਰਤਾਂ ਅਤੇ ਨੌਜਵਾਨਾਂ ਦੇ ਹਿੱਤ ਲਈ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਕਦਮ ਚੁੱਕੇ ਗਏ ਹਨ। ਦੇਸ਼ ਦੀ ਖੁਸ਼ਹਾਲੀ ਦੇ ਨਾਲ ਹੀ ਸਰਹੱਦ ਦੀ ਸੁਰੱਖਿਆ ਅਤੇ ਫ਼ੌਜੀਆਂ ਦਾ ਸਨਮਾਨ ਕਰਨ ’ਚ ਨਰਿੰਦਰ ਮੋਦੀ ਹਮੇਸ਼ਾ ਅੱਗੇ ਰਹੇ ਹਨ ਅਤੇ ਫ਼ੌਜੀਆਂ ਨੂੰ ਹਰ ਤਰ੍ਹਾਂ ਨਾਲ ਸਰੋਤ ਮੁਹੱਈਆ ਕਰਾਉਂਦੇ ਹੋਏ ਉਨ੍ਹਾਂ ਦਾ ਉਤਸ਼ਾਹ ਵਧਾਇਆ ਹੈ।

ਅੱਜ ਰੱਖਿਆ ਦੇ ਖੇਤਰ ’ਚ ਭਾਰਤ ਆਤਮ ਨਿਰਭਰ ਹੁੰਦੇ ਹੋਏ ਸ਼ਕਤੀਸ਼ਾਲੀ ਰਾਸ਼ਟਰਾਂ ਦੀ ਸ਼੍ਰੇਣੀ ’ਚ ਆ ਗਿਆ ਹੈ, ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। 2014 ’ਚ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ’ਚ ਬਣੀ, ਉਦੋਂ ਤੋਂ ਸਰਕਾਰ ਦੀ ਅਗਵਾਈ ਕਰਦੇ ਹੋਏ ਨਰਿੰਦਰ ਮੋਦੀ ਨੇ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲਣ ਲਈ ਆਪਣੇ 9 ਸਾਲ ਦੇ ਕਾਰਜਕਾਲ ’ਚ ਦੇਸ਼ ਹਿੱਤ ਅਤੇ ਲੋਕ ਹਿੱਤ ’ਚ ਜੋ ਕੰਮ ਸ਼ੁਰੂ ਕੀਤਾ ਉਹ ਆਪਣੇ ਆਪ ’ਚ ਸ਼ਾਨਦਾਰ ਹੈ। ਖੇਤੀ ਪ੍ਰਧਾਨ ਦੇਸ਼ ਭਾਰਤ ’ਚ ਕਿਸਾਨਾਂ ਦੇ ਹਿੱਤ ’ਚ ਕਈ ਯੋਜਨਾਵਾਂ ਬਣਾਈਆਂ, ਜਿਸ ਨਾਲ ਇਕ ਪਾਸੇ ਜਿੱਥੇ ਭਾਰਤ ਖੁਰਾਕ ਉਤਪਾਦਨ ’ਚ ਆਤਮ ਨਿਰਭਰ ਬਣਿਆ, ਓਧਰ ਕਿਸਾਨਾਂ ਦੀ ਜ਼ਿੰਦਗੀ ’ਚ ਵੀ ਖੁਸ਼ਹਾਲੀ ਆਈ। ਲਗਭਗ 12 ਕਰੋੜ ਭੈਣਾਂ ਨੂੰ ਇੱਜ਼ਤ ਘਰ ਤੇ ਉੱਜਵਲਾ ਯੋਜਨਾ ਰਾਹੀਂ 9 ਕਰੋੜ ਭੈਣਾਂ ਨੂੰ ਗੈਸ ਕੁਨੈਕਸ਼ਨ ਦੇ ਕੇ ਨਾਰੀ ਸਸ਼ਕਤੀਕਰਨ ਕੀਤਾ ਗਿਆ।

ਤੰਦਰੁਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਆਯੁਸ਼ਮਾਨ ਭਾਰਤ ਰਾਹੀਂ 55 ਕਰੋੜ ਲੋਕਾਂ ਨੂੰ ਸਿਹਤ ਦਾ ਸੁਰੱਖਿਆ ਕਵਚ ਦਿੱਤਾ ਗਿਆ ਹੈ। ਗੁਜਰਾਤ ’ਚ ਲਗਾਤਾਰ 4 ਵਾਰ ਮੁੱਖ ਮੰਤਰੀ ਬਣਨ ਪਿੱਛੋਂ ਦੇਸ਼ ਦੇ 2 ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੀ ਦੇ ਲਗਾਤਾਰ ਚੱਲ ਰਹੇ ਇਸ ਜੇਤੂ ਰੱਥ ਨਾਲ ਭਾਜਪਾ ਦੀ ਨੀਂਹ ਮਜ਼ਬੂਤ ਹੋਈ ਹੈ ਅਤੇ ਪਰਿਵਾਰਵਾਦ, ਜਾਤੀਵਾਦ, ਖੇਤਰਵਾਦ ਅਤੇ ਭ੍ਰਿਸ਼ਟਾਚਾਰ ਦੀ ਥਾਂ ’ਤੇ ਵਿਕਾਸ ਅਤੇ ਵਿਸ਼ਵਾਸ ਕਾਬਜ਼ ਹੋਇਆ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ’ਚ ਖੁਸ਼ਹਾਲ, ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਉਨ੍ਹਾਂ ਦਾ ਸੰਕਲਪ ਪੂਰਾ ਹੋਵੇਗਾ। ਅਜਿਹੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ।
 


author

Babita

Content Editor

Related News