ਤਰੁਣ ਚੁੱਘ ਦੀ ਹੋ ਗਈ ਰਾਜ ਸਭਾ 'ਚ ਐਂਟਰੀ

Thursday, Jun 11, 2026 - 08:07 PM (IST)

ਤਰੁਣ ਚੁੱਘ ਦੀ ਹੋ ਗਈ ਰਾਜ ਸਭਾ 'ਚ ਐਂਟਰੀ

ਭੋਪਾਲ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ ਹਨ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਰਿਟਰਨਿੰਗ ਅਫ਼ਸਰ ਵੱਲੋਂ ਅਧਿਕਾਰਤ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਜਿੱਤ ਦਾ ਪ੍ਰਮਾਣ ਪੱਤਰ ਸੌਂਪ ਦਿੱਤਾ ਗਿਆ ਹੈ। ਤਰੁਣ ਚੁੱਘ ਦੇ ਨਾਲ ਹੀ ਭਾਜਪਾ 2 ਦੋ ਹੋਰ ਉਮੀਦਵਾਰਾਂ 'ਚ ਪ੍ਰਦੇਸ਼ ਮਹਾਮੰਤਰੀ ਰਜਨੀਸ਼ ਅਗਰਵਾਲ ਅਤੇ ਮਹੇਸ਼ ਕੇਵਟ ਨੇ ਵੀ ਉੱਚ ਸਦਨ (ਰਾਜ ਸਭਾ) 'ਚ ਬਿਨਾਂ ਵਿਰੋਧ ਜਿੱਤ ਹਾਸਲ ਕੀਤੀ ਹੈ।  9 ਜੂਨ ਨੂੰ, ਮੱਧ ਪ੍ਰਦੇਸ਼ ਰਾਜ ਸਭਾ ਚੋਣਾਂ ਲਈ ਰਿਟਰਨਿੰਗ ਅਫਸਰ ਅਰਵਿੰਦ ਸ਼ਰਮਾ ਨੇ ਕਾਂਗਰਸ ਦੀ ਰਾਜ ਸਭਾ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਇਕ ਛੋਟੀ ਜਿਹੀ ਗਲਤੀ ਕਾਰਨ ਰੱਦ ਕਰ ਦਿੱਤੀ। ਉਨ੍ਹਾਂ ਨੇ ਆਪਣੇ ਚੋਣ ਹਲਫ਼ਨਾਮੇ 'ਚ ਹੈਦਰਾਬਾਦ ਅਦਾਲਤ ਦੇ ਇਕ ਮਾਮਲੇ ਦਾ ਜ਼ਿਕਰ ਨਹੀਂ ਕੀਤਾ ਸੀ।

ਭਾਜਪਾ ਉਮੀਦਵਾਰ ਮਹੇਸ਼ ਕੇਵਟ ਨੇ ਇਸ ਗਲਤੀ 'ਤੇ ਇਤਰਾਜ਼ ਜਤਾਇਆ ਸੀ। ਇਸ ਦਾ ਅਸਰ ਤੁਰੰਤ ਹੋਇਆ। ਕਾਂਗਰਸ ਦਾ ਕੋਈ ਉਮੀਦਵਾਰ ਨਾ ਬਚਣ ਕਾਰਨ, ਹੁਣ ਭਾਜਪਾ ਦੇ ਤਿੰਨੋਂ ਭਾਜਪਾ ਉਮੀਦਵਾਰ ਬਿਨਾਂ ਵਿਰੋਧ ਉੱਚ ਸਦਨ (ਰਾਜ ਸਭਾ) 'ਚ ਪਹੁੰਚਣਗੇ। ਨਾਮ ਵਾਪਸ ਲੈਣ ਦੀ ਆਖਰੀ ਮਿਤੀ 11 ਜੂਨ ਹੈ। ਮੱਧ ਪ੍ਰਦੇਸ਼ ਰਾਜ ਸਭਾ ਚੋਣਾਂ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।

ਰਿਟਰਨਿੰਗ ਅਫਸਰ ਨੇ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਹੈ। ਇਸ ਫੈਸਲੇ ਨਾਲ, ਤਿੰਨੋਂ ਭਾਜਪਾ ਉਮੀਦਵਾਰ ਬਿਨਾਂ ਵਿਰੋਧ ਜਿੱਤ ਗਏ ਹਨ। ਮੀਨਾਕਸ਼ੀ ਨਟਰਾਜਨ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਨਾਮਜ਼ਦਗੀ ਫਾਰਮ 'ਚ ਹੈਦਰਾਬਾਦ, ਤੇਲੰਗਾਨਾ 'ਚ ਇਕ ਪੈਂਡਿੰਗ ਅਪਰਾਧਿਕ ਮਾਮਲੇ ਬਾਰੇ ਜਾਣਕਾਰੀ ਲੁਕਾਈ ਹੈ। ਚੋਣ ਨਿਯਮਾਂ ਅਨੁਸਾਰ, ਇਕ ਉਮੀਦਵਾਰ ਨੂੰ ਆਪਣੇ ਹਲਫਨਾਮੇ 'ਚ ਆਪਣੇ ਵਿਰੁੱਧ ਪੈਂਡਿੰਗ ਮਾਮਲਿਆਂ ਦਾ ਪੂਰਾ ਵੇਰਵਾ ਦੇਣਾ ਲਾਜ਼ਮੀ ਹੈ। ਇਸ ਪੈਂਡਿੰਗ ਮਾਮਲੇ ਦੇ ਆਧਾਰ 'ਤੇ ਰਿਟਰਨਿੰਗ ਅਫਸਰ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਭਾਜਪਾ ਦਾ ਦੋਸ਼ ਹੈ ਕਿ ਨਟਰਾਜਨ ਨੇ ਜਾਣਬੁੱਝ ਕੇ ਆਪਣੇ ਹਲਫਨਾਮੇ 'ਚ ਤੇਲੰਗਾਨਾ 'ਚ ਦਾਇਰ ਮਾਮਲੇ ਨੂੰ ਛੱਡ ਦਿੱਤਾ। ਪ੍ਰਕਿਰਿਆ ਦੇ ਅਨੁਸਾਰ, ਭਾਜਪਾ ਨੇ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ 'ਤੇ ਇਤਰਾਜ਼ ਦਾਇਰ ਕੀਤਾ। ਭਾਜਪਾ ਨੇਤਾ ਮਹੇਸ਼ ਕੇਵਟ ਸ਼ਿਕਾਇਤਕਰਤਾ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News