200 ਦੀ ਰਫ਼ਤਾਰ ਨਾਲ ਚਲਦੀ Rolls Royce ਦੀ ਟੱਕਰ ਨਾਲ ਪਲਟ ਗਿਆ ਟੈਂਕਰ, ਟੈਂਕਰ ਸਵਾਰ 2 ਲੋਕਾਂ ਦੀ ਹੋਈ ਮੌਤ
Saturday, Aug 26, 2023 - 06:05 AM (IST)
ਨੈਸ਼ਨਲ ਡੈਸਕ: ਹਰਿਆਣਾ ਦੇ ਨੂਹ 'ਚ ਦਿੱਲੀ-ਮੁੰਬਈ-ਬੜੌਦਾ ਐਕਸਪ੍ਰੈਸ ਵੇਅ 'ਤੇ ਇਕ ਤੇਲ ਟੈਂਕਰ ਅਤੇ ਲਗਜ਼ਰੀ ਕਾਰ ਦੀ ਟੱਕਰ 'ਚ ਤੇਲ ਟੈਂਕਰ ਦੇ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਮੌਤ ਹੋ ਗਈ, ਜਦਕਿ Rolls Royce ਕਾਰ 'ਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ ਜਦੋਂ ਗਲਤ ਦਿਸ਼ਾ 'ਚ ਜਾ ਰਹੇ ਇਕ ਟੈਂਕਰ ਟਰੱਕ ਦੀ ਨਗੀਨਾ ਪੁਲਸ ਸਟੇਸ਼ਨ ਦੀ ਸੀਮਾ ਦੇ ਅਧੀਨ ਉਮਰੀ ਪਿੰਡ ਨੇੜੇ ਇਕ ਕਾਰ ਨਾਲ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਤੁਰੰਤ ਅੱਗ ਲੱਗ ਗਈ, ਪਰ ਤਿੰਨਾਂ ਸਵਾਰੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਮੇਂ ਸਿਰ ਬਚਾ ਲਿਆ, ਜੋ ਇਕ ਹੋਰ ਕਾਰ ਵਿਚ ਆ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - iPhone ਤੇ iPad ਨਾਲ ਭਰੇ ਕੰਟੇਨਰ ਸਣੇ 'ਗਾਇਬ' ਹੋਇਆ ਡਰਾਈਵਰ, ਕਰੋੜਾਂ ਰੁਪਏ ਹੈ ਸਾਮਾਨ ਦੀ ਕੀਮਤ
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਟੈਂਕਰ ਟਰੱਕ ਡਰਾਈਵਰ ਰਾਮਪ੍ਰੀਤ ਅਤੇ ਉਸ ਦੇ ਸਹਾਇਕ ਕੁਲਦੀਪ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਰੋਲਸ ਰਾਇਸ 'ਚ ਸਵਾਰ ਤਿੰਨ ਜ਼ਖਮੀਆਂ ਦੀ ਪਛਾਣ ਦਿਵਿਆ ਅਤੇ ਤਸਬੀਰ ਵਾਸੀ ਚੰਡੀਗੜ੍ਹ ਅਤੇ ਵਿਕਾਸ ਵਾਸੀ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ
22 ਅਗਸਤ ਨੂੰ ਵਾਪਰਿਆ ਸੀ ਹਾਦਸਾ, ਹੁਣ ਸਾਹਮਣੇ ਆਈ CCTV ਫੁਟੇਜ
ਇਹ ਦਰਦਨਾਕ ਹਾਦਸਾ 22 ਅਗਸਤ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਗੁੜਗਾਓਂ-ਦੌਸਾ ਸੈਕਸ਼ਨ 'ਚ ਵਾਪਰਿਆ ਸੀ। ਇਸ ਹਾਦਸੇ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਡੀਜ਼ਲ ਟੈਂਕਰ ਦੇ ਡਰਾਈਵਰ ਰਾਮਪ੍ਰੀਤ ਨੇ ਕੋਈ ਨਿਯਮ ਨਹੀਂ ਤੋੜਿਆ। Rolls Royce ਸੀ ਜੋ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਉਨ੍ਹਾਂ ਦੇ ਟੈਂਕਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਪੁਲਸ ਮੁਤਾਬਕ ਰੋਲਸ ਰਾਇਸ 'ਚ ਤਿੰਨ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਗੁਰੂਗ੍ਰਾਮ ਲਿਜਾਇਆ ਗਿਆ। ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Yo-Yo Test: ਭਾਰਤੀ ਟੀਮ ਦੇ ਇਸ ਸਟਾਰ ਖ਼ਿਡਾਰੀ ਨੇ ਫਿਟਨੈੱਸ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਵੀ ਦਿੱਤੀ ਮਾਤ!
20 ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ Rolls Royce
ਪੁਲਸ ਅਧਿਕਾਰੀ ਨੇ ਦੱਸਿਆ ਕਿ Rolls Royce ਦੋ ਐਸਕਾਰਟ ਵਾਹਨਾਂ ਦੇ ਨਾਲ 20 ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ, ਜਿਸ ਵਿਚ ਲਾਲ ਬੱਤੀ ਅਤੇ ਨੀਲੇ ਸਫਾਰੀ ਸੂਟ ਵਿਚ ਸੁਰੱਖਿਆ ਕਰਮਚਾਰੀ ਸਨ। ਸੀ.ਸੀ.ਟੀ.ਵੀ. ਫੁਟੇਜ ਵਿਚ ਸਵੇਰੇ 11.11 ਵਜੇ ਅਲੀਪੁਰ ਤੋਂ ਕਾਫਲਾ ਰਾਜਸਥਾਨ ਵੱਲ ਜਾ ਰਿਹਾ ਸੀ। ਕੁਝ ਮਿੰਟਾਂ ਬਾਅਦ, Rolls Royce ਕਾਫਲੇ ਤੋਂ ਦੂਰ ਹੋ ਜਾਂਦੀ ਹੈ, ਲੇਨ ਬਦਲਦੀ ਹੈ ਅਤੇ ਸਪੀਡ ਤੇਜ਼ ਕਰਦੀ ਹੈ। ਇਸ ਨੇ 40 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਅਗਲੇ 12 ਮਿੰਟਾਂ ਵਿਚ ਇਕ ਟੋਲ ਪਲਾਜ਼ਾ ਪਾਰ ਕੀਤਾ, ਜਿਸਦਾ ਮਤਲਬ ਹੈ ਕਿ ਇਹ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਇਹ ਨੂਹ ਵਿਚ ਐਕਸਪ੍ਰੈਸਵੇਅ ਦੇ 40.9 ਕਿਲੋਮੀਟਰ ਦੇ ਨਿਸ਼ਾਨ 'ਤੇ ਇਕ ਟੈਂਕਰ ਨਾਲ ਟਕਰਾ ਗਈ। ਅਜਿਹਾ ਲਗਦਾ ਹੈ ਕਿ Rolls Royce ਨੇ ਕੰਟਰੋਲ ਗੁਆ ਦਿੱਤਾ ਅਤੇ ਵਿਚਕਾਰਲੀ ਲੇਨ ਵਿਚ ਟੈਂਕਰ ਨਾਲ ਟਕਰਾ ਗਈ। ਕਾਰ ਨੂੰ ਅੱਗ ਲੱਗ ਗਈ ਅਤੇ ਟੈਂਕਰ ਪਲਟ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8