ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਤਮਿਲੀਸਾਈ ਭਾਜਪਾ ’ਚ ਸ਼ਾਮਲ

03/20/2024 7:30:52 PM

ਚੇਨਈ, (ਭਾਸ਼ਾ)- ਤੇਲੰਗਾਨਾ ਦੀ ਸਾਬਕਾ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਬੁੱਧਵਾਰ ਮੁੜ ਭਾਜਪਾ ’ਚ ਸ਼ਾਮਲ ਹੋ ਗਈ। ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਦੀ ਮੌਜੂਦਗੀ ’ਚ ਉਨ੍ਹਾਂ ਪਾਰਟੀ ਦੀ ਮੈਂਬਰੀ ਹਾਸਲ ਕੀਤੀ। ਰਾਜਪਾਲ ਬਣਨ ਤੋਂ ਪਹਿਲਾਂ ਵੀ ਉਹ ਭਾਜਪਾ ’ਚ ਸੀ।

ਰਾਜਪਾਲ ਦਾ ਅਹੁਦਾ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਪਿੱਛੋਂ ਸੁੰਦਰਰਾਜਨ ਨੂੰ ਖੱਬੀਆਂ ਪਾਰਟੀਆਂ ਤੇ ਡੀ. ਐੱਮ. ਕੇ. ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਅੰਨਾਮਾਲਾਈ ਨੇ ਕਿਹਾ ਕਿ ਉੱਚ ਅਹੁਦਿਆਂ ’ਤੇ ਕਾਬਜ਼ ਲੋਕਾਂ ਵਲੋਂ ਇਕ ਆਮ ਨਾਗਰਿਕ ਵਜੋਂ ਮੁੜ ਤੋਂ ਲੋਕਾਂ ਦੀ ਸੇਵਾ ਸ਼ੁਰੂ ਕਰਨਾ ਸਿਰਫ ਭਾਜਪਾ ’ਚ ਹੀ ਸੰਭਵ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਕੋਈ ਵੀ ਵਿਅਕਤੀ ਉੱਚ ਅਹੁਦਾ ਨਹੀਂ ਛੱਡੇਗਾ ਕਿਉਂਕਿ ਉਸ ਲਈ ਸਿਆਸਤ ਸਿਰਫ਼ ਉੱਚੇ ਅਹੁਦਿਆਂ ’ਤੇ ਕਾਬਜ਼ ਹੋਣ ਦਾ ਸਾਧਨ ਹੈ।


Rakesh

Content Editor

Related News