ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

Saturday, Oct 14, 2023 - 01:44 PM (IST)

ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

ਤਿਰੂਚਿਰਾਪੱਲੀ- ਤਾਮਿਲਨਾਡੂ ਸਥਿਤ ਐਗਰੀਕਲਚਰਲ ਯੂਨੀਵਰਸਿਟੀ (ਟੀ.ਐੱਨ.ਏ.ਯੂ.) ਦੀ ਇਕ ਐਸੋਸੀਏਟ ਪ੍ਰੋਫ਼ੈਸਰ ਜੋ ਕਿ ਦੋ ਮਹੀਨੇ ਦੇ ਸਿਖਲਾਈ ਪ੍ਰੋਗਰਾਮ 'ਤੇ ਇਜ਼ਰਾਈਲ ਗਈ ਸੀ, ਉਥੇ ਜੰਗ ਪ੍ਰਭਾਵਿਤ ਖੇਤਰ 'ਚ ਫਸ ਗਈ ਹੈ। ਪ੍ਰੋਫੈਸਰ ਨੇ ਘਰ ਪਰਤਣ ਲਈ ਮਦਦ ਮੰਗੀ ਹੈ। ਇਹ ਜਾਣਕਾਰੀ ਉਸ ਦੇ ਪਤੀ ਨੇ ਦਿੱਤੀ, ਜੋ ਕਿ ਇਸੇ ਯੂਨੀਵਰਸਿਟੀ 'ਚ ਵਿਭਾਗ ਦੇ ਮੁਖੀ ਹਨ, ਜਿਨ੍ਹਾਂ ਪਤਨੀ ਦੀ ਵਾਪਸੀ ਲਈ ਸਰਕਾਰੀ ਤੋਂ ਮਦਦ ਮੰਗੀ ਹੈ।

ਇਹ ਵੀ ਪੜ੍ਹੋ-  Operation Ajay: ਇਜ਼ਰਾਈਲ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਪਹੁੰਚੀ ਦਿੱਲੀ

ਟੀ.ਐਨ.ਏ.ਯੂ. ਦੇ ਵਿਭਾਗ ਦੇ ਮੁਖੀ ਟੀ. ਰਮੇਸ਼ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਰਾਧਿਕਾ ਦੱਖਣੀ ਇਜ਼ਰਾਈਲ ਦੇ ਇਕ ਵੱਡੇ ਮਾਰੂਥਲ ਖੇਤਰ 'ਦਿ ਨੇਗੇਵ' ਵਿਚ ਰਾਤ ਨੂੰ ਸੌਂਣ ਵਿਚ ਅਸਮਰੱਥ ਹੈ ਕਿਉਂਕਿ ਇਹ ਖੇਤਰ ਗਾਜ਼ਾ ਦੇ ਨੇੜੇ ਸਥਿਤ ਹੈ, ਜਿੱਥੇ ਬੰਬਾਰੀ ਹੋ ਰਹੀ ਹੈ। ਰਮੇਸ਼ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੰਬ ਧਮਾਕੇ ਤੋਂ ਪਹਿਲਾਂ ਸਾਇਰਨ ਸੁਣਨ ਤੋਂ ਬਾਅਦ ਰਾਧਿਕਾ ਨੂੰ ਤਿੰਨ ਦਿਨਾਂ ਤੱਕ ਇਕ ਸ਼ੈਲਟਰ ਵਿਚ ਸ਼ਰਨ ਲੈਣੀ ਪਈ ਅਤੇ ਇਜ਼ਰਾਈਲ ਸਰਕਾਰ ਦੇ ਐਲਾਨ ਤੋਂ ਬਾਅਦ ਨੇਗੇਵ ਵਿਚ ਆਪਣੇ ਕਮਰੇ ਵਿਚ ਵਾਪਸ ਪਰਤ ਗਈ।

ਇਹ ਵੀ ਪੜ੍ਹੋ-  ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ

ਰਮੇਸ਼ ਨੇ ਕਿਹਾ ਕਿ ਫਿਲਹਾਲ ਰਾਧਿਕਾ ਸੁਰੱਖਿਅਤ ਹੈ ਅਤੇ ਉਸ ਨੂੰ ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਰਾਧਿਕਾ ਤਣਾਅ 'ਚ ਹੈ। ਉਹ ਘਰ ਪਰਤਣਾ ਚਾਹੁੰਦੀ ਹੈ ਅਤੇ ਸਾਡਾ 13 ਸਾਲ ਦਾ ਪੁੱਤਰ ਵੀ ਡਰਿਆ ਹੋਇਆ ਹੈ ਅਤੇ ਆਪਣੀ ਮਾਂ ਨੂੰ ਸੁਰੱਖਿਅਤ ਘਰ ਵਾਪਸ ਦੇਖਣਾ ਚਾਹੁੰਦਾ ਹੈ। ਰਾਧਿਕਾ 23 ਸਤੰਬਰ ਨੂੰ ਬੇਨ-ਗੁਰਿਅਨ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਵਲੋਂ ਸਪਾਂਸਰ ਕੀਤੇ ਗਏ ਦੋ ਮਹੀਨਿਆਂ ਦੇ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਇਜ਼ਰਾਈਲ ਲਈ ਰਵਾਨਾ ਹੋਈ ਸੀ। ਉਹ ਅਤੇ ਉਸ ਦਾ ਪਤੀ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਤਾਮਿਲਨਾਡੂ ਅਤੇ ਕੇਂਦਰ ਸਰਕਾਰਾਂ ਦੇ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ: ਜ਼ਮੀਨੀ ਹਮਲੇ ਦੀ ਤਿਆਰੀ 'ਚ ਇਜ਼ਰਾਇਲ! ਫਲਸਤੀਨੀਆਂ ਨੂੰ 24 ਘੰਟਿਆਂ 'ਚ ਗਾਜ਼ਾ ਸ਼ਹਿਰ ਖ਼ਾਲੀ ਕਰਨ ਦਾ ਹੁਕਮ

ਰਮੇਸ਼ ਨੇ ਦੱਸਿਆ ਕਿ ਉਸ ਨੂੰ ਵਟਸਐਪ ਮੈਸੇਜ ਰਾਹੀਂ ਪਤਨੀ ਦੀ ਮੁਸ਼ਕਲ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰ ਨੇ ਪਹਿਲਾਂ ਹੀ ਉਨ੍ਹਾਂ ਨਾਲ ਸੰਪਰਕ ਕਰ ਚੁੱਕਾ ਹੈ ਅਤੇ ਉਨ੍ਹਾਂ ਦੀ ਬੇਨਤੀ 'ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਵੱਲੋਂ ਇਜ਼ਰਾਈਲ ਅਤੇ ਫਲਸਤੀਨ ਤੋਂ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਅਜੇ' ਸ਼ੁਰੂ ਕੀਤੇ ਜਾਣ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਸੂਬੇ ਦੇ ਲਗਭਗ 21 ਲੋਕ 12 ਅਕਤੂਬਰ ਨੂੰ ਪਹਿਲੀ ਉਡਾਣ ਰਾਹੀਂ ਨਵੀਂ ਦਿੱਲੀ ਪਹੁੰਚੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News