ਤਾਮਿਲਨਾਡੂ ''ਚ ਠੇਕਿਆਂ ਦੇ ਅੱਗੇ ਬਣਾਏ ਗਏ ਗੋਲਿਆਂ ''ਚ ਚੱਪਲਾਂ, ਛੱਤਰੀਆਂ ਅਤੇ ਹੈਲਮੇਟ ਰੱਖ ਕੇ ਬੁੱਕ ਕੀਤੀ ਜਗ੍ਹਾ

05/16/2020 5:28:02 PM

ਚੇਨਈ- ਇਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਵਲੋਂ ਤਾਮਿਲਨਾਡੂ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਏ ਜਾਮ ਤੋਂ ਬਾਅਦ ਸੂਬੇ 'ਚ ਸ਼ਨੀਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦੇ ਹੀ ਉਨ੍ਹਾਂ ਦੇ ਅੱਗੇ ਲੰਬੀਆਂ ਲਾਈਨਾਂ ਲੱਗ ਗਈਆਂ। ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਦੁਕਾਨਾਂ ਦੇ ਅੱਗੇ ਬਣਾਏ ਗਏ ਗੋਲਿਆਂ 'ਚ ਲੋਕਾਂ ਨੇ ਆਪਣੀਆਂ ਚੱਪਲਾਂ, ਛੱਤਰੀਆਂ, ਹੈਲਮੇਟ ਆਦਿ ਰੱਖ ਕੇ ਜਗ੍ਹਾ ਬੁੱਕ ਕਰ ਲਈ।

ਤਿਰੂਚਿਰਾਪੱਲੀ ਜ਼ਿਲੇ 'ਚ ਠੇਕਿਆਂ ਦੇ ਅੱਗੇ ਗੋਲੇ ਬਣਾਏ ਗਏ ਹਨ ਤਾਂ ਹੋਰ ਜ਼ਿਲਿਆਂ 'ਚ ਇਕ-ਇਕ ਮੀਟਰ ਦੀ ਦੂਰੀ 'ਤੇ ਚੌਕੇਰ ਡੱਬੇ, ਜਿਨ੍ਹਾਂ 'ਚ ਘੰਟਿਆਂ ਤੱਕ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। ਕਾਂਚੀਪੁਰਮ ਜ਼ਿਲੇ ਦੇ ਉਥੁਕਡੁ ਪਿੰਡ 'ਚ ਚਲਾਈ ਗਈ ਇਕ ਸ਼ਰਾਬ ਦੀ ਦੁਕਾਨ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।
 

ਹਰ ਦਿਨ 500 ਟੋਕਨ, ਮਾਸਕ ਜ਼ਰੂਰੀ
ਰਾਜ ਸਰਕਾਰ ਨੇ ਚੇਨਈ, ਤਿਰੂਵੱਲੁਵਰ ਅਤੇ ਕੰਟੇਨਮੈਂਟ ਜ਼ੋਨ 'ਚ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਹਨ। ਰਾਜ ਸਰਕਾਰ ਨੇ ਸ਼ਰਾਬ ਖਰੀਦਣ ਲਈ ਟੋਕਨ ਸਿਸਟਮ ਲਾਗੂ ਕੀਤਾ ਹੈ ਅਤੇ ਹਰ ਦਿਨ 500 ਟੋਕਨ ਜਾਰੀ ਕਰ ਰਹੀ ਹੈ। ਨਾਲ ਹੀ ਸ਼ਰਾਬ ਖਰੀਦਣ ਵਾਲਿਆਂ ਲਈ ਮਾਸਕ ਪਹਿਣਨਾ ਜ਼ਰੂਰੀ ਕੀਤਾ ਹੋਇਆ ਹੈ।


DIsha

Content Editor

Related News