ਲੋੜ ਕਾਢ ਦੀ ਮਾਂ : ਤਾਲਾਬੰਦੀ ਦੇ ਝੰਬੇ ਪਿਓ-ਪੁੱਤ ਨੇ ਸਾਈਕਲ ਨੂੰ ਬਣਾਇਆ ਖੇਤ ਵਾਹੁਣ ਦਾ ਸਾਧਨ

Monday, Jul 05, 2021 - 04:16 PM (IST)

ਲੋੜ ਕਾਢ ਦੀ ਮਾਂ : ਤਾਲਾਬੰਦੀ ਦੇ ਝੰਬੇ ਪਿਓ-ਪੁੱਤ ਨੇ ਸਾਈਕਲ ਨੂੰ ਬਣਾਇਆ ਖੇਤ ਵਾਹੁਣ ਦਾ ਸਾਧਨ

ਤਾਮਿਲਨਾਡੂ— ਭਾਰਤ ਕਹਿਣ ਨੂੰ ਤਾਂ ਖੇਤੀ ਪ੍ਰਧਾਨ ਦੇਸ਼ ਹੈ ਪਰ ਕਿਸਾਨਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਕੋਰੋਨਾ ਲਾਗ ਕਾਰਨ ਲੱਗੀ ਤਾਲਾਬੰਦੀ ਕਾਰਨ ਕਿਸਾਨਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਿਆ ਹੈ। ਅਜਿਹੀ ਪਰੇਸ਼ਾਨੀ ’ਚੋਂ ਲੱਗੇ ਤਾਮਿਲਨਾਡੂ ਦੇ ਥਿਰੂਥਾਨੀ ਵਿਚ ਰਹਿਣ ਵਾਲੇ ਕਿਸਾਨ ਨਾਗਰਾਜ। ਨਾਗਰਾਜ ਨੂੰ ਸਾਈਕਲ ਨਾਲ ਖੇਤ ਵਾਹੁਣ ਲਈ ਮਜਬੂਰ ਹੋਣਾ ਪਿਆ। ਇਸ ਲਈ ਕਿਸਾਨ ਦਾ ਪੁੱਤਰ ਅਤੇ ਪਰਿਵਾਰ ਦੇ ਹੋਰ ਮੈਂਬਰ ਖੇਤ ਵਾਹੁਣ ’ਚ ਮਦਦ ਕਰ ਰਹੇ ਹਨ। ਤਾਮਿਲਨਾਡੂ ਦੇ ਰਹਿਣ ਵਾਲੇ 37 ਸਾਲਾ ਨਾਗਰਾਜ ਰਿਵਾਇਤੀ ਰੂਪ ਨਾਲ ਝੋਨੇ ਦੀ ਖੇਤੀ ਕਰਦੇ ਸਨ। ਹਾਲਾਂਕਿ ਇਸ ਵਿਚ ਜਦੋਂ ਨੁਕਸਾਨ ਹੋਇਆ ਤਾਂ ਉਨ੍ਹਾਂ ਨੇ ਸੰਮਾਂਗੀ/ਚੰਪਕ ਦੀ ਖੇਤੀ ਕਰਨ ਦਾ ਮਨ ਬਣਾਇਆ। ਜਿਸ ਦੇ ਫੁੱਲਾਂ ਦੀ ਵਰਤੋਂ ਜ਼ਿਆਦਾਤਰ ਮੰਦਰਾਂ ’ਚ ਕੀਤੀ ਜਾਂਦੀ ਹੈ। ਫੁੱਲਾਂ ਤੋਂ ਹਾਰ ਬਣਾਏ ਜਾਂਦੇ ਹਨ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਕਿਸਾਨਾਂ ’ਚ ‘ਪਸੰਦੀਦਾ’ ਬਣੀ ਜੈਵਿਕ ਖੇਤੀ, ਪ੍ਰਸ਼ਾਸਨ ਨੂੰ ਕੀਤੀ ਇਹ ਅਪੀਲ

ਕਰਜ਼ ਲੈ ਕੇ ਜ਼ਮੀਨ ਨੂੰ ਕੀਤਾ ਪੱਧਰਾ—
ਨਾਗਰਾਜ ਮੁਤਾਬਕ ਪਰਿਵਾਰ ਨੇ ਕਰਜ਼ ਲੈ ਕੇ ਜ਼ਮੀਨ ਨੂੰ ਪੱਧਰਾ ਕੀਤਾ। 6 ਮਹੀਨੇ ਤੱਕ ਕੰਮ ਕੀਤਾ ਅਤੇ ਬੂਟਿਆਂ ਦੇ ਵੱਡੇ ਹੋਣ ਦੀ ਉਡੀਕ ਕੀਤੀ। ਬਦਕਿਸਮਤੀ ਨਾਲ ਫੁੱਲ ਖਿੜਣ ਮਗਰੋਂ ਤਾਲਾਬੰਦੀ ਦੀ ਵਜ੍ਹਾ ਕਰ ਕੇ ਮੰਦਰ ਬੰਦ ਹੋ ਗਏ। ਵਿਆਹ ਸਮਾਰੋਹ ਵੀ ਠੱਪ ਹੋ ਗਏ। ਨਾਗਰਾਜ ਪੂਰੇ ਸਾਲ ਪਰੇਸ਼ਾਨੀ ’ਚ ਰਹੇ। ਕਰਜ਼ ਚੁਕਾਉਣ ਦੀ ਚਿੰਤਾ ਵੱਧ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਕ ਵਾਰ ਫਿਰ ਉਸੇ ਫਸਲ ਲਈ ਕੰਮ ਸ਼ੁਰੂ ਕਰ ਦਿੱਤਾ।

PunjabKesari

ਸਾਈਕਲ ਨੂੰ ਬਣਾਇਆ ਖੇਤ ਵਾਹੁਣ ਵਾਲਾ ਉਪਕਰਣ
ਨਾਗਰਾਜ ਕੋਲ ਜੋ ਹੈ ਉਹ ਬਸ ਪੁਸ਼ਤੈਨੀ ਖੇਤ ਹੀ ਹਨ। ਨਾਗਰਾਜ ਨੇ ਹਿੰਮਤ ਨਹੀਂ ਹਾਰੀ ਅਤੇ ਇਕ ਵਾਰ ਫਿਰ ਤੋਂ ਚੰਪਕ ਦੀ ਫ਼ਸਲ ਉਗਾਉਣ ਦਾ ਫ਼ੈਸਲਾ ਕੀਤਾ। ਨਾਗਰਾਜ ਨੇ ਆਪਣੇ ਪੁੱਤਰ ਨੂੰ ਤਾਮਿਲਨਾਡੂ ਸਰਕਾਰ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਗਈ ਮੁਫ਼ਤ ਸਾਈਕਲ ਨੂੰ ਖੇਤ ਵਾਹੁਣ ਦਾ ਉਪਕਰਣ ਬਣਾਇਆ। ਥੋੜ੍ਹੇ ਜਿਹੇ ਪੈਸੇ ਤੋਂ ਉਨ੍ਹਾਂ ਨੇ ਸਾਈਕਲ ਨੂੰ ਖੇਤ ਵਾਹੁਣ ਵਾਲੇ ਉਪਕਰਣ ’ਚ ਤਬਦੀਲ ਕਰ ਦਿੱਤਾ। ਨਾਗਰਾਜ ਦਾ 11 ਸਾਲਾ ਪੁੱਤਰ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਨਾਲ ਖੇਤਾਂ ’ਚ ਹੱਥ ਵੰਡਾਉਂਦਾ ਹੈ। 

ਇਹ ਵੀ ਪੜ੍ਹੋ :  ਕਿਸਾਨਾਂ ਨਾਲ ਗੱਲਬਾਤ ਲਈ ਖੇਤੀਬਾੜੀ ਮੰਤਰੀ ਦੇ ਬਿਆਨ ’ਤੇ ਟਿਕੈਤ ਦਾ ਪਲਟਵਾਰ, ਕਿਹਾ- ਕੋਈ ਸ਼ਰਤ ਮਨਜ਼ੂਰ ਨਹੀਂ

PunjabKesari

ਖੇਤੀ ਦਾ ਕੰਮ ਕਰਨ ’ਚ ਸ਼ਰਮ ਨਹੀਂ
ਨਾਗਰਾਜ ਦੇ ਪੁੱਤਰ ਧਨਚੇਝੀਯਾਨ ਨੇ ਕਿਹਾ ਕਿ ਮੈਂ ਹਮੇਸ਼ਾ ਪਿਤਾ ਅਤੇ ਪਰਿਵਾਰ ਨੂੰ ਖੇਤ ਵਿਚ ਕੰਮ ਕਰਦੇ ਵੇਖਦਾ ਹਾਂ। ਜਦੋਂ ਉਹ ਥੱਕ ਜਾਂਦੇ ਹਨ ਤਾਂ ਮੈਂ ਉਨ੍ਹਾਂ ਦਾ ਇਸ ਕੰਮ ਵਿਚ ਹੱਥ ਵੰਡਾਉਂਦਾ ਹਾਂ। ਕੰਮ ਅਤੇ ਮਿਹਨਤ ਕਰਨ ’ਚ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਸ਼ਰਮ ਨਹੀਂ ਹੈ। ਓਧਰ ਨਾਗਰਾਜ ਦੇ ਭਰਾ ਨੇ ਕਿਹਾ ਕਿ ਚੰਪਕ ਨੂੰ ਉਗਾਉਣਾ ਮੁਸ਼ਕਲ ਕੰਮ ਹੈ। ਇਸ ਵਿਚ 6 ਮਹੀਨੇ ਕਮਾਈ ਦੀ ਕੋਈ ਉਮੀਦ ਨਹੀਂ ਹੁੰਦੀ ਹੈ ਅਤੇ ਤਾਲਾਬੰਦੀ ਕਾਰਨ ਫ਼ਸਲ ਬਰਬਾਦ ਹੋ ਗਈ ਸੀ। ਸਾਨੂੰ ਅਧਿਕਾਰੀਆਂ ਅਤੇ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਨੂੰ ਸਾਡੀ ਸਥਿਤੀ ’ਤੇ ਧਿਆਨ ਦੇਣਾ ਚਾਹੀਦਾ ਹੈ।


 


author

Tanu

Content Editor

Related News