ਸਿਰਫਿਰੇ ਨੇ ਕੁੜੀ ਨੂੰ ਚੱਲਦੀ ਟਰੇਨ ਅੱਗੇ ਦਿੱਤਾ ਧੱਕਾ, ਧੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਿਤਾ ਨੂੰ ਪਿਆ ਦਿਲ ਦਾ ਦੌਰਾ
Saturday, Oct 15, 2022 - 03:23 PM (IST)
ਤਾਮਿਲਨਾਡੂ- ਚੇਨਈ ਦੇ ਸੈਂਟ ਥਾਮਸ ਮਾਊਂਟ ਰੇਲਵੇ ਸਟੇਸ਼ਨ ’ਤੇ ਚੱਲਦੀ ਟਰੇਨ ਅੱਗੇ ਇਕ ਨੌਜਵਾਨ ਵਲੋਂ ਧੱਕਾ ਦਿੱਤੇ ਜਾਣ ਮਗਰੋਂ 20 ਸਾਲਾ ਸੱਤਿਆਪ੍ਰਿਆ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕੁੜੀ ਦੀ ਮੌਤ ਦੀ ਖ਼ਬਰ ਸੁਣਨ ਮਗਰੋਂ ਉਸ ਦੇ ਪਿਤਾ ਨੂੰ ਡੂੰਘਾ ਸਦਮਾ ਲੱਗਾ, ਜਿਸ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਗਏ। ਪਿਤਾ ਮਣੀਕਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਮਣੀਕਮ (56) ਨੇ ਚੇਨਈ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਮ ਤੋੜਿਆ। ਮਣੀਕਮ ਇਕ ਟਰੈਵਲ ਕੰਪਨੀ ਚਲਾਉਂਦੇ ਸਨ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ
ਸ਼ੱਕੀ ਨੌਜਵਾਨ ਦਾ ਪਤਾ ਲਾਉਣ ਲਈ ਪੁਲਸ ਨੇ ਵਲੋਂ ਗਠਿਤ ਵਿਸ਼ੇਸ਼ ਦਲ ਨੇ ਉਸ ਨੂੰ ਸ਼ੁੱਕਰਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਂ ਸਤੀਸ਼ ਹੈ, ਜਿਸ ਨੇ ਸੱਤਿਆਪ੍ਰਿਆ ਨੂੰ ਚੱਲਦੀ ਟਰੇਨ ਅੱਗੇ ਧੱਕਾ ਦਿੱਤਾ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਹ ਫਰਾਰ ਹੋ ਗਿਆ ਸੀ। ਓਧਰ ਰੇਲਵੇ ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰਾਜੀਵ ਗਾਂਧੀ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ ਛਾਤੀ ਤੋਂ ਜੁੜੇ ਬੱਚਿਆਂ ਦਾ ਜਨਮ, ਵੇਖਣ ਲਈ ਹਸਪਤਾਲ ’ਚ ਲੱਗੀ ਭੀੜ
ਪੁਲਸ ਮੁਤਾਬਕ ਕੁੜੀ ਅਤੇ ਉਸ ਦੇ ਪੁਰਸ਼ ਮਿੱਤਰ ਨੂੰ ਵੀਰਵਾਰ ਦੁਪਹਿਰ ਇੱਥੇ ਸੈਂਟ ਥਾਮਸ ਮਾਊਂਟ ਰੇਲਵੇ ਸਟੇਸ਼ਨ ’ਤੇ ਗੱਲਬਾਤ ਕਰਦੇ ਵੇਖਿਆ ਗਿਆ ਸੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਨੌਜਵਾਨ ਨੇ ਕੁੜੀ ਨੂੰ ਚੱਲਦੀ ਟਰੇਨ ਅੱਗੇ ਧੱਕਾ ਦੇ ਦਿੱਤਾ। ਸੈਂਟ ਥਾਮਸ ਮਾਊਂਟ ਪੁਲਸ ਸਟੇਸ਼ਨ ਦੀ ਪੁਲਸ ਨੇ ਦੱਸਿਆ ਕਿ ਸਤੀਸ਼ 8ਵੀਂ ਜਮਾਤ ਫੇਲ੍ਹ ਸੀ। ਇਕ ਸੇਵਾਮੁਕਤ ਪੁਲਸ ਸਬ-ਇੰਸਪੈਕਟਰ ਦਾ ਪੁੱਤਰ ਹੈ ਅਤੇ ਕੁਝ ਸਾਲਾਂ ਤੋਂ ਉਹ ਸੱਤਿਆਪ੍ਰਿਆ ਦਾ ਪਿੱਛਾ ਕਰ ਰਿਹਾ ਸੀ। ਪਿਛਲੇ ਹਫ਼ਤੇ ਕੁੜੀ ਨੇ ਉਸ ਦੇ ਖਿਲਾਫ਼ ਸਥਾਨਕ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਕਰਵਾਚੌਥ ਤੋਂ ਪਹਿਲਾਂ ਪਤੀ ਨੇ ਪੇਸ਼ ਕੀਤੀ ਮਿਸਾਲ, ਪਤਨੀ ਨੂੰ ਕਿਡਨੀ ਦੇ ਕੇ ਬਖ਼ਸ਼ੀ ਨਵੀਂ ਜ਼ਿੰਦਗੀ