ਕੈਂਸਰ ਮਰੀਜ਼ਾਂ ਦੇ ਚਿਹਰੇ ''ਤੇ ਮੁਸਕਾਨ ਲਿਆਉਣ ਲਈ ਵਿਦਿਆਰਥਣਾਂ ਨੇ ਦਾਨ ਕੀਤੇ ਵਾਲ

03/06/2020 10:26:19 AM

ਕੋਇੰਬਟੂਰ— ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਇਕ ਕਾਲਜ ਦੀ ਵਿਦਿਆਰਥਣਾਂ ਨੇ ਆਪਣੇ ਵਾਲ ਕੱਟਵਾ ਦਿੱਤੇ ਹਨ। ਇਨ੍ਹਾਂ ਵਿਦਿਆਰਥਣਾਂ ਨੇ ਕੈਂਸਰ ਮਰੀਜ਼ਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਆਪਣੇ ਵਾਲ ਦਾਨ ਕੀਤੇ ਹਨ। ਇਨ੍ਹਾਂ ਵਾਲਾਂ ਨਾਲ ਹੁਣ ਵਿਗ ਬਣਾਈ ਜਾਵੇਗੀ, ਜਿਨ੍ਹਾਂ ਨੂੰ ਕੈਂਸਰ ਦੇ ਮਰੀਜ਼ ਇਸਤੇਮਾਲ ਕਰਨਗੇ। ਕਾਲਜ ਦੀਆਂ ਲਗਭਗ 80 ਵਿਦਿਆਰਥਣਾਂ ਨੇ ਆਪਣੇ ਵਾਲ ਦਾਨ ਕੀਤੇ ਹਨ।

PunjabKesariਇਕ ਵਿਦਿਆਰਥਣ ਨੇ ਦੱਸਿਆ ਕਿ ਅਸੀਂ ਕੈਂਸਰ ਦੇ ਮਰੀਜ਼ਾਂ ਦੀ ਆਰਥਿਕ ਮਦਦ ਨਹੀਂ ਕਰ ਸਕਦੇ ਹਨ। ਅਜਿਹੇ 'ਚ ਜੇਕਰ ਅਸੀਂ ਆਪਣੇ ਵਾਲਾਂ ਨੂੰ ਦਾਨ ਕਰਦੇ ਹਾਂ ਤਾਂ ਕੁਝ ਕੈਂਸਰ ਦੇ ਮਰੀਜ਼ਾਂ ਦੇ ਚਿਹਰੇ 'ਤੇ ਜ਼ਰੂਰ ਮੁਸਕਾਨ ਆਏਗੀ। ਦੱਸਣਯੋਗ ਹੈ ਕਿ ਕੈਂਸਰ ਮਰੀਜ਼ਾਂ ਦੇ ਕੀਮੋ ਥੈਰੇਪੀ ਦੌਰਾਨ ਵਾਲ ਝੜ ਜਾਂਦੇ ਹਨ।


DIsha

Content Editor

Related News