ਤਾਮਿਲਨਾਡੂ ''ਚ ਕੋਵਿਡ-19 ਦੇ ਪ੍ਰਸਾਰ ਨੂੰ ਘੱਟ ਕਰਨ ਲਈ ਸਖ਼ਤ ਪਾਬੰਦੀਆਂ ਨਾਲ ਤਾਲਾਬੰਦੀ ਲਾਗੂ

07/05/2020 5:09:09 PM

ਚੇਨੱਈ (ਭਾਸ਼ਾ) : ਤਾਮਿਲਨਾਡੂ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਤਹਿਤ ਐਤਵਾਰ ਨੂੰ ਸਖ਼ਤ ਪਾਬੰਦੀਆਂ ਨਾਲ ਤਾਲਾਬੰਦੀ ਲਾਗੂ ਕੀਤੀ ਗਈ। ਨਾਲ ਹੀ ਇਸ ਵਿਚ ਕਿਸੇ ਤਰ੍ਹਾਂ ਦੀ ਛੋਟ ਨਾ ਦਿੱਤੇ ਜਾਣ ਕਾਰਨ ਸੜਕਾਂ ਸੁੰਨਸਾਨ ਹਨ ਅਤੇ ਦੁਕਾਨਾਂ ਬੰਦ ਹਨ।

ਤਾਮਿਲਨਾਡੂ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਜੁਲਾਈ ਵਿਚ ਸਾਰੇ 4 ਐਤਵਾਰ ਨੂੰ ਪੂਰੇ ਸੂਬੇ ਵਿਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਦਵਾਈਆਂ ਅਤੇ ਹਸਪਤਾਲਾਂ ਸਮੇਤ ਸਿਹਤ ਦੇਖਭਾਲ ਸੇਵਾਵਾਂ ਦੇ ਸੰਚਾਲਨ ਦੀ ਹੀ ਇਜਾਜ਼ਤ ਹੋਵੇਗੀ। ਇੱਥੇ ਮਿਲ ਰਹੀ ਸੂਚਨਾਵਾਂ ਅਨੁਸਾਰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕ ਆਪਣੇ ਘਰਾਂ ਦੇ ਅੰਦਰ ਹੀ ਹਨ ਅਤੇ ਕੋਈ ਵਪਾਰਕ ਗਤੀਵਿਧੀ ਨਹੀਂ ਹੋ ਰਹੀ। ਸੂਬੇ ਵਿਚ ਕਈ ਜਗ੍ਹਾਵਾਂ 'ਤੇ ਸਬਜ਼ੀ ਅਤੇ ਕਰਿਆਨੇ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਬੰਦ ਹਨ। ਇਸ ਦੇ ਇਲਾਵਾ ਸੜਕਾਂ 'ਤੇ ਵਾਹਨਾਂ ਦਾ ਆਵਾਜਾਈ ਵੀ ਨਹੀਂ ਹੋ ਰਹੀ। ਪੂਰਨ ਤਾਲਾਬੰਦੀ ਲਾਗੂ ਕਰਾਉਣ ਲਈ ਵੱਖ-ਵੱਖ ਜਗ੍ਹਾਵਾਂ 'ਤੇ ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੇਸ਼ ਵਿਚ ਮਹਾਰਾਸ਼ਟਰ ਦੇ ਬਾਅਦ ਤਾਮਿਲਨਾਡੂ ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਹਨ ਅਤੇ ਇਹ ਦੂਜੇ ਸਥਾਨ 'ਤੇ ਹੈ। ਸ਼ਨੀਵਾਰ ਤੱਕ ਸੂਬੇ ਵਿਚ ਇਸ ਦੀ ਕੁੱਲ ਗਿਣਤੀ 1.07 ਲੱਖ ਸੀ।


cherry

Content Editor

Related News