ਅਮਿਤ ਸ਼ਾਹ ਬੋਲੇ- ਪੰਜਾਬ ’ਚ ਗਠਜੋੜ ਲਈ ਅਮਰਿੰਦਰ ਅਤੇ ਸੁਖਦੇਵ ਢੀਂਡਸਾ ਨਾਲ ਹੋ ਰਹੀ ਗੱਲਬਾਤ

Sunday, Dec 05, 2021 - 03:00 PM (IST)

ਅਮਿਤ ਸ਼ਾਹ ਬੋਲੇ- ਪੰਜਾਬ ’ਚ ਗਠਜੋੜ ਲਈ ਅਮਰਿੰਦਰ ਅਤੇ ਸੁਖਦੇਵ ਢੀਂਡਸਾ ਨਾਲ ਹੋ ਰਹੀ ਗੱਲਬਾਤ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਗਠਜੋੜ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਗੱਲਬਾਤ ਹੋ ਰਹੀ ਹੈ। ਸੰਭਾਵਨਾ ਹੈ ਕਿ ਅਸੀਂ ਉਨ੍ਹਾਂ ਦੀਆਂ ਪਾਰਟੀਆਂ ਨਾਲ ਗਠਜੋੜ ਕਰੀਏ। ਅਸੀਂ ਉਸਾਰੂ ਢੰਗ ਨਾਲ ਦੋਹਾਂ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਗਵਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਵੱਖ ਹੋ ਗਏ ਸਨ ਅਤੇ ਉਨ੍ਹਾਂ ਨੇ ਹਾਲ ਹੀ ’ਚ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦਾ ਗਠਨ ਕੀਤਾ ਸੀ, ਜਦੋਂ ਕਿ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂਂਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਂ ਨਾਲ ਇਕ ਪਾਰਟੀ ਬਣਾ ਲਈ ਸੀ। 

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਹੱਲਾ-ਬੋਲ, ਸਾਥ ਦੇਣ ਧਰਨੇ ’ਤੇ ਬੈਠੇ ਨਵਜੋਤ ਸਿੱਧੂ

PunjabKesari

ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਕੋਈ ਮਾਮਲਾ ਨਹੀਂ ਰਹਿ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ ’ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਉੱਤਰ ਪ੍ਰਦੇਸ਼ ’ਚ ਫਿਰ ਤੋਂ ਸਰਕਾਰ ਬਣਾਏਗੀ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਕੇ ਦਰਿਆ ਦਿਲੀ ਵਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਫਿਜੀਕਸ ਨਹੀਂ, ਕੈਮਿਸਟਰੀ ਹੈ।

ਇਹ ਵੀ ਪੜ੍ਹੋ: ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਸ਼ਾਹ ਨੇ ਕਿਹਾ ਕਿ ਮੇਰੇ ਮੁਤਾਬਕ ਜਦੋਂ ਦੋ ਪਾਰਟੀਆਂ ਹੱਥ ਮਿਲਾਉਂਦੀਆਂਹਨ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਦੋਵਾਂ ਦੀਆਂਂਵੋਟਾਂ ਵੀ ਜੁੜਣਗੀਆਂ। ਜਦੋਂਂਦੋ ਕੈਮੀਕਲ ਮਿਲਦੇ ਹਨ ਤਾਂ ਤੀਸਰੇ ਕੈਮੀਕਲ ਦਾ ਵੀ ਨਿਰਮਾਣ ਹੁੰਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਸਮੇਂਂ’ਚ ਵੀ ਵੇਖਿਆ ਹੈ ਕਿ ਜਦੋੋਂ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਹੱਥ ਮਿਲਾਇਆ ਅਤੇ ਬਾਅਦ ’ਚ ਤਿੰਨੋਂ (ਸਪਾ, ਬਸਪਾ ਅਤੇ ਕਾਂਗਰਸ) ਇਕੱਠੇ ਆ ਗਏ ਪਰ ਜਿੱਤ ਭਾਜਪਾ ਦੀ ਹੋਈ। ਲੋਕ ਜਾਗਰੂਕ ਹਨ। ਵੋਟ ਬੈਂਕ ਦੇ ਆਧਾਰ ’ਤੇ ਬਣਨ ਵਾਲਾ ਗਠਜੋੜ ਹੁਣ ਲੋਕਾਂ ਦਾ ਮਾਰਗਦਰਸ਼ਨ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਖ਼ਫਾ ਮਾਪੇ ਬੋਲੇ- ਘਰ ਆਓ ਕਰਵਾ ਦਿਆਂਗੇ ਵਿਆਹ, ਫਿਰ ਕੀਤਾ ਇਹ ਹਸ਼ਰ

ਵਿਰੋਧੀ ਧਿਰ ਨੂੰ ਸਵਾਲ- ਦਹਾਕਿਆਂ ਤੋਂਂਆਰਟੀਕਲ 370 ਦੇ ਰਹਿੰਦੇ ਕੀ ਜੰਮੂ-ਕਸ਼ਮੀਰ ’ਚ ਸ਼ਾਂਤੀ ਸੀ ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ ਤੋਂ ਸਵਾਲ ਪੁੱਛਿਆ ਕਿ ਦਹਾਕਿਆਂਂਤੋਂ ਆਰਟੀਕਲ 370 ਲਾਗੂ ਸੀ ਪਰ ਕੀ ਉਦੋਂ ਜੰਮੂ-ਕਸ਼ਮੀਰ ’ਚ ਸ਼ਾਂਤੀ ਸੀ? ਉਨ੍ਹਾਂ ਕਿਹਾ ਕਿ 2019 ’ਚ ਸੰਵਿਧਾਨ ਦੇ ਇਸ ਆਰਟੀਕਲ ਦੀਆਂਂਵਿਵਸਥਾਵਾਂ ਰੱਦ ਹੋਣ ਤੋਂ ਬਾਅਦ ਘਾਟੀ ’ਚ ਸ਼ਾਂਤੀ, ਕਾਰੋਬਾਰ ਲਈ ਵਧੀਆ ਨਿਵੇਸ਼ ਅਤੇ ਸੈਲਾਨੀਆਂਂਦੀ ਆਮਦ ਹੋਈ ਹੈ। ਸ਼ਾਹ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਆਰਟੀਕਲ 370 ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਰਕਾਰ ਕੇਂਦਰ ਸ਼ਾਸਿਤ ਖੇਤਰ ’ਚ ਸ਼ਾਂਤੀ ਕਾਇਮ ਨਹੀਂ ਕਰ ਸਕਦੀ। ਸ਼ਾਹ ਨੇ ਕਿਹਾ ਕਿ ਦਹਾਕਿਆਂ ਤੋਂਂਆਰਟੀਕਲ 370 ਸੀ। ਸ਼ਾਂਤੀ ਕਿਉਂ ਨਹੀਂ ਸੀ? ਜੇਕਰ ਸ਼ਾਂਤੀ ਅਤੇ ਆਰਟੀਕਲ 370 ਦੇ ਵਿਚਾਲੇ ਸੰਬੰਧ ਹੈ ਤਾਂ ਆਰਟੀਕਲ 370 ਸਾਲ 1990 ’ਚ ਸੀ, ਉਦੋਂ ਸ਼ਾਂਤੀ ਕਿਉਂ ਨਹੀਂ ਸੀ? ਜੇਕਰ ਅਸੀਂ ਨਿਸ਼ਾਨਾ ਬਣਾ ਕੇ ਕੀਤੀਆਂਂਗਈਆਂਂਹੱਤਿਆਵਾਂ ਦੇ ਅੰਕੜੇ ਵੀ ਸ਼ਾਮਲ ਕਰੀਏ ਤਾਂ ਇਹ 10 ਫ਼ੀਸਦੀ ਦੇ ਲਗਭਗ ਵੀ ਨਹੀਂ ਹਨ। ਇਸ ਦਾ ਮਤਲਬ ਹੈ ਕਿ ਉੱਥੇ ਸ਼ਾਂਤੀ ਹੈ।

ਇਹ ਵੀ ਪੜ੍ਹੋ: ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਦੇ ਘਰਾਂ ਦੇ ਬਾਹਰ ਵਜਾਈ ਜਾਵੇਗੀ ‘ਰਾਮ ਧੁਨ’

ਸਰਜੀਕਲ ਅਤੇ ਹਵਾਈ ਹਮਲੇ ਤੋਂ ਬਾਅਦ ਸਰਕਾਰ ਨੇ ਰੱਖਿਆ ਨੀਤੀ ਨੂੰ ਵਿਦੇਸ਼ ਨੀਤੀ ਦੇ ਘੇਰੇ ’ਚੋਂ ਬਾਹਰ ਕੱਢਿਆ
ਸਰਕਾਰ ਨੇ ਪਹਿਲੀ ਵਾਰ ਉੜੀ ਅਤੇ ਪੁਲਵਾਮਾ ਹਮਲਿਆਂਂਤੋਂਂਬਾਅਦ ਸਰਜੀਕਲ ਸਟਰਾਈਕ ਅਤੇ ਹਵਾਈ ਹਮਲਿਆਂਂ ਦੇ ਜ਼ਰੀਏ ਰੱਖਿਆ ਨੀਤੀ ਨੂੰ ਵਿਦੇਸ਼ ਨੀਤੀ ਦੇ ਘੇਰੇ ’ਚੋਂ ਬਾਹਰ ਕੱਢਿਆ ਅਤੇ ‘ਰਾਸ਼ਟਰ ਪ੍ਰਥਮ’ ਦੇ ਇਸ ਕਦਮ ਨਾਲ ਭਾਰਤ ਅਮਰੀਕਾ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ’ਚ ਅੱਤਵਾਦੀ ਆਉਂਦੇ ਸਨ ਅਤੇ ਸਾਡੇ ਫੌਜੀਆਂਂ ਨੂੰ ਮਾਰ ਕੇ ਵਾਪਸ ਚਲੇ ਜਾਂਦੇ ਸਨ ਅਤੇ ਘੁਸਪੈਠ ਦੀਆਂ ਇਨ੍ਹਾਂ ਘਟਨਾਵਾਂ ’ਤੇ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸੀ।

 


author

Tanu

Content Editor

Related News