ਤਾਜ ਹੋਟਲ ''ਚ ਗਾਹਕ ਨੇ ਵੇਟਰ ਨੂੰ ਮਾਰਿਆ ਥੱਪੜ ! ਮੈਨੇਜਰ ਨੇ ਐਂਟਰੀ ''ਤੇ ਲਾ''ਤਾ ਬੈਨ
Wednesday, Oct 28, 2026 - 03:19 PM (IST)
ਆਗਰਾ- ਆਗਰਾ 'ਚ ਤਾਜ ਹੋਟਲ ਦੇ ਇਕ ਵੇਟਰ ਨਾਲ ਦੁਰਵਿਵਹਾਰ ਕਰਨਾ ਗਾਹਕ ਨੂੰ ਭਾਰੀ ਪੈ ਗਿਆ। ਹੋਟਲ ਨੇ ਗਾਹਕ ਨੂੰ ਹਮੇਸ਼ਾ ਲਈ ਬਲੈਕਲਿਸਟ ਕਰ ਦਿੱਤਾ ਹੈ। ਵੇਟਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈ, ਅਜਿਹੇ 'ਚ ਗੈਸਟ ਨਾਲ ਕੁਝ ਗਲਤਫਹਿਮੀ ਹੋ ਗਈ, ਜਿਸ ਤੋਂ ਬਾਅਦ ਗੈਸਟ ਨੇ ਵੇਟਰ ਨੂੰ ਥੱਪੜ ਮਾਰ ਦਿੱਤਾ। ਹੁਣ ਹੋਟਲ ਦੇ ਮਾਲਕ ਅਤੇ ਮੈਨੇਜਰ ਨੇ ਆਪਣੇ ਵੇਟਰ ਦਾ ਸਾਥ ਦਿੰਦੇ ਹੋਏ ਗੈਸਟ ਨੂੰ ਬਲੈਕਲਿਸਟ ਕਰ ਦਿੱਤਾ। ਮੈਨੇਜਰ ਪਰਿਤੋਸ਼ ਲਧਾਨੀ ਨੇ ਕਿਹਾ ਕਿ ਕਿਸੇ ਨੂੰ ਵੀ ਮੇਰੀ ਟੀਮ ਦੇ ਕਿਸੇ ਮੈਂਬਰ ਦਾ ਅਪਮਾਨ ਕਰਨ ਦਾ ਹੱਕ ਨਹੀਂ ਹੈ। ਉਸ ਨਾਲ ਕੁੱਟਮਾਰ ਕਰਨਾ ਤਾਂ ਦੂਰ ਦੀ ਗੱਲ ਹੈ।
ਐੱਸਐੱਲਐੱਮਜੀ ਬੇਵਰੇਜੇਜ ਪ੍ਰਾਈਵੇਟ ਲਿਮਟਿਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਪਰਿਤੋਸ਼ ਲਧਾਨੀ ਨੇ ਆਗਰਾ ਦੇ ਹੋਟਲ ਦੀ ਘਟਨਾ ਨੂੰ ਲੈ ਕੇ LinkedIn 'ਤੇ ਪੋਸਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਤਾਜ ਆਗਰਾ ਪ੍ਰਾਪਰਟੀ ਦੇ ਇਕ ਗੈਸਟ ਨੂੰ ਹਮੇਸ਼ਾ ਲਈ ਬਲੈਕਲਿਸਟ ਕਰ ਦਿੱਤਾ ਹੈ, ਕਿਉਂਕਿ ਉਸ ਨੇ ਸਾਡੇ ਵੇਟਰ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ। ਲਧਾਨੀ ਨੇ ਪੋਸਟ 'ਚ ਦੱਸਿਆ,''ਸਾਡੇ ਵੇਟਰ ਦਾ ਨਾਂ ਕਾਂਤੀ ਹੈ। ਉਹ ਸਾਡੇ ਰੈਸਟੋਰੈਂਟ 'ਚ ਇਕ ਗੈਸਟ ਨੂੰ ਸਰਵਿਸ ਦੇ ਰਿਹਾ ਸੀ। ਉਸ ਨੂੰ ਅੰਗਰੇਜ਼ੀ ਬੋਲਣਾ ਸਹੀ ਤਰ੍ਹਾਂ ਨਹੀਂ ਆਉਂਦਾ ਹੈ।''
ਲਧਾਨੀ ਨੇ ਅੱਗੇ ਲਿਖਿਆ ਕਿ ਇਸੇ ਕਾਰਨ ਗੈਸਟ ਨਾਲ ਕੁਝ ਗਲਤਫਹਿਮੀ ਹੋਈ ਅਤੇ ਗੈਸਟ ਨੇ ਉਸ ਨੂੰ ਥੱਪੜ ਮਾਰ ਦਿੱਤਾ। ਪਰਿਤੋਸ਼ ਨੂੰ ਲੱਗਾ ਹੈ ਕਿ ਉਨ੍ਹਾਂ ਦੇ ਰੈਸਟੋਰੈਂਟ ਦਾ ਵੇਟਰ ਸ਼ਿਕਾਇਤ ਕਰੇਗਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਨਾ ਹੀ ਉਸ ਬਾਰੇ ਕੁਝ ਕਿਹਾ, ਨਾ ਹੀ ਕਿਸੇ ਨੂੰ ਦੱਸਿਆ। ਇਸ ਤੋਂ ਬਾਅਦ ਜਦੋਂ ਪਰਿਤੋਸ਼ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਵੇਟਰ ਦੇ ਜਵਾਬ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ।
ਵੇਟਰ ਨੇ ਕਿਹਾ ਕਿ ਉਹ ਆਗਰਾ ਕੋਲ ਇਕ ਛੋਟੇ ਜਿਹੇ ਪਿੰਡ 'ਚ ਇਕ ਕਿਸਾਨ ਪਰਿਵਾਰ ਤੋਂ ਹੈ। ਇਸ ਹੋਟਲ 'ਚ ਕੰਮ ਕਰਨ ਦਾ ਉਸ ਦਾ ਸੁਪਨਾ ਸੀ। ਇਸ ਲਈ ਉਸ ਨੇ ਤੈਅ ਕੀਤਾ ਕਿ ਉਹ ਕੁਝ ਵੀ ਅਜਿਹਾ ਨਹੀਂ ਕਰੇਗਾ, ਜਿਸ ਨਾਲ ਉਸ ਦਾ ਸੁਪਨਾ ਖ਼ਤਰੇ 'ਚ ਪੈ ਜਾਵੇ ਜਾਂ ਬਰਬਾਦ ਹੋ ਜਾਵੇ। ਪਰਿਤੋਸ਼ ਨੇ ਅੱਗੇ ਲਿਖਿਆ,''ਸੋਚੋ ਉਸ ਲਈ ਇਹ ਨੌਕਰੀ ਕਿੰਨੀ ਮਾਇਨੇ ਰੱਖਦੀ ਹੈ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਨੂੰ ਬਹੁਤ ਗੁੱਸਾ ਆਇਆ।'' ਉਨ੍ਹਾਂ ਦੱਸਿਆ ਕਿ ਅਗਲੇ ਹੀ ਦਿਨ ਮੈਂ ਉਸ ਗੈਸਟ ਨੂੰ ਆਪਣੀ ਪ੍ਰਾਪਰਟੀ ਤੋਂ ਬਲੈਕਲਿਸਟ ਕਰ ਦਿੱਤਾ। ਇਕ ਲੀਡਰ ਵਜੋਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਅਮੀਰ ਹੋ, ਕਿੰਨੇ ਪ੍ਰਭਾਵਸ਼ਾਲੀ ਹੋ ਜਾਂ ਸਾਡੇ ਹੋਟਲ 'ਚ ਕਿੰਨਾ ਪੈਸਾ ਖਰਚ ਕਰਦੇ ਹੋ। ਕਿਸੇ ਨੂੰ ਵੀ ਮੇਰੀ ਟੀਮ ਦੇ ਕਿਸੇ ਵੀ ਮੈਂਬਰ ਦਾ ਅਪਮਾਨ ਕਰਨ ਦਾ ਹੱਕ ਨਹੀਂ ਹੈ। ਉਨ੍ਹਾਂ ਨਾਲ ਕੁੱਟਮਾਰ ਕਰਨਾ ਤਾਂ ਦੂਰ ਦੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
