ਦਰਜੀ ਦੇ ਬੇਟੇ ਨੇ CA ਪ੍ਰੀਖਿਆ 'ਚ ਕੀਤਾ ਟਾਪ, ਰਾਹੁਲ ਨੇ ਦਿੱਤੀ ਵਧਾਈ

Thursday, Jan 24, 2019 - 02:50 PM (IST)

ਦਰਜੀ ਦੇ ਬੇਟੇ ਨੇ CA ਪ੍ਰੀਖਿਆ 'ਚ ਕੀਤਾ ਟਾਪ, ਰਾਹੁਲ ਨੇ ਦਿੱਤੀ ਵਧਾਈ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਾਰਟਰਡ ਅਕਾਊਂਟੈਂਟ (ਸੀ.ਏ.) ਦੀ ਪ੍ਰੀਖਿਆ 'ਚ ਇਕ ਦਰਜੀ ਦੇ ਬੇਟੇ ਦੇ ਟਾਪ ਕਰਨ 'ਤੇ ਉਸ ਨੂੰ ਵਧਾਈ ਦਿੰਦੇ ਹੋਏ ਕਿਹਾ,''ਮੈਨੂੰ ਤੁਹਾਡੇ 'ਤੇ ਮਾਣ ਹੈ।'' ਗਾਂਧੀ ਨੇ ਇਸ ਨਾਲ ਜੁੜੀ ਇਕ ਖਬਰ ਸ਼ੇਅਰ ਕਰਦੇ ਹੋਏ ਫੇਸਬੁੱਕ ਪੋਸਟ 'ਚ ਕਿਹਾ,''ਸ਼ਾਦਾਬ, ਤੁਹਾਨੂੰ ਵਧਾਈ। ਮੈਨੂੰ ਤੁਹਾਡੇ 'ਤੇ ਮਾਣ ਹੈ। ਮੈਂ ਅੱਗੇ ਦੇ ਸਫ਼ਰ ਲਈ ਤੁਹਾਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।'' 

ਕਾਂਗਰਸ ਪ੍ਰਧਾਨ ਨੇ ਜੋ ਖਬਰ ਸ਼ੇਅਰ ਕੀਤੀ ਹੈ, ਉਸ ਅਨੁਸਾਰ ਰਾਜਸਥਾਨ ਦੇ ਕੋਟਾ ਜ਼ਿਲੇ ਦੇ ਇਕ ਬੇਹੱਦ ਸਾਧਾਰਣ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸ਼ਾਦਾਬ ਹੁਸੈਨ ਨੇ ਸੀ.ਏ. (ਓਲਡ ਸਿਲੈਬਸ) ਦੀ ਫਾਈਨਲ ਪ੍ਰੀਖਿਆ 'ਚ ਟਾਪ ਕੀਤਾ ਹੈ। ਉਨ੍ਹਾਂ ਨੇ ਕੁੱਲ 800 ਅੰਕਾਂ 'ਚ 597 ਅੰਕ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ਾਦਾਬ ਦੇ ਪਿਤਾ ਦਰਜੀ ਦਾ ਕੰਮ ਕਰਦੇ ਹਨ।PunjabKesariਇਸ ਤਰ੍ਹਾਂ ਬਣਿਆ ਟਾਪਰ
ਜ਼ਿਕਰਯੋਗ ਹੈ ਕਿ ਸ਼ਾਦਾਬ ਦੇ ਪਿਤਾ ਦਰਜੀ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਸ਼ਾਬਾਦ ਨੇ ਕੋਟਾ ਯੂਨੀਵਰਸਿਟੀ ਤੋਂ ਬੀਕਾਮ ਕੀਤੀ। ਉਸ ਦੇ ਪਰਿਵਾਰ 'ਚ 4 ਭੈਣਾਂ ਅਤੇ ਉਹ ਇਕੱਲਾ ਭਰਾ ਹੈ। ਭਾਵੇਂ ਹੀ ਉਸ ਦੇ ਮਾਤਾ-ਪਿਤਾ ਖੁਦ ਜ਼ਿਆਦਾ ਸਿੱਖਿਅਤ ਨਹੀਂ ਹਨ ਪਰ ਉਨ੍ਹਾਂ ਨੇ ਆਪਣੇ ਬੱਚੇ ਦੀ ਪੜ੍ਹਾਈ 'ਚ ਕੋਈ ਕਸਰ ਨਹੀਂ ਛੱਡੀ। ਸ਼ਾਦਾਬ ਨੇ ਦੱਸਿਆ,''ਨੌਕਰੀ ਹਾਸਲ ਕਰਨ ਲਈ ਮੈਂ ਦਿਨ-ਰਾਤ ਪੜ੍ਹਾਈ ਕੀਤੀ ਤਾਂ ਕਿ ਮੇਰੇ ਮਾਤਾ-ਪਿਤਾ ਨੂੰ ਆਪਣੇ ਬੁਢਾਪੇ ਬਾਰੇ ਜ਼ਿਆਦਾ ਨਾ ਸੋਚਣਾ ਪਵੇ। ਮੈਂ ਸੋਚਿਆ ਕਿ ਸੀ.ਏ. ਇਕ ਪੇਸ਼ਾ ਹੈ, ਜਿਸ 'ਚ ਇਕ ਇਨਸਾਨ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਕਾਫੀ ਵਿਚਾਰ ਅਤੇ ਰਿਸਰਚ ਤੋਂ ਬਾਅਦ ਮੈਂ ਸੀ.ਏ. ਬਣਨ ਦਾ ਟੀਚਾ ਤੈਅ ਕਰ ਲਿਆ।'' ਉਸ ਨੇ ਦੱਸਿਆ,''ਮੈਂ ਪੇਪਰ ਨੂੰ ਪਹਿਲਾਂ ਧਿਆਨ ਨਾਲ ਪੜ੍ਹਿਆ ਅਤੇ ਤਿੰਨ ਤੋਂ ਚਾਰ ਸਵਾਲ ਅਜਿਹੇ ਚੁਣੇ, ਜਿਸ ਨਾਲ ਮੈਨੂੰ 40 ਮਾਰਕਸ ਮਿਲ ਸਕਦੇ ਸਨ ਅਤੇ ਉਸ ਨੂੰ ਇਕ ਘੰਟੇ 'ਚ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਮੈਂ ਆਪਣੇ 2 ਘੰਟਿਆਂ ਨੂੰ ਵਧ ਤੋਂ ਵਧ ਮਾਰਕਸ ਹਾਸਲ ਕਰਨ 'ਤੇ ਬਿਤਾਇਆ ਅਤੇ ਆਪਣੇ ਸਕੋਰ ਨੂੰ ਵਧਾਉਣ 'ਚ ਮੈਨੂੰ ਕਾਮਯਾਬੀ ਮਿਲੀ। ਇਸ ਨਾਲ ਮੈਨੂੰ ਦੂਜਿਆਂ ਤੋਂ ਵਧ ਨੰਬਰ ਮਿਲ ਗਏ ਅਤੇ ਮੈਂ ਟਾਪਰ ਬਣ ਗਿਆ।''


author

DIsha

Content Editor

Related News