ਤਾਹਿਰ ਹੁਸੈਨ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ, ਵੀਰਵਾਰ ਨੂੰ ਹੋਈ ਸੀ ਗਿ੍ਰਫਤਾਰੀ

Friday, Mar 06, 2020 - 06:56 PM (IST)

ਤਾਹਿਰ ਹੁਸੈਨ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ, ਵੀਰਵਾਰ ਨੂੰ ਹੋਈ ਸੀ ਗਿ੍ਰਫਤਾਰੀ

ਨਵੀਂ ਦਿੱਲੀ — ਦਿੱਲੀ ’ਚ ਹੋਏ ਦੰਗਿਆਂ ਦੌਰਾਨ ਆਈ.ਬੀ. ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਦੋਸ਼ੀ ਤਾਹਿਰ ਹੁਸੈਨ ਨੂੰ ਦਿੱਲੀ ਕੜਕੜਡੂਮਾ ਕੋਰਟ ਨੇ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ। ਤਾਹਿਰ ਹੁਸੈਨ ਨੂੰ ਦਿੱਲੀ ਪੁਲਸ ਨੇ ਵੀਰਵਾਰ ਨੂੰ ਹੀ ਗਿ੍ਰਫਤਾਰ ਕੀਤਾ ਸੀ। ਤਾਹਿਰ ਹੁਸੈਨ ’ਤੇ ਦੋਸ਼ ਹੈ ਕਿ ਉਸ ਨੇ ਦਿੱਲੀ ’ਚ 24 ਤੇ 25 ਦੌਰਾਨ ਹੋਏ ਦੰਗਿਆਂ ’ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦਾ ਕਤਲ ਕੀਤਾ ਹੈ। ਤਾਹਿਰ ਹੁਸੈਨ ’ਤੇ ਜਦੋਂ ਇਹ ਦੋਸ਼ ਲਗਾਇਆ ਗਿਆ ਸੀ, ਉਸ ਸਮੇਂ ਉਹ ਫਰਾਰ ਹੋ ਗਿਆ ਸੀ ਪਰ ਵੀਰਵਾਰ ਨੂੰ ਜਦੋਂ ਉਹ ਕੋਰਟ ’ਚ ਸਰੈਂਡਰ ਲਈ ਜਾ ਰਿਹਾ ਸੀ ਤਾਂ ਉਸੇ ਸਮੇਂ ਦਿੱਲੀ ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ ਸੀ।
ਦਿੱਲੀ ’ਚ ਦੰਗਿਆਂ ਨਾਲ ਜੁੜੇ ਤਾਹਿਰ ਹੁਸੈਨ ਦੇ ਘਰ ਦੇ ਕਈ ਵੀਡੀਓ ਵਾਇਰਲ ਹੋਏ ਸੀ। ਜਿਨ੍ਹਾਂ ਵਿਚ ਤਾਹਿਰ ਹੁਸੈਨ ਦੰਗੇ ਦੌਰਾਨ ਕਈ ਲੋਕਾਂ ਨਾਲ ਆਪਣੇ ਘਰ ’ਤੇ ਦੇਖਿਆ ਗਿਆ ਹੈ। ਬਾਅਦ ’ਚ ਜਦੋਂ ਤਾਹਿਰ ਹੁਸੈਨ ਦੇ ਘਰ ’ਤੇ ਇੰਡੀਆ ਟੀ.ਵੀ. ਦੀ ਟੀਮ ਪਹੁੰਚੀ ਤਾਂ ਪਾਇਆ ਕਿ ਉਸ ਦੇ ਘਰ ਦੀ ਛੱਤ ’ਤੇ ਪੱਥਰ ਅਤੇ ਪੈਟਰੋਲ ਬੰਬ ਦਾ ਜ਼ਖੀਰਾ ਪਿਆ ਹੋਇਆ ਸੀ। ਦੋਸ਼ ਹੈ ਕਿ ਤਾਹਿਰ ਹੁਸੈਨ ਨੇ ਘਰ ਦੀ ਛੱਤ ਤੋਂ ਦੰਗੇ ਕਰਨ ਵਾਲਿਆਂ ਨੇ ਭੀੜ੍ਹ ’ਤੇ ਪੈਟਰੋਲ ਬੰਬ ਅਤੇ ਪੱਥਰ ਸੁੱਟੇ ਹਨ।
ਹਾਲਾਂਕਿ ਤਾਹਿਰ ਹੁਸੈਨ ਨੇ ਇੰਡੀਆ ਟੀ.ਵੀ. ਨੂੰ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਖੁਦ ਦੰਗਿਆਂ ਦਾ ਸ਼ਿਕਾਰ ਹੋਇਆ ਹੈ ਅਤੇ ਭੀੜ੍ਹ ਉਸ ਦੇ ਘਰ ’ਤੇ ਜ਼ਬਰਦਸਤੀ ਵੜ੍ਹ ਗਈ ਸੀ। ਤਾਹਿਰ ਹੁਸੈਨ ਨੇ ਇਹ ਵੀ ਦੱਸਿਆ ਕਿ ਖੁਦ ਉਸ ਨੇ ਪੁਲਸ ਨੂੰ ਦੰਗਿਆਂ ਬਰੇ ਫੋਨ ਕੀਤਾ ਸੀ ਅਤੇ ਪੁਲਸ ਨੇ ਹੀ ਉਸ ਨੂੰ ਦੰਗੇ ਵਾਲੇ ਇਲਾਕੇ ’ਚੋਂ ਬਾਹਰ ਕੱਢਿਆ ਸੀ। ਹਾਲਾਂਕਿ ਬਾਅਦ ’ਚ ਉਹ ਫਰਾਰ ਹੋਇਆ ਤਾਂ ਪੁਲਸ ਹੀ ਉਸ ਦੀ ਤਲਾਸ਼ ਵੀ ਕਰ ਰਹੀ ਸੀ।


author

Inder Prajapati

Content Editor

Related News