ਅੰਸਾਰੀ ਹੱਤਿਆ ਮਾਮਲਾ : ਭਾਰਤੀ ਮਨੁੱਖੀ ਅਧਿਕਾਰ ਮੋਰਚਾ ਨੇ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ

Saturday, Jul 06, 2019 - 12:07 PM (IST)

ਮੁਜ਼ੱਫਰਨਗਰ (ਭਾਸ਼ਾ)— ਬਾਲੀਵੁੱਡ ਅਭਿਨੇਤਾ ਨਵਾਜੁਦੀਨ ਸਿੱਦੀਕੀ ਦੇ ਭਰਾ ਅਯਾਜੁਦੀਨ ਸਿੱਦਕੀ ਦੀ ਪ੍ਰਧਾਨਗੀ ਵਾਲੇ ਭਾਰਤੀ ਮਨੁੱਖੀ ਅਧਿਕਾਰ ਮੋਰਚਾ ਨੇ ਝਾਰਖੰਡ 'ਚ ਤਬਰੇਜ਼ ਅੰਸਾਰੀ ਦੀ ਭੀੜ ਵਲੋਂ ਕੁੱਟ-ਕੁੱਟ ਕੇ ਕੀਤੀ ਗਈ ਹੱਤਿਆ ਦੇ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈ। ਸਬ-ਡਵੀਜ਼ਨਲ ਮੈਜਿਸਟ੍ਰੇਟ ਦੀਪਕ ਕੁਮਾਰ ਜ਼ਰੀਏ ਸ਼ੁੱਕਰਵਾਰ ਨੂੰ ਸੌਂਪੇ ਗਏ ਮੰਗ ਪੱਤਰ 'ਚ ਮੋਰਚੇ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੋਰਚਾ ਨੇ ਇਹ ਵੀ ਮੰਗ ਕੀਤੀ ਹੈ ਕਿ ਮੁਸਲਮਾਨਾਂ 'ਤੇ ਹਮਲਿਆਂ ਨੂੰ ਰੋਕਿਆ ਜਾਵੇ। 

ਦੱਸਣਯੋਗ ਹੈ ਕਿ ਚੋਰੀ ਦੇ ਸ਼ੱਕ 'ਚ ਅੰਸਾਰੀ ਨੂੰ 19 ਜੂਨ ਨੂੰ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲੇ ਵਿਚ ਭੀੜ ਨੇ ਇਕ ਖੰਭੇ ਨਾਲ ਬੰਨ੍ਹ ਦਿੱਤਾ ਸੀ ਅਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਸੀ। ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਸ ਨੇ 22 ਜੂਨ ਨੂੰ ਦਮ ਤੋੜ ਦਿੱਤਾ ਸੀ। ਇਕ ਵੀਡੀਓ ਵਿਚ ਉਸ ਨੂੰ ਕੁਝ ਲੋਕਾਂ ਵਲੋਂ 'ਜੈ ਸ਼੍ਰੀਰਾਮ' ਅਤੇ 'ਜੈ ਹਨੂੰਮਾਨ' ਬੋਲਣ ਲਈ ਮਜ਼ਬੂਰ ਕਰਦੇ ਦੇਖਿਆ ਗਿਆ।


Tanu

Content Editor

Related News