ਤਬਲੀਗੀ ਜਮਾਤ ਦੇ ਲੋਕਾਂ ਨੇ ਦਿੱਲੀ ਤੋਂ ਲੋਕਲ ਟਰੇਨਾਂ 'ਚ ਕੀਤਾ ਸਫਰ, ਰੇਲਵੇ ਕਰ ਰਹੀ ਜਾਂਚ

04/03/2020 12:48:28 AM

ਨਵੀਂ ਦਿੱਲੀ (ਸੁਨੀਲ ਪਾਂਡੇ) — ਨਿਜ਼ਾਮੂਦੀਨ ਦਰਗਾਹ ਤੋਂ ਨਿਕਲ ਕੇ ਤਬਲੀਗੀ ਜਮਾਤ ਦੇ ਲੋਕ ਰਾਜਧਾਨੀ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਪ੍ਰਮੁੱਖ ਜ਼ਿਲ੍ਹਿਆਂ 'ਚ ਰੇਲਵੇ ਦੇ ਜ਼ਰੀਏ ਯਾਤਰਾ ਕੀਤੀ ਹੈ। ਇਸ 'ਚ ਪੈਸੇਂਜਰ ਟਰੇਨਾਂ ਦੇ ਨਾਲ ਲੋਕਲ ਟਰੇਨਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ, ਅਜਿਹਾ ਸੰਕੇਤ ਮਿਲ ਰਿਹਾ ਹੈ। ਇਹ ਲੋਕ ਖਾਸਕਰ ਉੱਤਰ ਪ੍ਰਦੇਸ਼ ਦੇ ਮੇਰਠ, ਮੁਜ਼ੱਫਰਨਗਰ, ਦੇਵਬੰਦ, ਸਹਾਰਨਪੁਰ, ਆਗਰਾ, ਬਿਜਨੌਰ, ਬਹਰਾਇਚ ਤੇ ਅਲੀਗੜ੍ਹ ਆਦਿ ਜ਼ਿਲ੍ਹਿਆਂ 'ਚ ਵੀ ਗਏ ਸਨ। ਹੌਲੀ-ਹੌਲੀ ਹੁਣ ਇਨ੍ਹਾਂ ਸਹਿਰਾਂ ਤੋਂ ਵੀ ਖੁਲਾਸਾ ਹੋਣ ਲੱਗਾ ਹੈ ਕਿ ਕੋਰੋਨਾ ਪੀੜਤ ਵੀ ਮਿਲਣ ਲੱਗੇ ਹਨ। ਤਬਲੀਗੀ ਜਮਾਤ ਦੇ ਇਹ ਲੋਕ ਜਿਹੜੇ ਲੋਕਲ ਟਰੇਨਾਂ 'ਚ ਸਫਰ ਕੀਤੇ ਹੋਣਗੇ, ਉਸ 'ਚ ਬਾਕੀ ਯਾਤਰੀ ਵੀ ਮੁਸ਼ਕਿਲ 'ਚ ਪੈ ਸਕਦੇ ਹਨ। ਰੇਲਵੇ ਦੀ ਜਾਂਚ ਏਜੰਸੀਆਂ ਹੁਣ ਇਸ ਦਾ ਡਾਟਾ ਇਕੱਠਾ ਕਰਨ 'ਚ ਲੱਗੀਆਂ ਹਨ। ਇਸ ਦੇ ਨਾਲ ਹੀ ਆਨੰਦ ਵਿਹਾਰ ਤੇ ਹਜ਼ਰਤ ਨਿਜ਼ਾਮੂਦੀਨ ਤੋਂ ਸਿੱਧੇ ਆਗਰਾ, ਮਥੁਰਾ, ਸਹਾਰਨਪੁਰ, ਮੇਰਠ, ਬਿਜਨੌਰ, ਬਰਹਰਾਇਚ ਸਣੇ ਯੂ.ਪੀ. ਦੇ ਹੋਰ ਥਾਵਾਂ 'ਤੇ ਜਾਣ ਵਾਲੀਆਂ ਟਰੇਨਾਂ 'ਤੇ ਵੀ ਰੇਲਵੇ ਨੇ ਜਾਂਚ ਦਾ ਆਦੇਸ਼ ਦਿੱਤਾ ਹੈ।

ਰੇਲਵੇ ਸੂਤਰਾਂ ਦੀ ਮੰਨੀਏ ਤਾਂ 14 ਤੋਂ 19 ਮਾਰਚ ਵਿਚਾਲੇ ਗੰਟੂਰ ਜਾਣ ਵਾਲੀ ਦਰੁੰਤੋ ਐਕਸਪ੍ਰੈਸ, ਚੇਨਈ ਜਾਣ ਵਾਲੀ ਗ੍ਰਾਂਡ ਟਰੰਕ ਐਕਸਪ੍ਰੈਸ ਤੇ ਤਾਲਿਨਾਡੂ ਐਕਸਪ੍ਰੈਸ, ਨਵੀਂ ਦਿੱਲੀ ਰਾਂਚੀ ਰਾਜਧਾਨੀ ਐਕਸਪ੍ਰੈਸ 'ਚ ਸਫਰ ਕਰਨ ਵਾਲੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਟਰੇਨਾਂ ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਇਹ ਟਰੇਨ ਰਸਤੇ 'ਚ ਕਈ ਸਟੇਸ਼ਨਾਂ 'ਤੇ ਰੁਕਦੀ ਹੈ। ਇਕ ਟਰੇਨ 'ਚ 1200 ਤੋਂ 1500 ਯਾਤਰੀ ਸਫਰ ਕਰਦੇ ਹਨ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਇਕ ਵੀ ਕੋਰੋਨਾ ਪਾਜ਼ੀਟਿਵ ਪੂਰੇ ਕੋਚ ਦੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਦਾ ਸ਼ਿਕਾਰ ਬਣਾ ਸਕਦਾ ਹੈ।

ਸੂਤਰਾਂ ਮੁਤਾਬਕ ਸੂਬਾ ਤੇ ਕੇਂਦਰ ਦੇ ਅਧਿਕਾਰੀਆਂ ਦੇ ਆਦੇਸ਼ 'ਤੇ ਰੇਲਵੇ ਅਧਿਕਾਰੀਆਂ ਨੇ 18 ਮਾਰਚ ਦੀ ਦਰੁੰਤੋ ਦੇ ਕੋਚ ਐੱਸ8, ਗ੍ਰਾਂਡ ਟਰੰਕ ਐਕਸਪ੍ਰੈਸ ਦੀ ਕੋਚ ਐੱਸ3 ਅਕੇ 17 ਮਾਰਚ ਨਵੀਂ ਦਿੱਲੀ ਤੋਂ ਰਾਂਚੀ ਵਿਚਾਲੇ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਬੀ1 ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨਾਲ ਸੰਪਰਕ ਕਰ ਜਮਾਤ ਦੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਕੋਚ 'ਚ ਸਫਰ ਕਰਨ ਵਾਲਿਆਂ ਦਾ ਵੀ ਡਾਟਾ ਕੱਢ ਕੇ ਉਨ੍ਹਾਂ ਨੂੰ ਵੀ ਮੈਡੀਕਲ ਜਾਂਚ ਕਰ ਹੋਮ ਕੁਆਰੰਟੀਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਰੇਲਵੇ ਪੰਜ ਟਰੇਨਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ਰ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਨਿਜ਼ਾਮੂਦੀਨ ਦਰਗਾਹ ਤੋਂ ਨਿਕਲ ਕੇ ਤਬਲੀਗੀ ਜਮਾਤ ਦੇ ਲੋਕ ਜਿਹੜੇ-ਜਿਹੜੇ ਸੂਬੇ 'ਚ ਗਏ ਹਨ ਉਥੇ ਦੀਆਂ ਏਜੰਸੀਆਂ ਟਰੇਨ ਦਾ ਡਾਟਾ ਇਕੱਠਾ ਕਰ ਉਨ੍ਹਾਂ ਲੋਕਾਂ ਦੀ ਪਛਾਣ 'ਚ ਲੱਗ ਗਈਆਂ ਹਨ। ਜਮਾਤ ਦੇ ਲੋਕਾਂ ਤੋਂ ਪੁੱਛਗਿੱਛ ਕਰ ਜਾਂਚ ਏਜੰਸੀਆਂ ਜਿਨ੍ਹਾਂ ਟਰੇਨਾਂ 'ਚ ਜਮਾਤ ਦੇ ਲੋਕ ਗਏ ਹਨ ਉਨ੍ਹਾਂ ਨਾਲ ਟਰੇਨ 'ਚ ਯਾਤਰਾ ਕਰਨ ਵਾਲੇ ਲੋਕਾਂ ਦਾ ਡਾਟਾ ਲੈ ਕੇ ਪੁੱਛਗਿੱਛ ਕਰ ਰਹੀ ਹੈ, ਜਿਸ ਨਾਲ ਉਥੇ ਹਨ ਉਤੇ ਹੀ ਕੁਆਰੰਟੀਨ ਕਰ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਹੀ ਕਾਬੂ ਪਾਇਆ ਜਾ ਸਕੇ।

ਦਿੱਲੀ ਤੋਂ ਬਹਰਾਇਚ ਗਏ 21 ਜਮਾਤੀਆਂ ਨੂੰ 'ਤੇ ਕੇਸ ਦਰਜ, 17 ਵਿਦੇਸ਼ੀ ਵੀ ਸ਼ਾਮਲ
ਇਸ ਦੌਰਾਨ ਦਿੱਲੀ ਤੋਂ ਬਹਰਾਇਚ ਗਏ 21 ਜਮਾਤੀਆਂ 'ਤੇ ਕੇਸ ਵੀ ਦਰਜ ਹੋ ਗਿਆ ਹੈ। ਇਸ 'ਚ 21 ਵਿਦੇਸ਼ੀ ਵੀ ਸ਼ਾਮਲ ਹਨ। ਸਾਰੇ ਲੋਕ ਬਹਰਾਇਚ ਸ਼ਹਿਰ ਦੀ ਦੋ ਮਸਜਿਦਾਂ 'ਚ ਜਮਾਤ 'ਚ ਸਨ। ਇਨ੍ਹਾਂ ਜਮਾਤੀਆਂ 'ਚ 10 ਇੰਡੇਨੇਸ਼ੀਆ, 7 ਥਾਈਲੈਂਡ ਤੇ 4 ਭਾਰਤੀ ਮੂਲ ਦੇ ਲੋਕ ਸ਼ਾਮਲ ਸਨ। ਇਨ੍ਹਾਂ ਖਿਲਾਫ ਪਾਸਪੋਰਟ, ਮਹਾਮਾਰੀ ਅਤੇ ਆਫਤ ਪ੍ਰਬੰਧਨ ਐਕਟ ਸਣੇ ਕਈ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਜਮਾਤੀਆਂ ਨੂੰ ਮਸਜਿਦ ਤੋਂ ਕੱਢ ਕੇ ਟ੍ਰਾਮਾ ਸੈਂਟਰ 'ਚ ਕੁਆਰੰਟੀਨ ਕਰ ਦਿੱਤਾ ਹੈ।


Inder Prajapati

Content Editor

Related News